‘ਉਡਾਣ-2026' ਸਾਲਾਨਾ ਸਪੋਰਟਸ ਡੇ ਮੌਕੇ ਵਿਦਿਆਰਥੀਆਂ ਨੇ ਦਿਖਾਏ ਜੌਹਰ 'ਉਡਾਨ' 2026 ਸਲਾਨਾ ਸਪੋਰਟਸ ਡੇ ‘ਤੇ ਵਿਦਿਆਰਥੀਆ ਨੇ ਖੇਡਾਂ ਵਿਚ ਦਿਖਾਏ ਜੌਹਰ
Publish Date: Sun, 29 Nov 2026 07:10 PM (IST)
Updated Date: Sun, 29 Nov 2026 07:10 PM (IST)
ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘ ਭਗਵੰਤਪੁਰ ਵਿਖੇ ‘ਉਡਾਣ-2026’ ਸਾਲਾਨਾ ਸਪੋਰਟਸ ਡੇ ਅਤੇ ਇਨਾਮ ਵੰਡ ਸਮਾਰੋਹ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰਿੰਸੀਪਲ ਜਗਜੀਤ ਕੌਰ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ’ਚ ਮੀਆਂਪੁਰ ਬਲਾਕ ਦੇ ਬੀ.ਐੱਨ.ਓ. ਗੁਰਦੀਪ ਸਿੰਘ (ਪ੍ਰਿੰਸੀਪਲ, ਸ.ਸ.ਸ.ਸ. ਕਿਸ਼ਨਪੁਰਾ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਚਾਰ ਹਾਊਸਾਂ ਵਿਚਕਾਰ ਹੋਏ ਰੋਮਾਂਚਕ ਖੇਡ ਮੁਕਾਬਲੇ ਸਮਾਗਮ ਦੌਰਾਨ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਚਾਰ ਹਾਊਸਾਂ ਵਿਚਕਾਰ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ ਲੌਂਗ ਜੰਪ, ਹਾਈ ਜੰਪ, ਗੋਲਾ ਸੁੱਟਣਾ, ਡਿਸਕਸ ਥਰੋਅ, ਤਿੰਨ ਟੰਗੀ ਦੌੜ, ਬੋਰੀ ਦੌੜ, ਨਿੰਬੂ ਦੌੜ, ਸਲੋਅ ਸਾਈਕਲਿੰਗ, ਰੱਸਾਕਸ਼ੀ ਅਤੇ ਵੱਖ-ਵੱਖ ਦੌੜਾਂ ਸ਼ਾਮਲ ਸਨ। ਇਨ੍ਹਾਂ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਲਪਨਾ ਚਾਵਲਾ ਹਾਊਸ ਨੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ, ਜਦਕਿ ਮਦਰ ਟੈਰੇਸਾ ਹਾਊਸ ਰਨਰ-ਅੱਪ ਰਿਹਾ। ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਹੋਣਹਾਰ ਵਿਦਿਆਰਥੀ ਤੇ ਅਧਿਆਪਕ ਕੀਤੇ ਸਨਮਾਨਿਤ ਇਸ ਮੌਕੇ ਸਟੇਟ ਪੱਧਰ ’ਤੇ ਖੇਡਾਂ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ’ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਸਮੇਤ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਡੀ.ਪੀ.ਈ. ਰੇਨੂੰ ਨੂੰ ਸਟੇਟ ਪੱਧਰ ਦੀਆਂ ਖੇਡ ਪ੍ਰਾਪਤੀਆਂ ਲਈ, ਪੰਜਾਬੀ ਲੈਕਚਰਾਰ ਅਮਰਦੀਪ ਕੌਰ ਨੂੰ ਬਿਜ਼ਨਸ ਬਲਾਸਟਰ ’ਚ ਸਟੇਟ ਪੱਧਰ ਦੀ ਪ੍ਰਾਪਤੀ ਲਈ ਅਤੇ ਭੂਗੋਲ ਲੈਕਚਰਾਰ ਜਸਬੀਰ ਕੌਰ ਨੂੰ ਜ਼ਿਲ੍ਹਾ ਪੱਧਰੀ ਟੀਚਰ ਫੈਸਟ ’ਚ ਭਾਗ ਲੈਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਪ੍ਰੋਗਰਾਮ ਤੇ ਪਤਵੰਤਿਆਂ ਦੀ ਹਾਜ਼ਰੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ’ਚ ਗਿੱਧਾ, ਭੰਗੜਾ, ਕਵਿਤਾਵਾਂ ਅਤੇ ਸਮਾਜਿਕ ਕੁਰੀਤੀਆਂ ’ਤੇ ਚੋਟ ਕਰਦੀ ਕੋਰੀਓਗ੍ਰਾਫੀ ਨੇ ਸਭ ਦਾ ਮਨ ਮੋਹ ਲਿਆ। ਸਮਾਗਮ ’ਚ ਪਿੰਡ ਸਿੰਘ ਦੇ ਸਰਪੰਚ ਰਜਿੰਦਰ ਸਿੰਘ, ਭਗਵੰਤਪੁਰ ਦੇ ਸਰਪੰਚ ਅੰਮ੍ਰਿਤਪਾਲ ਸਿੰਘ, ਪੰਚਾਇਤ ਮੈਂਬਰ, ਐੱਸ.ਐੱਮ.ਸੀ. ਚੇਅਰਪਰਸਨ ਮਨਜੀਤ ਕੌਰ, ਹੈੱਡਮਿਸਟ੍ਰੈੱਸ ਬਲਵਿੰਦਰ ਕੌਰ (ਸ.ਹ.ਸ. ਮਲਕਪੁਰ), ਪੰਜਾਬੀ ਮਿਸਟ੍ਰੈੱਸ ਮਨਪ੍ਰੀਤ ਕੌਰ (ਸ.ਸ.ਸ.ਸ. ਬਡਾਲਾ) ਅਤੇ ਐਡਵੋਕੇਟ ਏਕਮਜੀਤ ਸਿੰਘ ਆਹਲੂਵਾਲੀਆ (ਪੰਜਾਬ ਅਤੇ ਹਰਿਆਣਾ ਹਾਈਕੋਰਟ) ਸਮੇਤ ਵੱਡੀ ਗਿਣਤੀ ’ਚ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਸਟਾਫ਼ ਵਿੱਚੋਂ ਲੈਕਚਰਾਰ ਅਮਰਦੀਪ ਕੌਰ, ਜਸਬੀਰ ਕੌਰ, ਜਸਵਿੰਦਰ ਕੌਰ, ਪ੍ਰੀਤਿਕਾ ਰਾਣੀ, ਸ਼ੁਭਲਖਨ ਕੁਮਾਰੀ, ਅਮਿਤ ਸ਼ਰਮਾ, ਗੁਰਪ੍ਰੀਤ ਸਿੰਘ ਖਾਬੜਾ, ਅਧਿਆਪਕਾਵਾਂ ਹਰਮੀਤ ਕੌਰ, ਕਮਲੇਸ਼ ਕੌਰ, ਪ੍ਰਦੀਪ ਕੌਰ, ਪਲਵਿੰਦਰ ਕੌਰ, ਪੂਨਮਪ੍ਰੀਤ ਕੌਰ, ਰੇਖਾ ਰਾਣੀ, ਰੇਨੂੰ, ਰੁਪਿੰਦਰ ਸਿੰਘ, ਮਨਪ੍ਰੀਤ ਕੌਰ, ਸੀਮਾ, ਅਮਿਤਾ ਸ਼ਰਮਾ, ਗੁਰਮੀਤ ਕੌਰ, ਨੇਤਰਪਾਲ ਸਿੰਘ, ਸਤਨਾਮ ਕੌਰ, ਹਰਜੀਤ ਕੌਰ, ਰਸ਼ਪਾਲ ਕੌਰ, ਇਕਬਾਲ ਕੌਰ, ਧਰਮਜੀਤ ਸਿੰਘ, ਹਰਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਚੌਕੀਦਾਰ ਜਸਮੇਰ ਸਿੰਘ, ਸਫ਼ਾਈ ਸੇਵਕ ਜਸਵੀਰ ਸਿੰਘ ਅਤੇ ਕੈਂਪਸ ਮੈਨੇਜਰ ਪਰਮਜੀਤ ਸਿੰਘ ਆਦਿ ਹਾਜ਼ਰ ਸਨ।