ਦੁਧਾਰੂ ਪਸ਼ੂਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਮੱਝਾਂ-ਗਊਆਂ ਦੀ ਗਿਣਤੀ ਘਟਾਈ ਦੁਧਾਰੂ ਪਸ਼ੂਆਂ ਦੇ ਅਸਮਾਨੀ ਚੜ੍ਹੇ ਭਾਅ ਨੇ ਜ਼ਿਲ੍ਹੇ ਵਿਚ ਮੱਝਾਂ ਗਾਵਾਂ ਦੀ ਗਿਣਤੀ ਘਟਾਈ
Publish Date: Tue, 15 Sep 2026 07:29 PM (IST)
Updated Date: Wed, 16 Sep 2026 04:09 AM (IST)
2019 ਨਾਲੋਂ 2024 ਦੀ ਗਣਨਾ ’ਚ ਮੱਝਾਂ 37389 ਤੇ ਗਾਵਾਂ 7739 ਘੱਟ। ਬੱਕਰੀਆਂ 1617, ਸੂਰ 431 ਤੇ ਭੇਡਾਂ 30 ਗਿਣਤੀ ਵਧੀ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਪੰਜਾਬੀ ਦੀ ਇੱਕ ਕਹਾਵਤ ਹੈ ਕਿ ਮੁੱਲ ਦਾ ਇੱਕ ਕਿਲੋਂ ਦੁੱਧ ਘਰ ਦੇ ਪਾਈਆ ਦੁੱਧ ਦੇ ਬਰਾਬਰ ਹੁੰਦਾ ਹੈ ਪ੍ਰੰਤੂ ਪਸ਼ੂਆਂ ਦੀ ਵਧੀ ਕੀਮਤ ਤੇ ਹੋਰ ਖਰਚਿਆਂ ਨੇ ਲੋਕਾਂ ਨੂੰ ਘਰ ਦੇ ਦੁੱਧ ਨਾਲੋਂ ਮੁੱਲ ਦਾ ਦੁੱਧ ਪੀਣ ਦੇ ਚਾਹਵਾਨ ਬਣਾ ਦਿੱਤਾ ਹੈ। ਪਸ਼ੂ ਧਨ ਗਣਨਾਂ 2019 ਦੇ ਮੁਕਾਬਲੇ 2024 ਦੀ ਗਣਨਾਂ ਵਿਚ ਦੁਧਾਰੂ ਪਸ਼ੂ ਮੱਝਾਂ ਤੇ ਗਾਵਾਂ ਦੀ ਗਿਣਤੀ ਘਟੀ ਹੈ ਤੇ ਬੱਕਰੀਆਂ,ਭੇਡਾਂ ਤੇ ਸੂਰਾ ਦੀ ਵਧੀ ਹੈ। ਜਾਣਕਾਰੀ ਅਨਸਾਰ ਜ਼ਿਲ੍ਹੇ ਵਿਚ ਪਸ਼ੂ ਧਨ ਗਣਨਾ ਮੁਤਾਬਿਕ 2019 ਵਿਚ 2 ਲੱਖ 14 ਹਜਾਰ 508 ਪਸ਼ੂ ਸਨ ਅਤੇ 2024 ਦੀ ਗਣਨਾਂ ਮੁਤਾਬਿਕ 1 ਲੱਖ 71 ਹਜਾਰ 508 ਪਸ਼ੂ ਰਹਿ ਗਏ ਹਨ , ਜਿਸ ਵਿਚ 2019 ਨਾਲੋਂ 2024 ਦੀ ਗਣਨਾਂ ਵਿਚ ਮੱਝਾਂ 37389 ਅਤੇ ਗਾਵਾਂ 7739 ਘੱਟ ਪਾਈਆ ਗਈਆ ਹਨ। ਜਦਕਿ ਬੱਕਰੀਆਂ 1617, ਸੂਰ 431 ਤੇ ਭੇਡਾਂ 30 ਗਿਣਤੀ ਵਧੀ ਹੈ। ਪਸ਼ੂ ਧਨ ਗਣਨਾ 2019 : ਗਾਵਾਂ : 72844 ਮੱਝਾਂ : 132718 ਬੱਕਰੀਆਂ : 6216 ਸੂਰ : 2579 ਭੇਡਾ : 201 ਪਸ਼ੂ ਧਨ ਗਣਨਾ 2024 : ਗਾਵਾਂ : 65105 ਮੱਝਾਂ : 95329 ਬੱਕਰੀਆਂ : 7833 ਸੂਰ : 3010 ਭੇਡਾ : 231 ਪਸ਼ੂਆਂ ਦੀ ਵਧੀ ਕੀਮਤ ਨੇ ਪਸ਼ੂ ਰੱਖਣ ਦਾ ਚਾਅ ਮਾਰਿਆ ਬਜ਼ੁਰਗ ਗੁਰਬਖਸ਼ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਜਸਬੀਰ ਸਿੰਘ ਨੇ ਕਿਹਾਕਿ ਇਸ ਸਮੇਂ ਜਿਵੇ ਜਮੀਨਾਂ ਦੇ ਭਾਅ ਅਸਮਾਨ ਛੂਹ ਰਹੇ ਹਨ ਉਸੇ ਤਰਾਂ ਪੁਸ਼ੂਆਂ ਦੇ ਭਾਅ ਵੀ ਵੱਧ ਰਹੇ ਹਨ ਹਲਾਤ ਇਹ ਬਣ ਗਏ ਹਨ ਕਿ ਪਸ਼ੂ ਖਰੀਦ ਲਈ ਲੋਕਾਂ ਨੂੰ ਹੁਣ ਸੋਚਣਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਤਿੰਨ ਦਹਾਕੇ ਪਹਿਲਾ ਪਹਿਲਾਂ ਮੱਝਾਂ 25 ਤੋਂ ਤੀਹ ਹਜਾਰ ਰੁਪਏ ਨੂੰ ਮਿਲ ਜਾਂਦੀ ਸੀ ਅਤੇ ਹਰਾਂ ਚਾਰਾਂ ਸਸਤਾ ਸੀ ਪ੍ਰੰਤੂ ਹੁਣ ਦਹਾਕੇ ਤੋਂ ਮੱਝਾਂ ਦੀ ਗਿਣਤੀ ਲੱਖਾਂ ਨੂੰ ਪਾਰ ਕਰ ਗਈ ਹੈ ਜਿਸ ਦੇ ਖਰੀਦਦਾਰ ਹੁਣ ਫਾਰਮਾਂ ਵਾਲੇ ਜਾਂ ਆਮ ਵਪਾਰੀ ਹੀ ਰਹਿ ਗਏ ਹਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਉਨ੍ਹਾਂ ਕਿਹਾਕਿ ਦੂਜਾ ਕਾਰਨ ਇਹ ਵੀ ਹੈ ਕਿ ਨਵੀ ਪੀੜ੍ਹੀ ਪਸ਼ੂਆਂ ਦੇ ਪਾਲਣ ਪੌਸ਼ਣ ਨਈ ਕਰਨਾ ਚਾਹੁੰਦੀ ਪ੍ਰੰਤੂ ਦੁੱਧ,ਦਹੀ, ਮੱਖਣ ਅਤੇ ਲੱਸੀ ਪੀਣ ਨੂੰ ਦਿਲ ਕਰਦਾ ਹੈ ਪਰ ਕੰਮ ਕਰਨ ਨੂੰ ਕਿਸੇ ਦਾ ਨਹੀ ਇਸ ਕਰਕੇ ਆਮ ਲੋਕਾਂ ਨੇ ਪਸ਼ੂ ਰੱਖਣ ਨਾਲੋਂ ਮੁੱਲ ਦਾ ਦੁੱਧ ਪੀਣ ਵਿਚ ਹੀ ਭਲਾਈ ਸਮਝ ਰਹੇ ਹਨ ਅਤੇ ਇੱਕ ਪਰਿਵਾਰ ਹੁਣ ਬਹੁਦ ਛੋਟੇ ਹੋ ਗਏ ਹਨ ਪਹਿਲਾ ਵੱਡੇ ਪਰਿਵਾਰ ਸਨ ਘਰ ਦੇ ਦੁੱਧ ਨੂੰ ਪਹਿਲ ਦਿੰਦੇ ਸਨ। ਬੱਕਰੀ ਦੇ ਦੁੱਧ ਦੀ ਡਿਮਾਂਡ ਵਧੀ ਪਸ਼ੂ ਧਨ ਗਣਨਾਂ 2019 ਨਾਲੋਂ 2024 ਦੀ ਗਣਨਾਂ ਵਿਚ 1617 ਬੱਕਰੀਆਂ ਦੀ ਗਿਣਤੀ ਦੇ ਨਾਲ ਨਾਲ ਕੀਮਤਾਂ ਵਿਚ ਵੀ ਵਾਧਾ ਹੋਇਆ ਹੈ ਅਤੇ ਲੋਕਾਂ ਦਾ ਮੰਨਣਾਂ ਹੈ ਕਿ ਬੱਕਰੀ ਦਾ ਮੱਝਾਂ ਜਾਂ ਗਾਂ ਨਾਲੋਂ ਖਰਚਾ ਘੱਟ ਹੈ ਅਤੇ ਦੁੱਧ ਜਿਆਦਾ ਲਾਭਦਾਇਕ ਹੈ। ਪਿਛਲੇ ਸਮੇਂ ਵਿਚ ਦੇਖਣ ਵਿਚ ਆਇਆ ਕਿ ਡੇਗੂ ਨਾਲ ਮਨੱਖੀ ਸਰੀਰ ਵਿਚ ਘਟੇ ਪਲੇਅਲੈੱਟ ਸੈੱਲ ਨੂੰ ਵਧਾਉਣ ਲਈ ਬੱਕਰੀ ਦਾ ਦੁੱਧ ਦੀ ਡਿਮਾਂਡ ਬੜੀ ਵਧੀ ਹੈ ਜੋ ਹੁਣ ਚੱਲ ਰਹੀ ਹੈ ਕਿਉਕਿ ਪਲੇਅਲੈੱਟ ਸੈੱਲ ਘਟਣਾ ਹੁਣ ਆਮ ਹੀ ਹੋ ਗਿਆ ਹੈ। ਪਸ਼ੂਆਂ ਦੀ ਗਿਣਤੀ ਘਟਣ ਦੇ ਕਈ ਕਾਰਨ ਹਨ : ਡਾ ਰਾਜ ਕੁਮਾਰ ਪਸ਼ੂ ਪਾਲਣ ਵਿਭਾਗ ਰੂਪਨਗਰ ਦੇ ਡਿਪਟੀ ਡਾਇਰੈਕਟਰ ਡਾ ਰਾਜ ਕੁਮਾਰ ਨੇ ਦੱਸਿਆ ਕਿ ਪਸ਼ੂਆਂ ਦੀ ਗਿਣਤੀ 2024 ਦੇ ਪਸ਼ੂ ਧਨ ਗਣਨਾਂ ਵਿਚ ਘਟੀ ਹੈ ਜਿਸ ਦੇ ਕਈ ਕਾਰਨ ਹਨ। ਉਨ੍ਹਾਂ ਕਿਹਾਕਿ ਇੱਕ ਤਾਂ ਪਸ਼ੂਆਂ ਦੇ ਰੇਟ ਵੱਧ ਗਏ ਦੂਜਾ ਪਹਿਲਾਂ ਖਾਸਕਰ ਪਿੰਡਾਂ ਵਿਚ ਆਮ ਘਰਾਂ ਵਿਚ ਵੀ ਪਸ਼ੂ ਰੱਖਦੇ ਸਨ ਜਿਨ੍ਹਾਂ ਦੀ ਗਿਣਤੀ ਹੁਣ ਘੱਟ ਗਈ ਹੈ। ਉਨ੍ਹਾਂ ਕਿਹਾਕਿ ਮੱਝਾਂ,ਗਾਵਾਂ ਤੇ ਹੋਰ ਪਸ਼ੂ ਹੁਣ ਫਾਰਮਾਂ ਵਿਚ ਹੀ ਦਿੱਖ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾਕਿ ਪਸ਼ੂਆਂ ਦਾ ਹਰੇ ਤੇ ਸੁੱਕੇ ਚਾਰੇ ਅਤੇ ਸਰਕਾਰੀ ਪਸ਼ੂ ਡਿਸਪੈਸਰੀਆ ਵਿਚ ਤਾਂ ਫਰੀ ਹੈ ਪ੍ਰੰਤੂ ਪ੍ਰਾਈਵੇਟ ਡਾਕਟਰੀ ਇਲਾਜ਼ ਵੀ ਮਹਿੰਗਾ ਹੈ।