ਇੰਟਰ ਹਾਊਸ ਗਣਿਤ ਮੇਲੇ ’ਚ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਖਾਲਸਾ ਸਕੂਲ ਵਿਖੇ ਕਰਵਾਏ ਗਏ ਇੰਟਰ ਹਾਊਸ ਗਣਿਤ ਮੇਲੇ ਵਿਚ ਵਿਦਿਆਰਥੀਆ ਨੇ ਲਏ ਸਥਾਨ
Publish Date: Wed, 21 Oct 2026 06:18 PM (IST)
Updated Date: Wed, 21 Oct 2026 06:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਇੰਟਰ ਹਾਊਸ ਗਣਿਤ ਮੇਲਾ ਕਰਵਾਇਆ ਗਿਆ, ਜਿਸ ’ਚ ਤੀਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਵਿਦਿਆਰਥੀਆਂ ਨੇ ਵੱਖ-ਵੱਖ ਮਾਡਲ ਅਤੇ ਚਾਰਟ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਅਤੇ ਉਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸੇ ਦੌਰਾਨ ਜੱਜਾਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦੇ ਉਨਾਂ ਦੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤੇ। ਇਸ ਮੇਲੇ ’ਚ ਤੀਸਰੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ’ਚ ਰਾਧਿਕਾ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ, ਕੁਮਾਰੀ ਅੰਸ਼ਿਕਾ ਤੇ ਸਾਹਿਦਾ ਖਾਤੂਨ ਨੇ ਦੂਜਾ ਸਥਾਨ ਅਤੇ ਅਵਨੀਤ ਕੌਰ ਤੇ ਜਸਮੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਚੌਥੀ ਜਮਾਤ ’ਚ ਸੁਖਮਨ ਕੌਰ ਤੇ ਵਿਭਾ ਕੁਮਾਰੀ ਨੇ ਪਹਿਲਾ ਸਥਾਨ, ਆਰੀਅਨ ਤੇ ਜੈਸਮੀਨ ਕੌਰ ਨੇ ਦੂਜਾ ਸਥਾਨ ਅਤੇ ਥੀਵਮਨੀ ਤੇ ਅਨੁਸ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਪੰਜਵੀਂ ਜਮਾਤ ’ਚ ਮੁਹੰਮਦ ਆਹਿਲ ਅਤੇ ਦਿਲਪ੍ਰੀਤ ਕੌਰ ਨੇ ਪਹਿਲਾ ਸਥਾਨ, ਪਰਮਵੀਰ ਤੇ ਆਯੁਸ਼ ਨੇ ਦੂਜਾ ਸਥਾਨ ਅਤੇ ਸਮਰਵੀਰ ਸਿੰਘ ਤੇ ਕਰਨਵੀਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ’ਚ ਪਰਤੀਕ ਤੇ ਗੁਰਸ਼ਰਨ ਨੇ ਪਹਿਲਾ ਸਥਾਨ , ਭਾਵਨਾ ਤੇ ਰਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਸਹਿਜਪ੍ਰੀਤ ਕੌਰ ਤੇ ਗੁਰਨੂਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸੱਤਵੀਂ ਜਮਾਤ ’ਚ ਜੈਸਮੀਨ ਕੌਰ ਤੇ ਹਰਸਿਮਰਤ ਕੌਰ ਨੇ ਪਹਿਲਾ ਸਥਾਨ , ਮਨੀ ਤੇ ਰੌਣਕ ਨੇ ਦੂਜਾ ਸਥਾਨ ਤੇ ਤਰਨਪ੍ਰੀਤ ਕੌਰ ਤੇ ਜੈਸਮੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੱਠਵੀਂ ਜਮਾਤ ’ਚ ਮੰਨਤ ਕੌਰ ਤੇ ਪਰਮਿੰਦਰ ਕੌਰ ਨੇ ਪਹਿਲਾ ਸਥਾਨ, ਲਵਪ੍ਰੀਤ ਕੌਰ ਤੇ ਅਨਮੋਲਪ੍ਰੀਤ ਕੌਰ ਨੇ ਦੂਜਾ ਸਥਾਨ ਅਤੇ ਰਣਵੀਰ ਕੌਰ ਤੇ ਕਿਰਨ ਨੇ ਤੀਜਾ ਸਥਾਨ ਹਾਸਿਲ ਕੀਤਾ । ਨੌਵੀਂ ਜਮਾਤ ’ਚ ਏਕਮਦੀਪ ਕੌਰ ਤੇ ਪ੍ਰਭਜੋਤ ਕੌਰ ਨੇ ਪਹਿਲਾ ਸਥਾਨ, ਸੋਨਾਕਸ਼ੀ ਤੇ ਲਵਲੀਨ ਕੌਰ ਨੇ ਦੂਜਾ ਸਥਾਨ ਅਤੇ ਕਿਰਨਜੋਤ ਕੌਰ ਤੇ ਰਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਦਸਵੀਂ ਜਮਾਤ ’ਚ ਮਨਜੋਤ ਸਿੰਘ ਤੇ ਲਵਪ੍ਰੀਤ ਸਿੰਘ ਨੇ ਪਹਿਲਾ ਸਥਾਨ, ਹਰਸਿਮਰਨ ਕੌਰ ਤੇ ਨੈਨਾ ਨੇ ਦੂਜਾ ਸਥਾਨ ਅਤੇ ਅਰਮਾਨ ਸਿੰਘ ਤੇ ਰਿਤੂ ਨੇ ਤੀਸਰਾ ਸਥਾਨ ਹਾਸਿਲ ਕੀਤਾ । ਗਿਆਰਵੀਂ ਜਮਾਤ ਸਾਇੰਸ ਤੇ ਆਰਟਸ ਵਿੰਗ ’ਚ ਗੁਰਸਿਮਰਨ ਸਿੰਘ ਤੇ ਤਰਨਦੀਪ ਸਿੰਘ ਨੇ ਪਹਿਲਾ ਸਥਾਨ, ਤ੍ਰਿਮਨਪ੍ਰੀਤ ਸਿੰਘ ਤੇ ਜਸ਼ਨਪ੍ਰੀਤ ਸਿੰਘ ਨੇ ਦੂਜਾ ਸਥਾਨ ਅਤੇ ਗੁਰਮਨਜੋਤ ਸਿੰਘ ਤੇ ਤਰਨਜੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਾਰਵੀਂ ਜਮਾਤ ਸਾਇੰਸ ਵਿੰਗ ’ਚ ਅਵਨਾਸ਼ਦੀਪ ਸਿੰਘ ਤੇ ਅਮਨਜੀਤ ਸਿੰਘ ਨੇ ਪਹਿਲਾਂ ਸਥਾਨ,ਅੰਕੁਰ ਤੇ ਪਿਯੂਸ਼ ਨੇ ਦੂਜਾ ਸਥਾਨ ਅਤੇ ਗੁਰਮਨ ਸਿੰਘ ਤੇ ਤਰਨਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨਾਂ ਮੁਕਾਬਲਿਆਂ ’ਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ ਸਥਾਨ , ਸਾਹਿਬਜ਼ਾਦਾ ਜ਼ੋਰਾਵਰ ਸਿੰਘ ਹਾਊਸ ਨੇ ਦੂਜਾ ਸਥਾਨ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੁਕਾਬਲੇ ’ਚ ਹਰਪ੍ਰੀਤ ਸਿੰਘ ਅਤੇ ਕਰਨੈਲ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜੱਜਾਂ ਵੱਲੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ। ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ ਐਜੂਕੇਸ਼ਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਜੱਜ ਸਾਹਿਬਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਵਤੇਜ ਸਿੰਘ, ਹਰਜੀਤ ਕੌਰ, ਮਨਪ੍ਰੀਤ ਕੌਰ, ਤਰਨਜੀਤ ਕੌਰ, ਪੂਜਾ ਦੇਵੀ, ਹਰਪ੍ਰੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।