ਆਈਈਟੀ. ਭੱਦਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਅੰਤਰ-ਕਾਲਜ ਬਿਜ਼ਨਸ ਪਲਾਨ ਮੁਕਾਬਲੇ ’ਚ ਆਈਈਟੀ. ਭੱਦਲ ਦੇ ਵਿਦਿਆਰਥੀਆਂ ਨੇ ਕੌਂਸੋਲੇਸ਼ਨ ਪ੍ਰਾਈਜ਼ ਹਾਸਲ ਕੀਤਾ
Publish Date: Wed, 07 Oct 2026 03:28 PM (IST)
Updated Date: Wed, 07 Oct 2026 03:29 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਈਟੀ ਭੱਦਲ ਟੈਕਨੀਕਲ ਕੈਂਪਸ ਰੂਪਨਗਰ ਦੇ ਬੀਟੈੱਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਅੰਤਰ-ਕਾਲਜ ਪੱਧਰ ’ਤੇ ਆਪਣੀ ਪ੍ਰਤਿਭਾ ਅਤੇ ਰਚਨਾਤਮਕ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੌਸ਼ਨ ਕੀਤਾ। ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਮੁੱਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ, ਫਗਵਾੜਾ ਵਿਖੇ ਆਯੋਜਿਤ ਆਈਡੀਆ ਬਲਿਟਜ਼ 2.0 ਅੰਤਰ-ਕਾਲਜ ਬਿਜ਼ਨਸ ਪਲਾਨ ਮੁਕਾਬਲੇ ’ਚ ਵਿਭਾਗ ਦੇ ਵਿਦਿਆਰਥੀ ਸਾਹਿਲ, ਮੁਸਕਾਨ, ਪਰਨੀਤ ਅਤੇ ਪੂਰਨਿਮਾ ਦੇ ਟੀਮ ਨੇ ਭਾਗ ਲਿਆ ਅਤੇ ਕੌਂਸੋਲੇਸ਼ਨ ਪ੍ਰਾਈਜ਼ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ’ਚ ਨਵੀਨਤਮ ਵਿਚਾਰਾਂ, ਉਦਯਮਸ਼ੀਲਤਾ, ਵਪਾਰਕ ਸੋਚ ਅਤੇ ਸਮੱਸਿਆਵਾਂ ਦੇ ਰਚਨਾਤਮਕ ਹੱਲ ਲੱਭਣ ਦੀ ਯੋਗਤਾ ਨੂੰ ਉਤਸ਼ਾਹਿਤ ਕਰਨਾ ਸੀ। ਮੁਕਾਬਲੇ ਦੌਰਾਨ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਵਿਦਿਆਰਥੀਆਂ ਨੇ ਆਪਣੇ ਕਾਰੋਬਾਰੀ ਵਿਚਾਰਾਂ ਅਤੇ ਯੋਜਨਾਵਾਂ ਨੂੰ ਮਾਹਿਰਾਂ ਅਤੇ ਜੱਜਾਂ ਦੇ ਸਾਹਮਣੇ ਪੇਸ਼ ਕੀਤਾ। ਡਾਇਰੈਕਟਰ ਕੈਂਪਸ ਡਾ. ਐਸਐਸ. ਬਿੰਦਰਾ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਮਿਹਨਤ, ਟੀਮ ਵਰਕ ਅਤੇ ਆਪਣੇ ਵਿਚਾਰਾਂ ਨੂੰ ਵਿਹਾਰਕ ਕਾਰੋਬਾਰੀ ਯੋਜਨਾ ’ਚ ਬਦਲਣ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਡਾ. ਗੁਰਪ੍ਰੀਤ ਸਿੰਘ, ਗਰੁੱਪ ਡਾਇਰੈਕਟਰ (ਅਕਾਦਮਿਕ) ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਅੰਤਰ-ਕਾਲਜ ਮੰਚ ਤੇ ਕੀਤਾ ਗਿਆ ਇਹ ਪ੍ਰਦਰਸ਼ਨ ਸੰਸਥਾ ’ਚ ਨਵੀਨਤਾ, ਖੋਜ, ਉਦਯਮਸ਼ੀਲਤਾ ਅਤੇ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। ਵਿਦਿਆਰਥੀਆਂ ਨੂੰ ਭਵਿੱਖ ’ਚ ਵੀ ਅਜਿਹੇ ਮੁਕਾਬਲਿਆਂ ’ਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਡਾ. ਤਰਨਜੀਤ ਕੌਰ, ਵਿਸ਼ਾਲ ਅਰੌੜਾ, ਉਂਕਾਰ ਸਿੰਘ, ਨਿਲੇਸ਼ਵਰ ਟਾਕ ਆਦਿ ਹਾਜ਼ਰ ਸਨ।