ਆਈਟੀਆਈ ਵਿਦਿਆਰਥਣ ਸ਼ਿਵਾਂਗੀ ਨੇ ਬਜ਼ੁਰਗਾਂ ਨਾਲ ਮਨਾਇਆ ਆਪਣਾ ਜਨਮ ਦਿਨ ਆਈਟੀਆਈ ਵਿਦਿਆਰਥਣ ਸ਼ਿਵਾਂਗੀ ਨੇ ਬਜ਼ੁਰਗਾ ਨਾਲ ਮਨਾਇਆ ਆਪਣਾ ਜਨਮ ਦਿਨ
Publish Date: Mon, 02 Nov 2026 03:51 PM (IST)
Updated Date: Mon, 02 Nov 2026 03:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਆਈਟੀਆਈ ਰੂਪਨਗਰ ਦੀ ਵਿਦਿਆਰਥਣ ਸ਼ਿਵਾਂਗੀ ਭਟਨਾਗਰ ਵਲੋਂ ਅੱਜ ਇੱਥੇ ਬਜ਼ੁਰਗਾ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਆਪਣਾ ਜਨਮ ਦਿਨ ਮਨਾਇਆ ਗਿਆ। ਉਤਰਾਖੰਡ ਪ੍ਰਦੇਸ਼ ਨਾਲ ਸਬੰਧਤ ਪੀਐੱਚਡੀ ਦੀ ਵਿਦਿਆਰਥਣ ਸ਼ਿਵਾਂਗੀ ਨੇ ਆਪਣੇ ਜਨਮ ਦਿਨ ਦੀ ਖੁਸ਼ੀ ’ਚ ਕੇਕ ਕੱਟਿਆ ਤੇ ਸੀਨੀਅਰ ਸਿਟੀਜ਼ਨਜ਼ ਲਈ ਹਲਕੇ ਨਾਸਤੇ ਦਾ ਵੀ ਪ੍ਰਬੰਧ ਕੀਤਾ। ਇਸ ਸਮੇਂ ਉਸ ਨਾਲ ਸਾਥੀ ਵਿਦਿਆਰਥੀ ਨੀਤਿਕਾ ਸੈਣੀ ਤੇ ਵਿਜੇ ਗਾਰੁਲੇ ਵੀ ਸਨ। ਸ਼ਿਵਾਂਗੀ ਨੇ ਇਸ ਮੌਕੇ ਤੇ ਬੋਲਦਿਆ ਕਿਹਾ ਕਿ ਭਾਂਵੇਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਘਰ ’ਚ ਦਾਦੀ ਦੇ ਅਸ਼ੀਰਵਾਦ ਤੋਂ ਦੂਰ ਹੈ ਪਰ ਇਸ ਘਰ ਵਿਖੇ ਜਨਮ ਦਿਨ ਮਨਾਕੇ ਆਪਣੀ ਦਾਦੀ ਦੇ ਪਿਆਰ ਤੋਂ ਵੀ ਵੱਧ ਖੁਸ਼ੀ ਮਿਲੀ ਹੈ। ਮੈਂ ਹਰ ਸਾਲ ਪੜ੍ਹਾਈ ਦੌਰਾਨ ਆਪਣਾ ਜਨਮ ਇੱਥੇ ਆਕੇ ਮਨਾਇਆ ਕਰਾਂਗੀ। ਇਸ ਮੌਕੇ ਸਮੂਹ ਸੀਨੀਅਰ ਸਿਟੀਜ਼ਨਜ਼ ਨੇ ਸ਼ਿਵਾਂਗੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਆਪਣਾ ਘਰ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਬਜ਼ੁਰਗਾਂ ਦੇ ਘਰ ਆਕੇ ਜਨਮ ਦਿਨ ਮਨਾਉਣ ਲਈ ਸ਼ਿਵਾਂਗੀ ਦੀ ਸੋਚ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਸ਼ਿਵਾਂਗੀ ਵਰਗੇ ਨੌਜਵਾਨ ਬੱਚੇ ਨਵੀਂ ਪੀੜ੍ਹੀ ਨੂੰ ਆਪਣੇ ਤੇ ਸਮਾਜ ਦੇ ਬਜ਼ੁਰਗਾਂ ਨੂੰ ਸਤਿਕਾਰ ਦੇਣ ਲਈ ਪ੍ਰੇਰਤ ਕਰਨ ਰਹੇ ਹਨ। ਉਨ੍ਹਾਂ ਕਿਹਾ ਬਜ਼ੁਰਗ ਤੇ ਨੌਜਾਵਨਾਂ ਦਾ ਆਪਸੀ ਪਿਆਰ ਤੇ ਸਤਿਕਾਰ ਹੀ ਸਮਾਜ ’ਚ ਉਸਾਰੂ ਸੋਚ ਵਿਕਸਤ ਕਰ ਸਕਦਾ ਹੈ। ਇਸ ਸਮੇਂ ਇੰਟਰਟੇਨਰਜ਼ ਜਸਵੰਤ ਸਿੰਘ ਨੇ ਸ਼ਿਵਾਂਗੀ ਵਲੋਂ ਬਜ਼ੁਰਗਾ ਨਾਲ ਜਨਮ ਦਿਨ ਦੀ ਖੁਸ਼ੀ ਸਾਂਝੀ ਕਰਨ ਲਈ ਵਧਾਈ ਦਿੱਤੀ ਤੇ ਸਭ ਦਾ ਮਨੋਰਜ਼ਨ ਵੀ ਕੀਤਾ। ਇਸ ਮੌਕੇ ਟਰੱਸਟੀ ਅਮਰਜੀਤ ਸਿੰਘ, ਜਗਦੇਵ ਸਿੰਘ, ਦਲਜੀਤ ਸਿੰਘ, ਮੈਨੇਜਰ ਕੁਲਬੀਰ ਸਿੰਘ ਭੋਗਲ ਤੋਂ ਇਲਾਵਾ ਬਜ਼ੁਰਗ-ਕਮ- ਸੀਨੀਅਰ ਸਿਟੀਜ਼ਨਜ਼ ਭੁਪਿੰਦਰ ਸਿੰਘ, ਜਸਵੰਤ ਸਿੰਘ, ਤਰਸੇਮ ਸਿੰਘ, ਕੇਐਲ ਕਪੂਰ, ਸ਼ਾਮ ਲਾਲ ਗੋਇਲ, ਹਰਮੇਸ਼ ਲਾਲ, ਤਾਰਾ ਸਿੰਘ, ਕਸ਼ਮੀਰ ਸਿੰਘ, ਭਗਤ ਰਾਮ, ਅਸ਼ਵਨੀ ਸਹਿਗਲ ਤੇ ਸੰਤੋਸ਼ ਕੁਮਾਰ, ਕਿਰਨ , ਕੁਸ਼ਲ ਕੁਮਾਰ ਵੀ ਸਨ।