- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਮਨੀ ਹਸਪਤਾਲ ਵੱਲੋਂ ਮੈਂਰਾਥਾਨ ਲਈ ਰੋਟਰੀ ਕਲੱਬ ਦੀ ਸਹਾਇਤਾ

ਰੋਟਰੀ ਕਲੱਬ ਵੱਲੋਂ ਮੈਰਾਥਾਨ 29 ਨਵੰਬਰ ਨੂੰ
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ 29 ਨਵੰਬਰ ਦਿਨ ਐਤਵਾਰ ਨੂੰ ਕਰਵਾਈ ਜਾ ਰਹੀ ਮੈਰਾਥਾਨ ਸਬੰਧੀ ਸੁਖਮਨੀ ਮਲਟੀਸਪੈਸਲਟੀ ਹਸਪਤਾਲ (ਕਲਮਾਂ ਮੋੜ) ਵਲੋਂ ਇਕ ਲੱਖ ਇਕ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਰੋਟਰੀ ਕਲੱਬ ਵਲੋਂ ਕਰਵਾਈ ਜਾ ਰਹੀ ਮੈਂਰਾਥਾਨ ’ਚ ਆਪਣਾ ਯੋਗਦਾਨ ਪਾਇਆ ਹੈ। ਇਸ ਸਬੰਧੀ ਹਸਪਤਾਲ ਦੇ ਮੁੱਖ ਪ੍ਰਬੰਧਕ ਡਾਕਟਰ ਗੁਰਪਾਲ ਸਿੰਘ ਢਿੱਲੋ ਅਤੇ ਡਾਕਟਰ ਜਗਰੂਪ ਸਿੰਘ ਨੇ ਰੋਟਰੀ ਕਲੱਬ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਸਮਾਜ ਭਲਾਈ ਦੇ ਕੰਮਾਂ ਨੂੰ ਯਾਦ ਕਰਦਿਆਂ ਕਲੱਬ ਵਲੋਂ 29 ਨਵੰਬਰ ਨੂੰ ਮੈਰਾਥਨ ਕਰਵਾਉਣ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸੇਧ ਮਿਲੇਗੀ, ਉੱਥੇ ਹੀ ਸ਼ਰੀਰਕ ਬਲ ਮਿਲੇਗਾ।
ਕਲੱਬ ਦੇ ਪ੍ਰਧਾਨ ਸੀ ਏ ਗੁਰਜਿੰਦਰ ਸਿੰਘ ਨੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾਕਟਰ ਗੁਰਪਾਲ ’ਤੇ ਡਾਕਟਰ ਜਗਰੂਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ 29 ਨਵੰਬਰ ਦਿਨ ਐਤਵਾਰ ਨੂੰ ਸਵੇਰੇ 5ਵਜੇ ਸਥਾਨਕ ਪੰਜ ਪਿਆਰਾ ਪਾਰਕ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ, ਉਨ੍ਹਾਂ ਦੱਸਿਆ ਕਿ ਦੌੜ ਤਿੰਨ ਕਿਲੋਮੀਟਰ, ਪੰਜ ਕਿਲੋਮੀਟਰ, 10 ਕਿਲੋਮੀਟਰ ਅਤੇ 21 ਕਿਲੋਮੀਟਰ ਚਾਰ ਹਿੱਸਿਆਂ ’ਚ ਹੋਵੇਗੀ ਜਿਸ ’ਚ ਫਸਟ ਸੈਕਿੰਡ ਤੇ ਥਰਡ ਪ੍ਰਾਈਜ ਵੀ ਦਿੱਤੇ ਜਾਣਗੇ। ਭਾਗ ਲੈਣ ਵਾਲੇ ਹਰ ਵਿਅਕਤੀ ਨੂੰ ਕਲੱਬ ਵੱਲੋਂ ਟੀ ਸ਼ਰਟ ’ਤੇ ਮੈਡਲ ਦਿੱਤੇ ਜਾਣਗੇ। ਭਾਗ ਲੈਣ ਵਾਲੇ ਵਿਅਕਤੀਆਂ ਦੀ ਰਜਿਸਟਰੇਸ਼ਨ ਖੁੱਲ ਚੁੱਕੀ ਹੈ ਤੇ ਆਨਲਾਈਨ ਵੀ ਬੁੱਕ ਕਰਵਾ ਸਕਦੇ ਹਨ। ਇਸ ਮੌਕੇ ਤਰਨਪ੍ਰੀਤ ਸਿੰਘ ਕੈਮੀ, ਸੁਖਦੀਪ ਸਿੰਘ ਗੋਲਡੀ ’ਤੇ ਹੋਰ ਕਲੱਬ ਮੈਂਬਰ, ਹਸਪਤਾਲ ਦਾ ਸਟਾਫ ਹਾਜ਼ਰ ਸੀ ।