ਸਮਾਜਸੇਵੀ ਦਲਜੀਤ ਸਿੰਘ ਨੇ ਗੁ: ਮੁਮਤਾਜ਼ਗੜ੍ਹ ਸਾਹਿਬ ਨਤਮਸਤਕ ਹੋ ਕੇ ਮਨਾਇਆ ਜਨਮਦਿਨ ਸਮਾਜਸੇਵੀ ਦਲਜੀਤ ਸਿੰਘ ਨੇ ਗੁ: ਮੁਮਤਾਜ਼ਗੜ੍ਹ ਸਾਹਿਬ ਨਤਮਸਤਕ ਹੋ ਕੇ ਮਨਾਇਆ
Publish Date: Fri, 20 Nov 2026 07:51 PM (IST)
Updated Date: Fri, 20 Nov 2026 07:52 PM (IST)
ਸਟਾਫ਼ ਰਿਪੋਰਟਰ,ਪੰਜਾਬੀ ਜਾਗਰਣ,ਰੂਪਨਗਰ: ਸਮਾਜਸੇਵੀ ਆਗੂ ਤੇ ਕੌਮੀ ਦੌੜਾਕ ਰਹੇ ਦਲਜੀਤ ਸਿੰਘ ਸੈਣੀ ਨੇ ਆਪਣੇ 65 ਵੇਂ ਜਨਮ ਦਿਨ ਮੌਕੇ ਪਰਿਵਾਰ ਸਮੇਤ ਗੁਰਦੁਆਰਾ ਬੀਬੀ ਮੁਮਤਾਜ਼ਗੜ੍ਹ ਸਾਹਿਬ ਪਿੰਡ ਬੜੀ ਵਿਖੇ ਨਤਮਸਤਕ ਹੋਏ ਤੇ ਗੁਰੂਘਰ ਦੀ ਚੱਲ ਰਹੀ ਸੇਵਾ ’ਚ ਹਿੱਸਾ ਪਾ ਕੇ ਮਨਾਇਆ। ਇਸ ਮੌਕੇ ’ਤੇ ਗੁਰੂਘਰ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਨੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਤੇ ਪ੍ਰਮਾਤਮਾਂ ਤੋਂ ਲੰਬੀ ਉਮਰ ਦੀ ਅਰਦਾਸ ਕੀਤੀ। ਇਸ ਮੌਕੇ ਸਮਾਜਸੇਵੀ ਆਗੂ ਹਰਗੁਰਿੰਦਰ ਸਿੰਘ ਸੈਣੀ ਨੇ ਕਿਹਾਕਿ ਸਮਾਜਸੇਵੀ ਦਲਜੀਤ ਸਿੰਘ ਸਮਾਜਸੇਵੀ ਆਗੂ ਜਿੱਥੇ ਇਹ ਖੂਨਦਾਨ ਕਰਦੇ ਹਨ ਉੱਥੇ ਲੋੜਵੰਦ ਲੋਕਾਂ ਦੀ ਸੇਵਾ ’ਚ ਵੀ ਹਾਜਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਪਿਤਾ ਸਵਰਗੀ ਪ੍ਰਦੁਮੱਣ ਸਿੰਘ ਸਮਾਜਸੇਵੀ ਸਨ। ਉਨ੍ਹਾਂ ਨੇ ਬਤੌਰ ਕੌਸਲਰ ਆਪਣੇ ਵਾਰਡ ਦੇ ਨਾਲ ਲੱਗਦੇ ਵਾਰਡਾਂ ’ਚ ਵੀ ਵਿਕਾਸ ਕਾਰਜ ਕਰਵਾਏ ਸਨ, ਜਿਨ੍ਹਾਂ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹਨ। ਉਨ੍ਹਾਂ ਕਿਹਾਕਿ ਆਪਣਾ 65ਵਾਂ ਜਨਮ ਦਿਨ ਗੁਰੂ ਘਰ ’ਚ ਨਤਮਸਤਕ ਹੋ ਕੇ ਸੇਵਾ ਕਰਕੇ ਮਨਾਇਆ ਹੈ। ਉਨਾਂ ਕਿਹਾ ਕਿ ਪ੍ਰਮਾਤਮਾਂ ਇਨ੍ਹਾਂ ਨੂੰ ਲੰਬੀ ਉਮਰ ਤੇ ਖੁਸ਼ੀਆ ਬਖਸ਼ਣ ਤਾਂ ਕਿ ਸਮਾਜ ਦੀ ਇਸੇ ਤਰਾਂ ਸੇਵਾ ਕਰਦੇ ਰਹਿਣ। ਦੱਸਣਯੋਗ ਹੈ ਕਿ ਦਲਜੀਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਤੋਂ ਬਤੌਰ ਡੈਸਕ ਕੰਟਰੌਲਰ ਸੇਵਾ ਮੁਕਤ ਹਨ ਤੇ ਪੜਾਈ ਸਮੇਂ ਕੌਮੀ ਦੌੜਾਕ ਵੀ ਰਹੇ।