- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਹਾਣੀਕਾਰ ਮਨਦੀਪ ਰਿੰਪੀ ਨੂੰ ਗੁਰਮੇਲ ਮਡਾਹਲ ਕਲਪ ਪੁਰਸਕਾਰ 2026 ਨਾਲ ਕੀਤਾ ਗਿਆ ਸਨਮਾਨਿਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਮਾਲਵਾ ਲਿਖਾਰੀ ਸਭਾ (ਰਜਿ:)ਸੰਗਰੂਰ ਵੱਲੋਂ ਕੇਂਦਰੀ ਲੇਖਕ ਸਭਾ ਸੇਖੋਂ (ਰਜਿ:) ਦੇ ਸਹਿਯੋਗ ਨਾਲ਼ ਪੰਜਾਬੀ ਸੂਬਾ ਦਿਵਸ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਤੇ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਨਿਰਾਲਾ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਜਗਦੀਪ ਕੌਰ ਅਹੂਜਾ, ਪ੍ਰਧਾਨਗੀ ਮੰਡਲ ਵਿਚ ਡਾ. ਮੀਤ ਖੱਟੜਾ, ਡਾ.ਸੰਪੂਰਨ ਸਿੰਘ ਟੱਲੇਵਾਲ਼ੀਆ, ਦਰਸ਼ਨ ਸਿੰਘ ਪ੍ਰੀਤੀਮਾਨ ਤੇ ਪ੍ਰਿੰ. ਇਕਬਾਲ ਕੌਰ ਉਦਾਸੀ ਸ਼ਾਮਿਲ, ਕਰਮ ਸਿੰਘ ਜ਼ਖ਼ਮੀ ਹੋਏ।
ਜ਼ਿਕਰਯੋਗ ਹੈ ਕਿ ਮਨਦੀਪ ਰਿੰਪੀ ਵੱਲੋਂ ਹੁਣ ਤੱਕ ਤਿੰਨ ਨਾਵਲ ‘ਜ਼ਿੰਦਗੀ ਪਰਤ ਆਈ’, ‘ਵਕਤ ਦੇ ਖੀਸੇ ’ਚੋਂ’,‘ਸਰਹੱਦਾਂ ਤੇ ਸਲੀਬਾ’, ਕਹਾਣੀ ਸੰਗ੍ਰਹਿ ‘ਹਾਂ ਮੈਂ ਲਾਲਚੀ ਹਾਂ’,ਕਾਵਿ ਸੰਗ੍ਰਹਿ ‘ਜਦੋਂ ਤੋਂ ਚੁੱਪ ਸੀ’ ਪੰਜ ਬਾਲ ਸਾਹਿਤ ਦੀਆਂ ਪੁਸਤਕਾਂ ‘ਕਿੱਟੀ ਦੀ ਖੀਰ:, ਹਾਂ। ਮੈਂ ਡੀਸੀ ਲੱਗਣਾ’, ‘ਦੇਖਿਓ! ਕਿਤੇ ਭੁੱਲ ਨਾ ਜਾਇਓ’ ਬਾਲ ਨਾਵਲ ‘ਰਾਜਵੀਰ ਦਾ ਓਰੀਓ’, ‘ਚੂਹੀ ਨੂੰ ਬ਼ੁਖਾਰ ਚੜਿਆ’ ਆਦਿ ਸਾਹਿਤ ਜਗਤ ਦੀ ਝੋਲੀ ’ਚ ਪਾਏ ਗਏ ਹਨ। ਮਨਦੀਪ ਰਿੰਪੀ ਵੱਲੋਂ ‘ਨਵੀਆਂ ਕਲਮਾਂ ਨਵੀਂ ਉਡਾਣ’ ਲਈ ਵੀ ਕਾਰਜ ਕੀਤਾ ਗਿਆ ਹੈ। ਮੰਚ ਸੰਚਾਲਨ ਰਾਜਿੰਦਰ ਸਿੰਘ ਰਾਜਨ ਵੱਲੋਂ ਕੀਤਾ ਗਿਆ।