ਐਸਆਰਆਈ-2026 ’ਚ ਮਰਦਾਂ ਦੇ ਮੁਕਾਬਲੇ ਮਹਿਲਾ ਵੋਟਰਾਂ ’ਚ ਤਿੰਨ ਤੋਂ ਚਾਰ ਗੁਣਾ ਵਾਧਾ ਦਰਜ ਐਸਆਰਆਈ 2026 ਵਿਚ ਮਰਦਾਂ ਦੇ ਮੁਕਾਬਲੇ ਮਹਿਲਾਂ ਵੋਟਰ ਤਿੰਨ ਤੋਂ ਚਾਰ ਗੁਣਾ ਵਾਧਾ ਦਰਜ
Publish Date: Mon, 12 Oct 2026 06:53 PM (IST)
Updated Date: Mon, 12 Oct 2026 06:53 PM (IST)
ਐੱਸਆਈਆਰ ਮੁਹਿੰਮ ਸਫ਼ਲਤਾਪੂਰਵਕ ਮੁਕੰਮਲ, ਜ਼ਿਲ੍ਹੇ ਵਿਚ ਕੁੱਲ 5,32,551 ਵੋਟਰ ਦਰਜ : ਅਦਿੱਤਿਆ ਡੇਚਲਵਾਲ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਵੋਟਰ ਸੂਚੀਆਂ ਦੇ ਸੈੱਟ ਮੁਫ਼ਤ ਦਿੱਤੇ ਲਖਵੀਰ ਖਾਬੜਾ, ਪੰਜਾਬੀ ਜਾਗਰਣ,ਰੂਪਨਗਰ: ਰੂਪਨਗਰ ਜ਼ਿਲ੍ਹਾ ਵਧਾਈ ਦਾ ਪਾਤਰ ਹੈ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸੰਪੂਰਨ ਹੋਣ ਤੇ ਪਤਾ ਲੱਗਾ ਕਿ ਐਸਆਰਆਈ ਦੇ ਜਾਰੀ ਅੰਕੜਿਆ ਵਿਚ ਜ਼ਿਲ੍ਹੇ ਵਿਚ 8799 ਵੋਟਰਾਂ ਦਾ ਨਾਮ ਦਰਜ ਹੋਏ ਹਨ ਜਿਸ ਵਿਚ ਮਰਦਾਂ ਦੇ ਮੁਕਾਬਲੇ ਤਿੰਨ ਤੋਂ ਚਾਰ ਗੁਣਾ ਵੋਟਾਂ ਵਿਚ ਗਿਣਤੀ ਦਰਜ ਹੋਈ ਹੈ, ਜਦਕਿ ਇਸ ਸਮੇਂ ਕੁੱਲ 5,32,551 ਵੋਟਰ ਦਰਜ ਹਨ। ਇਨ੍ਹਾਂ ਵਿਚ 2,74,235 ਪੁਰਸ਼ ਵੋਟਰ, 2,58,304 ਮਹਿਲਾ ਵੋਟਰ ਅਤੇ 12 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ-2026 ਦੀ ਸੁਧਾਈ ਲਈ ਉਲੀਕਿਆ ਗਿਆ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਪ੍ਰੋਗਰਾਮ 12 ਅਕਤੂਬਰ 2026 ਨੂੰ ਸਫ਼ਲਤਾਪੂਰਵਕ ਮੁਕੰਮਲ ਹੋ ਗਿਆ, ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਇਸ ਸਮੇਂ ਕੁੱਲ 714 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿਚ ਵਿਧਾਨ ਸਭਾ ਹਲਕਾ 49-ਸ੍ਰੀ ਅਨੰਦਪੁਰ ਸਾਹਿਬ ਵਿਚ 243, ਹਲਕਾ 50-ਰੂਪਨਗਰ ਵਿਚ 234 ਅਤੇ ਹਲਕਾ 51-ਸ੍ਰੀ ਚਮਕੌਰ ਸਾਹਿਬ (ਅਨੁਸੂਚਿਤ ਜਾਤੀ) ਵਿਚ 237 ਪੋਲਿੰਗ ਸਟੇਸ਼ਨ ਸ਼ਾਮਲ ਹਨ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ—49-ਸ੍ਰੀ ਅਨੰਦਪੁਰ ਸਾਹਿਬ, 50-ਰੂਪਨਗਰ ਅਤੇ 51-ਸ੍ਰੀ ਚਮਕੌਰ ਸਾਹਿਬ (ਅਨੁਸੂਚਿਤ ਜਾਤੀ) ਦੀ ਅੰਤਿਮ ਵੋਟਰ ਸੂਚੀ ਦੇ ਇੱਕ-ਇੱਕ ਸੈੱਟ ਦੀ ਹਾਰਡ ਕਾਪੀ (ਫੋਟੋ ਸਮੇਤ) ਅਤੇ ਸਾਫ਼ਟ ਕਾਪੀ (ਫੋਟੋ ਤੋਂ ਬਿਨਾਂ) ਮੁਫ਼ਤ ਮੁਹੱਈਆ ਕਰਵਾਈ ਗਈ। ਇਸ ਮੀਟਿੰਗ ਵਿਚ ਆਮ ਆਦਮੀ ਪਾਰਟੀ ਵੱਲੋਂ ਡਾ. ਸੰਜੀਵ ਗੌਤਮ, ਭਾਰਤੀ ਜਨਤਾ ਪਾਰਟੀ ਵੱਲੋਂ ਜਰਨੈਲ ਸਿੰਘ ਭਾਊਵਾਲ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਭੁਪਿੰਦਰ ਸਿੰਘ, ਸੀਪੀਆਈ. (ਐੱਮ.) ਵੱਲੋਂ ਗੁਰਦੇਵ ਸਿੰਘ ਬਾਗੀ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਸਰਦੂਲ ਸਿੰਘ ਸ਼ਾਮਲ ਹੋਏ। =========== ਐਸਆਰਆਈ ਤੋਂ ਪਹਿਲਾਂ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆ ਦੇ ਵੋਟਰਾਂ ਦੀ ਗਿਣਤੀ 01: ਸ੍ਰੀ ਅਨੰਦਪੁਰ ਸਾਹਿਬ: ਮਰਦ: 91124 ਮਹਿਲਾ: 87576,ਟਰਾਂਸਜ਼ੈਡਰ: 02 ਕੁੱਲ 178702 02: ਰੂਪਨਗਰ: ਮਰਦ: 86447 ਮਹਿਲਾਂ 80277 ਟਰਾਂਸਜੈਡਰ 04 ਕੁੱਲ 166728 03: ਸ੍ਰੀ ਚਮਕੌਰ ਸਾਹਿਬ: ਮਰਦ: 94299 ਮਹਿਲਾ: 83617 ਟਰਾਂਸਜ਼ੈਡਰ 06 ਕੁੱਲ 178322 ਕੁੱਲ : ਮਰਦ: 272270 ਮਹਿਲਾ: 251470: ਟਰਾਸਜ਼ੈਡਰ 12 : ਕੁੱਲ 5,23,752 ======================== ਐਸਆਰਆਈ 2026 ਤੋਂ ਬਾਅਦ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆ ਦੇ ਵੋਟਰਾਂ ਦੀ ਗਿਣਤੀ 01: ਸ੍ਰੀ ਅਨੰਦਪੁਰ ਸਾਹਿਬ: ਮਰਦ: 91675 ਮਹਿਲਾ: 88740,ਟਰਾਂਸਜ਼ੈਡਰ: 02 ਕੁੱਲ 180417 02: ਰੂਪਨਗਰ: ਮਰਦ: 86958 ਮਹਿਲਾਂ 82415 ਟਰਾਂਸਜੈਡਰ 04 ਕੁੱਲ 169377 03: ਸ੍ਰੀ ਚਮਕੌਰ ਸਾਹਿਬ: ਮਰਦ: 95602 ਮਹਿਲਾ: 87149 ਟਰਾਂਸਜ਼ੈਡਰ 06 ਕੁੱਲ 182757 ਕੁੱਲ ਮਰਦ: 274235 ਮਹਿਲਾ: 258304: ਟਰਾਸਜ਼ੈਡਰ 12 : ਕੁੱਲ 5,32,551 ==== ਐਸਆਰਆਈ ਵਿਚ ਤਿੰਨੋ ਵਿਧਾਨ ਸਭਾ ਹਲਕਿਆ ਵਿਚ ਮਰਦ ਤੇ ਮਹਿਲਾਵਾਂ ਦੀ ਵਧੀ ਗਿਣਤੀ 01: ਸ੍ਰੀ ਅਨੰਦਪੁਰ ਸਾਹਿਬ: ਮਰਦ: 551 ਮਹਿਲਾ: 1164 ਕੁੱਲ 1715 02: ਰੂਪਨਗਰ: ਮਰਦ:511 ਮਹਿਲਾਂ 2138 ਕੁੱਲ 2649 03: ਸ੍ਰੀ ਚਮਕੌਰ ਸਾਹਿਬ: ਮਰਦ: 1303 ਮਹਿਲਾ: 3532 ਕੁੱਲ 4835