ਪੁੱਤ ਦੁੱਖ ਇਸ ਗੱਲ ਦਾ ਹੈ ਕਿ ਕਿਸਾਨ ਆਪਣੀ ਫਸਲ ਦਾ ਆਪ ਮੁੱਲ ਨਹੀਂ ਤੈਅ ਕਰ ਸਕਦਾ ਪੁੱਤ ਦੁੱਖ ਇਸ ਗੱਲ ਦਾ ਹੈ ਕਿ ਕਿਸਾਨ ਆਪਣੀ ਫਸਲ ਦਾ ਆਪ ਮੁੱਲ ਨਹੀ ਤੈਅ ਕਰ ਸਕਦਾ
Publish Date: Tue, 06 Oct 2026 07:37 PM (IST)
Updated Date: Tue, 06 Oct 2026 07:38 PM (IST)
ਟਾਪ ਬਾਕਸ: ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਪੁੱਤ, ਕਿਸਾਨ ਹੀ ਹੈ ਜਿਹੜਾ ਧੁੱਪ ’ਚ ਪਹਿਲਾਂ ਫਸਲ ਨੂੰ ਪਾਲਦਾ ਹੈ ਫਿਰ ਖੁੱਲੇ ਅਸਮਾਨ ਹੇਠ ਧੁੱਪ ’ਚ ਬੈਠ ਕੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਸਰਕਾਰ ਦੇ ਮੂੰਹ ਵੱਲ ਵੇਖਦਾ ਰਹਿੰਦਾ ਹੈ ਉਦੋਂ ਕਿਸਾਨ ਅੱਧਾ ਨਹੀ ਰਹਿੰਦਾ ਜਦੋਂ ਉਸ ਦੀ ਝੋਨੇ ਦੀ ਢੇਰੀ ’ਚ ਨੁਕਸ ਕੱਢ ਕੇ ਵਪਾਰੀ ਅੱਗੇ ਨਿਕਲ ਜਾਂਦਾ ਹੈ। ਜੀ ਹਾਂ ਇਹ ਬੋਲ ਹਨ ਰੂਪਨਗਰ ਦੀ ਅਨਾਜ਼ ਮੰਡੀ ’ਚ ਫਸਲ ਦੀ ਤੁਲਾਈ ਕਰਵਾ ਰਹੇ 70 ਸਾਲਾ ਬਲਬੀਰ ਸਿੰਘ ਵਾਸੀ ਪਤਿਆਲਾ ਦੇ ਜਿਹੜਾ ਤਿੰਨ ਦਿਨ ਤੋਂ ਮੰਡੀ ’ਚ ਬੈਠਾ ਸੀ। ਪੰਜਾਬੀ ਜਾਗਰਣ ਦੀ ਟੀਮ ਨੇ ਮੰਗਲਵਾਰ ਨੂੰ ਜਦੋਂ ਰੂਪਨਗਰ ਅਨਾਜ਼ ਮੰਡੀ ਦਾ ਦੌਰਾ ਕੀਤਾ ਤਾਂ ਝੋਨੇ ਦੀਆਂ ਭਰ ਹੋਈਆ ਬੋਰੀਆ ‘ਤੇ ਮੱਥੇ ‘ਤੇ ਹੱਥ ਰੱਖ ਕੇ ਬੈਠੇ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨ ਨੂੰ ਕਦੇ ਰੱਬ ਦੀ ਮਾਰ ਕਦੇ ਦੇਸ਼ ਦੇ ਹੁਕਮਰਾਨਾਂ ਦੀ ਮਾਰ ਪੈ ਰਹੀ ਹੈ ਜਿਸ ਦੀ ਫਸਲ ਦਾ ਮੁੱਲ ਕੋਈ ਪਾਉਦਾ ਹੈ ਜਦਕਿ ਹਰੇਕ ਵਪਾਰੀ ਆਪਣੀ ਚੀਜ ਦਾ ਆਪ ਮੁੱਲ ਪਾਉਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਕਿਸਾਨ ਦੀ ਲੁੱਟ ਬਰਕਰਾਰ ਰਹਿਣੀ ਹੈ ਕਿਉਕਿ ਸੱਤਾ ਧਿਰ ਦੇ ਸਿਰ ’ਤੇ ਉਦਯੋਗਪਤੀਆ ਦਾ ਹੱਥ ਰਹਿਦਾ ਹੈ ਅਸੀ ਤਾਂ ਵੋਟ ਪਾ ਕੇ ਐਵੇ ਹੀ ਆਪਣੇ ਭਲੇ ਬਾਰੇ ਸੋਚਦੇ ਰਹਿੰਦੇ ਹਾਂ। ਉਨ੍ਹਾਂ ਦਰਦ ਭਰੇ ਲਹਿਜ਼ੇ ’ਚ ਕਿਹਾ ਕਿ ਅੱਜ ਕਿਸਾਨ ਦਾ ਪੁੱਤ ਖੇਤੀ ਨਹੀ ਕਰਨਾ ਚਾਹੁੰਦਾ,ਲੁਹਾਰ ਦਾ ਪੁੱਤ ਲੁਹਾਰ ਨਹੀ ਬਣਨਾਂ ਚਾਹੁੰਦਾ,ਮਿਸਤਰੀ ਦਾ ਮੰਡਾ ਮਿਸਤਰੀ ਨਹੀ ਬਣਾ ਚਾਹੁੰਦਾ ਏਥੋ ਤੱਕ ਕਿ ਇੱਕ ਪਾਠੀ ਦਾ ਪੁੱਤ ਵੀ ਪਾਠੀ ਨਹੀ ਬਣਨਾ ਚਾਹੁੰਦਾ ਕਿਉਕਿ ਸਰਕਾਰਾਂ ਤੇ ਧਾਰਮਿਕ ਸੰਸਥਾਂਵਾਂ ਉਨ੍ਹਾਂ ਨੂੰ ਏਨੇ ਯੋਗਾ ਨਹੀ ਕਰ ਸਕੀਆ ਕਿ ਉਨ੍ਹਾਂ ਨੂੰ ਲੱਗੇ ਕਿ ਸਾਡੇ ਦਾਦੇ ਲਾਹੀ ਕੰਮ ’ਚ ਪੈਸਾ ਹੈ ਅਸੀ ਆਪਣੇ ਪਰਿਵਾਰ ਨੂੰ ਪਾਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੈ ਤਿੰਨ ਦਿਨ ਤੋਂ ਫਸਲ ਲੈ ਕੇ ਮੰਡੀ ਆਇਆ ਹੋਇਆ ਹਾਂ ਬੈਠੇ ਦੇਖ ਰਿਹਾ ਹਾਂ ਕਿ ਕਦੋੀ ਬੋਲੀ ਲੱਗੇਗੀ ਵਿਹਲਾ ਹੋਵਾ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਜਥੇਬੰਦੀਆ ਨੇ ਧਰਨਾਂ ਸਹੀ ਲਾਇਆ ਹੈ ਮੰਡੀ ’ਚ ਤਿਲ ਸੁੱਟਣ ਨੂੰ ਥਾ ਨਹੀ ਝੋਨਾ ਪਿਆ ਹੈ ਲਿਫਟਿੰਗ ਹੋ ਨਹੀ ਰਹੀ ਕਿਸਾਨ ਟਰਾਲੀਆ ਭਰ ਕੇ ਆ ਰਹੇ ਹਨ ਅਤੇ ਆੜਤੀ ਆਪਣੇ ਗਜ਼ੀ ਮਿਣਨ ਲਈ ਵਿਊਂਤਾਂ ਬਣਾ ਰਹੇ ਹਨ ਹੁਣ ਅਜਿਹੀ ਸਥਿਤੀ ’ਚ ਕਿਸਾਨ ਕਿੱਥੇ ਜਾਵੇ ਸਰਕਾਰ ਦੱਸੇ। ਇਸੇ ਤਰਾਂ ਇੱਕ ਹੋਰ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਜਿਵੇ ਦੇ ਹਲਾਤ ਬਣ ਰਹੇ ਹਨ ਲੰਗ ਰਿਹਾ ਹੈ ਕਿ ਸਰਕਾਰਾਂ ਨੇ ਕਿਸਾਨ ਦੀ ਫਸਲ ਚੁੰਕਣੀ ਹੀ ਬੰਦ ਕਰ ਦੇਣੀ ਹੈ ਪ੍ਰਾਈਵੇਟ ਵਪਾਰੀ ਆਉਣਗੇ ਅਤੇ ਆਪਦੇ ਹਿਸਾਬ ਨਾਲ ਖਰੀਦ ਕਰਨਗੇ। ਉਨ੍ਹਾਂ ਕਿਹਾਕਿ ਇਹੀ ਵਜ਼ੇ ਹੈ ਕਿ ਪੰਜਾਬ ਦੇ ਪੁੱਤ ਵਿਦੇਸ ਵੱਲ ਜਾ ਰਹੇ ਹਨ।