- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਤੋਂ ਬੇਖੌਫ ਚੋਰਾਂ ਨੇ ਦਿਨ ਦਿਹਾੜੇ ਕੋਚਿੰਗ ਸੈਂਟਰ ਚੋਂ ਕੀਤੀਆਂ ਟੂਟੀਆਂ ਚੋਰੀ

ਚੋਰੀ ਦਾ ਸਾਮਾਨ ਖਰੀਦਣ ਵਾਲਿਆਂ ਵਿਰੁੱਧ ਕੀਤੀ ਜਾਵੇ ਸਖ਼ਤ ਕਾਰਵਾਈ
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਸ਼ਹਿਰ ’ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇਨ੍ਹਾਂ ਵੱਲੋਂ ਸ਼ਹਿਰ ’ਚ ਸਥਿਤ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਚਿੱਟੇ ਦਿਨ ਇਕ ਕੋਚਿੰਗ ਸੈਂਟਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉੱਥੋ ਕੀਮਤੀ ਟੂਟੀਆਂ ਤੇ ਪੱਖਾ ਆਦਿ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਹ ਵਾਰਦਾਤ ਕੋਚਿੰਗ ਸੈਂਟਰ ’ਚ ਲੱਗੇ ਸੀਸੀਟੀਵੀ ਕੈਮਰਿਆ ’ਚ ਕੈਦ ਹੋ ਗਈ ਹੈ। ਜਦਕਿ ਦੋ ਹਫਤੇ ਪਹਿਲਾਂ ਵੀ ਚੋਰਾਂ ਵੱਲੋ ਇਸ ਸੈਂਟਰ ਦੇ ਨੇੜੇ ਇਕ ਕੋਠੀ ਵਿੱਚੋਂ ਕੀਮਤੀ ਟੂਟੀਆਂ ਆਦਿ ਚੋਰੀ ਕੀਤੀਆਂ ਗਈਆਂ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਲਾਲ ਲੱਖਾ ਚੌਧਰੀ ਨੇ ਦੱਸਿਆ ਕਿ ਉਸ ਦੇ ਬੇਟੇ ਸਾਹਿਲ ਵੱਲੋਂ ਬੱਸ ਸਟੈਂਡ ਕੋਲ ਸਾਹਿਲ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਹੈ । ਐਤਵਾਰ ਹੋਣ ਕਾਰਨ ਉਹ ਪਰਿਵਾਰ ਸਮੇਤ ਮੋਗੇ ਗਏ ਹੋਏ ਸਨ ਕਿ ਪਿੱਛੋਂ ਦਿਨ ਦਿਹਾੜੇ ਚੋਰਾਂ ਨੇ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਅੰਦਰੋਂ ਕੀਮਤੀ ਟੂਟੀਆਂ ਤੇ ਪੱਖਾ ਚੋਰੀ ਕਰ ਲਿਆ। ਉਨਾਂ ਨੂੰ ਦੱਸਿਆ ਕਿ ਚੋਰਾਂ ਵੱਲੋਂ ਟੂਟੀਆਂ ਖੋਲ੍ਹ ਲੈਣ ਉਪਰੰਤ ਜਦੋਂ ਸੈਂਟਰ ਵਿੱਚੋ ਪਾਣੀ ਬਾਹਰ ਗਲੀ ’ਚ ਆਉਣ ਲੱਗਾ ਤਾਂ ਉਨਾਂ ਨੂੰ ਗੁਆਂਢੀਆਂ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਜਾਂ ਤਾਂ ਤੁਹਾਡੀ ਮੋਟਰ ਚੱਲਦੀ ਹੈ ਜਾਂ ਫਿਰ ਸੈਂਟਰ ਵਿੱਚੋਂ ਟੂਟੀਆਂ ਖੁੱਲੀਆਂ ਰਹਿ ਗਈਆਂ ਹਨ। ਜਿਸ ਕਾਰਨ ਪਾਣੀ ਬਾਹਰ ਆ ਰਿਹਾ ਹੈ।
ਲੱਖਾ ਚੌਧਰੀ ਨੇ ਦੱਸਿਆ ਕਿ ਜਦੋਂ ਆਪਣੇ ਗੁਆਂਢੀ ਅਮਰਿੰਦਰ ਸਿੰਘ ਹੈਲੀ ਨੂੰ ਸੈਂਟਰ ’ਚ ਭੇਜਿਆ ਤਾਂ ਉਸ ਨੇ ਦੱਸਿਆ ਕਿ ਸੈਂਟਰ ਵਿੱਚੋਂ ਸੈਂਟਰ ਵਿੱਚੋਂ ਟੂਟੀਆਂ ਤੇ ਪੱਖਾਂ ਚੋਰੀ ਹੋ ਚੁੱਕਾ ਹੈ। ਉਨ੍ਹਾ ਦੱਸਿਆ ਕਿ ਜਦੋਂ ਉਨ੍ਹਾਂ ਨੇ ਮੋਬਾਇਲ ਤੇ ਕੈਮਰੇ ਚੈੱਕ ਕੀਤੇ ਤਾਂ ਦੋ ਵਿਅਕਤੀ 12:30 ਵਜੇ ਦੇ ਕਰੀਬ ਕੋਚਿੰਗ ਸੈਂਟਰ ਦੀ ਕੰਧ ਤੇ ਲੱਗੇ ਗਿਰੱਲ ਟੱਪ ਕੇ ਅੰਦਰ ਦਾਖਲ ਹੁੰਦੇ ਅਤੇ 1.05 ਵਜੇ ਬਾਹਰ ਨਿਕਲਦੇ ਦਿਖਾਈ ਦਿੱਤੇ। ਜਿਨ੍ਹਾਂ ਵੱਲੋ ਇੱਟਾਂ ਨਾਲ ਪਿਛਲੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਣ ਉਪਰੰਤ ਸੈਂਟਰ ਦੇ ਤਾਲੇ ਤੋੜ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਅਸਲ ਨੁਕਸਾਨ ਦਾ ਸੈਂਟਰ ਨੂੰ ਚੈਕ ਕਰਨ ਉਪਰੰਤ ਹੀ ਪਤਾ ਲੱਗੇਗਾ।
ਚੌਧਰੀ ਨੇ ਦੱਸਿਆ ਕਿ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਸ਼ਹਿਰ ’ਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪਾਈ ਜਾਵੇ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰਾਂ/ ਕਬਾੜੀਆਂ ਦੇਸ਼ ਨਾਖਟ ਕਰਕੇ ਇਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।