ਡਾ. ਚਰਨਜੀਤ ਸਿੰਘ ਵੱਲੋਂ ‘ਸਖੀਆਂ’ ਦਾ ਵਿਸ਼ੇਸ਼ ਸਨਮਾਨ ਮੋਰਿੰਡਾ ਵਿਖੇ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ 'ਸਖੀਆਂ' ਦਾ ਵਿਸ਼ੇਸ਼ ਸਨਮਾਨ
Publish Date: Thu, 05 Nov 2026 04:47 PM (IST)
Updated Date: Thu, 05 Nov 2026 04:50 PM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ : ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਆਪਣੇ ਮੋਰਿੰਡਾ ਦਫ਼ਤਰ ਵਿਖੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਲਕੇ ਦੀਆਂ ਸਖੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਚਰਨਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ’ਚ ਕੀਤੇ ਗਏ ਵਿਕਾਸ ਕਾਰਜਾਂ ਤੇ ਲੋਕ-ਪੱਖੀ ਫ਼ੈਸਲਿਆਂ ਸਬੰਧੀ ਖੁੱਲ੍ਹ ਕੇ ਦੱਸਿਆ। ਵਿਧਾਇਕ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਚੋਣਾਂ ਦੌਰਾਨ ਦਿੱਤੀਆਂ ਗਈਆਂ 5 ਗਰੰਟੀਆਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਹੈ। ਮੁਫ਼ਤ ਬਿਜਲੀ, ਬਿਹਤਰ ਸਿਹਤ ਸੇਵਾਵਾਂ, ਮਿਆਰੀ ਸਿੱਖਿਆ, ਸ਼ਹੀਦਾਂ ਦਾ ਸਨਮਾਨ ਤੇ ਮਾਵਾਂ-ਭੈਣਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੇ ਵਾਅਦੇ ਪੂਰੇ ਕਰਕੇ ਮਾਨ ਸਰਕਾਰ ਨੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਵੀ ਵੱਡੇ-ਵੱਡੇ ਰਾਜੇ ਤੇ ਧਨਾਢ ਆਏ ਜਿਨ੍ਹਾਂ ਨੇ ਗੁਟਕਾ ਸਾਹਿਬ ਹੱਥ ਫੜ ਕੇ ਕਸਮਾਂ ਖਾਧੀਆਂ ਪਰ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਹਲਕੇ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹਲਕੇ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਕੱਲੇ ਮੋਰਿੰਡਾ ਸ਼ਹਿਰ ’ਚ 26 ਤੋਂ ਵੱਧ ਪ੍ਰੋਜੈਕਟ ਮੁਕੰਮਲ ਕੀਤੇ ਗਏ ਹਨ। ਇਨ੍ਹਾਂ ’ਚ ਸਰਕਾਰੀ ਹਸਪਤਾਲ ਦਾ ਨਵੀਨੀਕਰਨ ਕੀਤਾ ਗਿਆ ਹੈ,ਜਿੱਥੇ ਹੁਣ 12 ਡਾਕਟਰ ਤੇ ਵੱਡੇ ਆਪਰੇਸ਼ਨ ਹੋ ਰਹੇ ਹਨ । ਇਸ ਤੋ ਇਲਾਵਾ ਪਟਵਾਰ ਖਾਨਾ, ਪਸ਼ੂ ਹਸਪਤਾਲ, ਕਮਿਊਨਿਟੀ ਸੈਂਟਰ, ਹੈਂਡਬਾਲ ਸਟੇਡੀਅਮ, ਫ਼ਾਇਰ ਬ੍ਰਿਗੇਡ ਦਫ਼ਤਰ, ਸੁੰਦਰ ਚੌਂਕ, ਹਾਈ-ਬੀਮ ਲਾਈਟਾਂ, ਸੀਸੀਟੀਵੀ ਕੈਮਰੇ ਤੇ ਆਮ ਆਦਮੀ ਕਲੀਨਿਕ ਸ਼ਾਮਲ ਹਨ। ਵਿਧਾਇਕ ਨੇ ਦੱਸਿਆ ਕਿ ਇਸ ਤੋਂ ਇਲਾਵਾ ਚਮਕੌਰ ਸਾਹਿਬ ’ਚ 50 ਬੈੱਡਾਂ ਦਾ ਹਸਪਤਾਲ, 25 ਕਰੋੜ ਦਾ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ, 75 ਕਰੋੜ ਦਾ ਨਹਿਰੀ ਪਾਣੀ ਦਾ ਪ੍ਰੋਜੈਕਟ ਤੇ 50 ਕਰੋੜ ਰੁਪਏ ਦਾ ਬਿਜਲੀ ਸੁਧਾਰ ਪ੍ਰੋਜੈਕਟ ਹਲਕੇ ’ਚ ਲਿਆਂਦਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਨਿਰਵਿਘਨ ਬਿਜਲੀ ਮਿਲ ਰਹੀ ਹੈ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਸਦਕਾ ਸੂਬੇ ’ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ’ਚ ਵੱਡੀ ਕਮੀ ਆਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਦਿਨ ਵੇਲੇ ਨਿਰਵਿਘਨ ਬਿਜਲੀ ਮਿਲਣ ਕਾਰਨ ਧਰਤੀ ਹੇਠਲੇ ਪਾਣੀ ਦੇ ਪੱਧਰ ਵੀ ਕਈ ਇਲਾਕਿਆਂ ’ਚ 5 ਮੀਟਰ ਤੱਕ ਉਚਾ ਹੋਇਆ ਹੈ। ਆਪਣੀ ਉਮੀਦਵਾਰੀ ਬਾਰੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਬਾਰੇ ਸਪੱਸ਼ਟ ਕਰਦਿਆਂ ਵਿਧਾਇਕ ਨੇ ਕਿਹਾ ਕਿ ਕੁਝ ਵਿਰੋਧੀ ਅੰਦਰਖਾਤੇ ਇਹ ਹਵਾ ਬਣਾ ਰਹੇ ਸਨ ਕਿ ਉਹ ਆਜ਼ਾਦ ਚੋਣ ਲੜਨਗੇ, ਪਰ ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਪਾਰਟੀ ਤੋਂ ਬਾਗੀ ਨਹੀਂ ਹਨ ਤੇ ਆਪਣੇ ਵਿਕਾਸ ਕਾਰਜਾਂ ਦੇ ਆਧਾਰ ’ਤੇ ਪਾਰਟੀ ਤੋਂ ਆਪਣਾ ਬਣਦਾ ਹੱਕ ਮੰਗ ਰਹੇ ਹਨ ਤੇ ਚੋਣ ਜਰੂਰ ਲੜਨਗੇ ਤੇ ਫਿਰ ਜਿੱਤ ਹਾਸਲ ਕਰਕੇ ਸੀਟ ਪਾਰਟੀ ਦੀ ਝੋਲੀ ’ਚ ਪਾਉਣਗੇ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਤੇ ਪੰਜਾਬ ਯੂਥ ਰਨ ਮੈਰਾਥਨ ਦੇ ਪ੍ਰਬੰਧਕ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ ਨੇ ਕਿਹਾ ਕਿ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮਾਵਾਂ ਧੀਆਂ ਦਾ ਸਨਮਾਨ ਯੋਜਨਾ ਸਤਿਕਾਰਯੋਗ ਯੋਜਨਾ ਲਾਗੂ ਕੀਤੀ ਗਈ ਹੈ ਉਸ ’ਚ ਸਖੀਆਂ ਦਾ ਇੱਕ ਬਹੁਤ ਵੱਡਾ ਅਹਿਮ ਰੋਲ ਹੈ ਜਿਨਾਂ ਨੇ ਇਸ ਯੋਜਨਾ ਲਈ ਰਜਿਸਟਰੇਸ਼ਨ ਕਰਵਾਉਣ ਲਈ ਨਾਮਾਂ ਧੀਆਂ ਸਤਿਕਾਰਯੋਗ ਜਿਨਾਂ ਦੇ ਖਾਤੇ ਜੋੜਨ ਲਈ ਇੱਕ ਅਹਿਮ ਯੋਗਦਾਨ ਪਾਇਆ ਹੈ ਜਿਸ ਲਈ ਉਹ ਸਮੁੱਚੀਆਂ ਸਖੀਆਂ ਦੇ ਧੰਨਵਾਦੀ ਹਨ। ਸਮਾਗਮ ਦੇ ਅੰਤ ’ਚ ਹਲਕੇ ਦੀਆਂ ਸਖੀਆਂ ਨੂੰ ਸਨਮਾਨਿਤ ਕੀਤਾ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਅੱਗੇ ਵੀ ਇਲਾਕੇ ਦੀ ਸੇਵਾ ਪੂਰੀ ਤਨਦੇਹੀ ਨਾਲ ਜਾਰੀ ਰੱਖਣ ਦਾ ਅਹਿਦ ਲਿਆ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਬੀਰ ਦਵਿੰਦਰ ਸਿੰਘ ਬੱਲਾਂ, ਸਿਆਸੀ ਸਲਾਹਕਾਰ ਜਗਤਾਰ ਸਿੰਘ ਘੜੂੰਆਂ, ਚੇਅਰਮੈਨ ਕੇਸਰ ਸਿੰਘ ਸਮਾਣਾ, ਹਰਜਿੰਦਰ ਸਿੰਘ ਛਿੱਬਰ ਕੌਂਸਲਰ ਮੋਰਿੰਡਾ, ਨਿਰਪਾਲ ਸਿੰਘ ਮੰਡੇਰ ਚੇਅਰਮੈਨ, ਸੁਰਿੰਦਰ ਸਿੰਘ ਬੁੱਗਾ ਚੈੜੀਆਂ ਉਪ ਚੇਅਰਮੈਨ ਸ਼ੂਗਰ ਮਿਲ ਮੋਰਿੰਡਾ, ਵਿਵੇਕ ਸ਼ਰਮਾ, ਨਰਿੰਦਰ ਸਿੰਘ ਕੌਂਸਲਰ ਨਗਰ ਕੌਂਸਲ ਘੜੂੰਆਂ, ਪਾਲ ਸਿੰਘ ਗੋਸਲਾਂ, ਅਮਰ ਸਿੰਘ ਚਕਲਾਂ, ਰਾਹੁਲ ਸ਼ਰਮਾ, ਰੋਹਿਤ ਸ਼ਰਮਾ, ਜਗਤਾਰ ਸਿੰਘ ਸਹੇੜੀ, ਪ੍ਰੀਤ ਭੱਟੀ, ਸਰਪੰਚ ਹਰਵਿੰਦਰ ਸਿੰਘ ਕੋਟਲਾ, ਡਾਕਟਰ ਦਲਜੀਤ ਕੌਰ, ਮਨਜੀਤ ਕੌਰ ਰਾਏ, ਸੁਰਿੰਦਰ ਕੌਰ ਸਰੋਜ ਸ਼ਰਮਾ ਰੁਪਿੰਦਰ ਕੌਰ ਗੁਰਪ੍ਰੀਤ ਕੌਰ ਸਾਬਕਾ ਵਾਈਸ ਮੀਤ ਪ੍ਰਧਾਨ ਨਗਰ ਕੌਂਸਲ ਮੋਰਿੰਡਾ, ਮਨਜੀਤ ਕੌਰ, ਸਪਨਾ ਤੇ ਹੋਰ ਸਖੀਆਂ ਸ਼ਾਮਿਲ ਸਨ।