ਪੀਐੱਮ ਸਕੂਲ ਫੂਲਪੁਰ ਗਰੇਵਾਲ ਵਿਖੇ ਦੋ ਰੋਜ਼ਾ ਵਿਸ਼ਾ-ਮੇਲਾ ਸਮਾਪਤ ਪੀਐੱਮ ਸਕੂਲ ਫੂਲਪੁਰ ਗਰੇਵਾਲ ਵਿਖੇ ਦੋ ਰੋਜ਼ਾ ਵਿਸ਼ਾ-ਮੇਲਾ ਸਮਾਪਤ
Publish Date: Mon, 23 Nov 2026 03:23 PM (IST)
Updated Date: Mon, 23 Nov 2026 03:25 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ,ਰੂਪਨਗਰ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਵਿਖੇ ਸ਼ੈਸ਼ਨ 2026-27 ਦਾ ਵਿਸ਼ਾ-ਮੇਲਾ ਪ੍ਰਿੰਸੀਪਲ ਰੀਟਾ ਗਿੱਲ (ਸਟੇਟ ਅਵਾਰਡੀ) ਦੀ ਯੋਗ ਅਗਵਾਈ ’ਚ ਕਰਵਾਇਆ ਗਿਆ। ਜਿਸ ’ਚ ਬਲਾਕ ਸਲੌਰਾ ਰੂਪਨਗਰ ਤੇ ਮੀਆਂਪੁਰ ਦੇ 28 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ’ਚ ਤਿੰਨ ਥੀਮਾਂ(ਰੀਅਲ ਲਾਈਫ ਐਪਲੀਕੇਸ਼ਨ, ਆਰਟ ਇੰਟੀਗਰੇਟਿਡ ਲਰਨਿੰਗ ਇੰਡੀਅਨ ਇਥੋਸ) ਅਧੀਨ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ। 6ਵੀਂ ਤੋਂ 8ਵੀਂ ਵਰਗ ਦੀ ਪ੍ਰਦਰਸ਼ਨੀ ਦਾ ਉਦਘਾਟਨ ਬਲਾਕ ਨੋਡਲ ਅਫ਼ਸਰ ਸਲੌਰਾ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਕੀਤਾ ਤੇ ਉਨ੍ਹਾਂ ਨੇ ਬੱਚਿਆਂ ਦੇ ਹੁਨਰ ਤੇ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਪਹਿਲੇ ਦਿਨ ਦੇ ਇਨਾਮਾਂ ਦੀ ਤਕਸੀਮ ਪ੍ਰਿੰਸੀਪਲ ਰੀਟਾ ਗਿੱਲ ਨੇ ਆਪਣੇ ਕਰ-ਕਮਲਾਂ ਨਾਲ ਕੀਤੀ। ਦੂਜੇ ਦਿਨ 9ਵੀ ਤੋਂ 12ਵੀ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ਾ ਪ੍ਰਦਰਸ਼ਨੀ ’ਚ ਭਾਗ ਲਿਆ। ਇਸ ਦਾ ਉਦਘਾਟਨ ਤੇ ਇਨਾਮ-ਵੰਡ ਦੀ ਰਸਮ ਡੀਆਰਸੀ. ਵਿਪਨ ਕੁਮਾਰ ਕਟਾਰੀਆ ਨੇ ਆਪਣੇ ਕਰ-ਕਮਲਾਂ ਨਾਲ਼ ਕੀਤੀ। ਇਸ ਪ੍ਰਦਰਸ਼ਨੀ ’ਚ ਜੱਜਮੈਂਟ ਦੀ ਭੂਮਿਕਾ ਲੈਕਚਰਾਰ ਯਾਦਵਿੰਦਰ ਸਿੰਘ, ਦਲਵਿੰਦਰ ਕੌਰ, ਜਸਵਿੰਦਰ ਕੌਰ, ਮਾਸਟਰ ਰਵਿੰਦਰ ਸਿੰਘ, ਕੁਲਵੰਤ ਸਿੰਘ, ਮੈਡਮ ਹਰਪ੍ਰੀਤ ਕੌਰ, ਸੀਮਾ ਰਾਣੀ, ਪਰਮਿੰਦਰ ਕੌਰ ਤੇ ਨੀਤੀ ਚੰਦਨ ਨੇ ਬਹੁਤ ਹੀ ਪਾਰਦਰਸ਼ਤਾ ਨਾਲ ਨਿਭਾਈ। ਇਸ ਪ੍ਰਦਰਸ਼ਨੀ ’ਚ ਫੂਲਪੁਰ ਗਰੇਵਾਲ ਦੇ ਵਿਦਿਆਰਥੀਆਂ ਨੇ ਦੋਵਾਂ ਵਰਗਾਂ ਦੇ ਚਾਰ ਥੀਮਾਂ ’ਚ ਪਹਿਲਾ ਸਥਾਨ ਤੇ ਇੱਕ-1 ਥੀਮ ’ਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਰੀਟਾ ਗਿੱਲ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਪ੍ਰਿੰਸੀ ਰੀਟਾ ਗਿੱਲ ਤੇ ਸਟਾਫ਼ ਮੈਂਬਰਾਂ ਵੱਲੋਂ ਪ੍ਰਭਜੀਤ ਸਿੰਘ, ਵਿਪਨ ਕਟਾਰੀਆ ਤੇ ਸਮੂਹ ਜੱਜ ਸਾਹਿਬਾਨ ਦਾ ਵਿਸ਼ੇਸ਼ ਸਨਮਾਨ ਕੀਤਾ।