ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
ਲਾਭ ਹੀਰੇ ਦੇ ‘ਖੁੱਲ੍ਹੇ ਅਖਾੜੇ’ ਨਾਲ ਸਿੰਬਲ ਮਾਜਰਾ ਦਾ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪੰਨ
Publish Date: Mon, 23 Feb 2026 03:56 PM (IST)
Updated Date: Mon, 23 Feb 2026 03:58 PM (IST)

ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਅਕਾਲੀ ਬਾਬਾ ਫੂਲਾ ਸਿੰਘ ਕਲੱਬ ਵੱਲੋਂ ਪਿੰਡ ਸਿੰਬਲ ਮਾਜਰਾ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਅੱਜ ਗਾਇਕ ਲਾਭ ਹੀਰਾ ਦੇ ਖੁੱਲੇ ਅਖਾੜੇ ਨਾਲ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਇਸ ਤੋਂ ਪਹਿਲਾਂ ਖੇਡ ਮੇਲੇ ਦੇ ਅੰਤਿਮ ਦਿਨ 67 ਕਿਲੋਗ੍ਰਾਮ ਭਾਰ ਵਰਗ ਦੇ ਕਬੱਡੀ ਮੁਕਾਬਲੇ ’ਚ ਰਾਜਾ ਸਾਹਿਬ ਮਾਜਾਰਾ ਦੀ ਟੀਮ ਨੇ ਬੇਹੱਦ ਰੋਚਕ ਮੁਕਾਬਲੇ ’ਚ ਮੌਲੀ ਵੈਦਵਾਂ ਦੀ ਟੀਮ ਨੂੰ ਹਰਾ ਕੇ ਟਰਾਫੀ ’ਤੇ ਕਬਜ਼ਾ ਜਮਾਇਆ। ਇਸ ਤੋਂ ਉਪਰੰਤ ਵੱਖ ਵੱਖ ਜ਼ਿਲਿਆਂ ਤੋਂ ਪਹੁੰਚੀਆਂ 8 ਅਕੈਡਮੀਆਂ ਦੀਆਂ ਟੀਮਾਂ ਦਰਮਿਆਨ ਆਲ ਓਪਨ ਕਬੱਡੀ ਦੇ ਦਿਲਕਸ਼ ਮੁਕਾਬਲੇ ਕਰਵਾਏ ਗਏ। ਜਿਸ ਦੌਰਾਨ ਮੇਜਬਾਨ ਅਕਾਲੀ ਬਾਬਾ ਫੂਲਾ ਸਿੰਘ ਕਲੱਬ ਸਿੰਬਲ ਮਾਜਰਾ ਦੀ ਟੀਮ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਜਦਕਿ ਮਾਮੂਪੁਰ ਟੇਢੇਵਾਲ ਦੀ ਟੀਮ ਦੂਸਰੇ ਸਥਾਨ ’ਤੇ ਰਹੀ। ਇਸ ਦੌਰਾਨ ਵਿਜੇਤਾ ਸਿੰਬਲ ਮਾਜਰਾ ਦੀ ਟੀਮ ਦੇ ਬੈਸਟ ਜਾਫੀ ਐਲਾਨੇ ਗਏ ਖਿਡਾਰੀ ਗੋਰੂ ਥੋਪੀਆ ਅਤੇ ਬੈਸਟ ਰੇਡਰ ਘੋਸ਼ਿਤ ਕੀਤੇ ਗਏ ਖਿਡਾਰੀ ਦੁੱਲਾ ਨੂੰ ਮੋਟਰਸਾਈਕਲ ਇਨਾਮ ਵਜੋਂ ਪ੍ਰਦਾਨ ਕੀਤੇ ਗਏ। ਇਸ ਦੌਰਾਨ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਚੱਢਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਜਿੱਥੇ ਪ੍ਰਬੰਧਕਾਂ ਦੀ ਜ਼ੋਰਦਾਰ ਸਲਾਘਾ ਕੀਤੀ ਉੱਥੇ ਹੀ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਖੇਡਾਂ ਸਭ ਤੋਂ ਮਹੱਤਵਪੂਰਨ ਰੋਲ ਅਦਾ ਕਰਦੀਆ ਹਨ। ਇਸ ਲਈ ਸਮੇਂ ਸਮੇਂ ਤੇ ਅਜਿਹੇ ਖੇਡ ਮੇਲੇ ਆਯੋਜਿਤ ਹੋਣੇ ਚਾਹੀਦੇ ਹਨ। ਇਸ ਮੌਕੇ ਜ਼ਿਲ੍ਹਾਂ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਖੇਡ ਮੇਲੇ ’ਚ ਹਾਜ਼ਰੀ ਭਰ ਕੇ ਕਲੱਬ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ। ਉਪਰੰਤ ਪ੍ਰਬੰਧਕਾਂ ਨੇ ਵਿਜੇਤਾ ਖਿਡਾਰੀਆਂ ਨੂੰ ਦਿਲਕਸ਼ ਇਨਾਮਾਂ ਨਾਲ ਨਿਵਾਜਿਆ। ਇਸ ਤੋਂ ਉਪਰੰਤ ਰਾਤ ਸਮੇਂ ਸਜਾਏ ਗਏ ਖੁੱਲੇ ਅਖਾੜੇ ਦੌਰਾਨ ਪਹੁੰਚੇ ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ ਨੇ ਵੱਖ-ਵੱਖ ਗੀਤਾਂ ਰਾਹੀਂ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਕੇ ਵਾਹੋ ਵਾਹੀ ਖੱਟੀ। ਖੇਡ ਮੇਲੇ ਦੇ ਸਫਲ ਆਯੋਜਨ ’ਚ ਸੁੱਖਾ ਕੈਨੇਡਾ, ਰਾਜਵੀਰ ਬੈਂਸ, ਅਮਨਪ੍ਰੀਤ ਭੱਠਲ, ਭੁਪਿੰਦਰ ਭੱਠਲ, ਰਵਿੰਦਰ ਗਿੱਲ, ਨਰਿੰਦਰ ਹਕਲਾ, ਪਰਮ ਲੁਧਿਆਣਾ, ਹਰਵਿੰਦਰ ਰੀਹਲ, ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਬਾਲਾ, ਹਰਜਿੰਦਰ ਸਰਪੰਚ, ਗੌਰਵ ਰਾਣਾ, ਸਰਪੰਚ ਗੁਰਮੁੱਖ ਸਿੰਘ, ਮਲਕੀਤ ਭੱਠਲ, ਮਾ. ਗੁਰਨੈਬ ਸਿੰਘ, ਸਤਨਾਮ ਝੱਜ, ਹਰਿਮੰਦਰ ਸਿੰਘ, ਬੰਟੀ ਜੇਤੇਵਾਲ, ਪਲਵਿੰਦਰ ਰੀਹਲ, ਕੁਲਵਿੰਦਰ ਰੀਹਲ, ਅਰਸ਼ ਕਨੇਡਾ, ਮੋਹਿਤ ਸਨੈਕਰ, ਸਰਪੰਚ ਚੰਨਣ ਸਿੰਘ ਸਹਿਤ ਸਮੂਹ ਪਿੰਡ ਵਾਸੀਆਂ ਨੇ ਯੋਗਦਾਨ ਪਾਇਆ।