ਸੈਂਟਰ ਪੱਧਰੀ ਮੁਕਾਬਲਿਆਂ ’ਚ ਪਪਰਾਲਾ ਸਕੂਲ ਨੇ ਮਾਰੀਆਂ ਮੱਲ੍ਹਾਂ ਸੈਂਟਰ ਪੱਧਰੀ ਮੁਕਾਬਲਿਆਂ ’ਚ ਪਪਰਾਲਾ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ
Publish Date: Fri, 20 Nov 2026 03:40 PM (IST)
Updated Date: Fri, 20 Nov 2026 03:43 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਿਦਾਇਤਾਂ ਅਨੁਸਾਰ ਸੈਂਟਰ ਕੋਟਲਾ ਨਿਹੰਗ ਵਿਖੇ ਬੀਪੀਈਓ ਸੱਜਣ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸਹਿ ਵਿਦਿਅਕ ਮੁਕਾਬਲੇ ਕਰਵਾਏ ਗਏ। ਇਸ ’ਚ ਸੈਂਟਰ ਦੇ ਸਾਰੇ ਸਕੂਲਾਂ ਨੇ ਵਧ ਚੜ ਕੇ ਹਿੱਸਾ ਲਿਆ। ਇਸ ’ਚ ਪ੍ਰਾਇਮਰੀ ਤੇ ਪ੍ਰੀ ਪ੍ਰਾਇਮਰੀ ਵਰਗ ਦੇ ਅਲਗ ਅਲਗ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਆਮ ਗਿਆਨ,ਪਹਾੜੇ, ਬੋਲ ਲਿਖਤ, ਸੁੰਦਰ ਲਿਖਾਈ, ਚਿੱਤਰਕਲਾ, ਭਾਸ਼ਣ, ਬਾਲ ਗੀਤ, ਤਸਵੀਰ ਵਰਨਣ ਦੇ ਮੁਕਾਬਲੇ ਕਰਵਾਏ ਗਏ। ਜਿਸ ’ਚ ਪਪਰਾਲਾ ਸਕੂਲ ਦੇ ਵਿਦਿਆਰਥੀਆਂ ਨੇ ਕਈ ਪੁਜੀਸ਼ਨਾਂ ਹਾਸਲ ਕੀਤੀਆਂ। ਜਿਸ ’ਚ ਵਰਗ 1 ਦੇ ਮੁਕਾਬਲਿਆ ’ਚ ਨਿਧੀ ਜਮਾਤ ਦੂਜੀ ਨੇ ਸੁੰਦਰ ਲਿਖਾਈ ਤੇ ਬੈਸਟ ਆਊਟ ਆਫ ਵੇਸਟ ਵਿੱਚੋ ਦੂਜਾ ਸਥਾਨ ਹਾਸਿਲ ਕੀਤਾ। ਨਿਲੇਸ਼ ਪਟੇਲ ਜਮਾਤ ਪਹਿਲੀ ਨੇ ਪਹਾੜੇ ਵਿੱਚ ਚੰਗਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਨਵਿਆ ਜਮਾਤ ਪਹਿਲੀ ਨੇ ਬਾਲ ਗੀਤ ’ਚ ਪਹਿਲਾ ਤੇ ਚਿੱਤਰਕਲਾ ’ਚ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰਾ ਵਰਗ 2 ਦੇ ਮੁਕਾਬਲਿਆ ’ਚ ਨੰਦਿਨੀ ਜਮਾਤ ਪੰਜਵੀਂ ਨੇ ਆਮ ਗਿਆਨ ’ਚ ਦੂਜਾ ਤੇ ਪਹਾੜੇ ’ਚ ਪਹਿਲਾ ਸਥਾਨ ਹਾਸਿਲ ਕੀਤਾ। ਜੋਤੀ ਜਮਾਤ ਪੰਜਵੀਂ ਨੇ ਚਿੱਤਰਕਲਾ ’ਚ ਦੂਜਾ ਸਥਾਨ ,ਸਿਮਰਨ ਜਮਾਤ ਪੰਜਵੀਂ ਨੇ ਬੈਸਟ ਆਊਟ ਆਫ ਵੈਸਟ ਚੋ ਦੂਜਾ ਸਥਾਨ ਹਾਸਿਲ ਕੀਤਾ। ਸਾਰੇ ਬੱਚਿਆਂ ਨੂੰ ਬੀਪੀਈਓ ਸੱਜਣ ਸਿੰਘ ਵਲੋ ਸਨਮਾਨਤ ਕੀਤਾ ਗਿਆ ਤੇ ਬੱਚਿਆਂ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਦੀ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਇੰਚਾਰਜ ਸੀਮਾ ਭਾਰਤੀ , ਸੀਮਾ ਰਾਣੀ ਤੇ ਜਸਵਿੰਦਰ ਕੌਰ ਵਲੋਂ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਗਈ।