ਸ੍ਰੋਮਣੀ ਅਕਾਲੀ ਦਲ ਵੱਲੋਂ ‘ਘਰ-ਘਰ ਜਨ ਸੰਪਰਕ’ ਮੁਹਿੰਮ ਦੀ ਪਿੰਡ ਭਲਿਆਣ ਤੋਂ ਸ਼ੁਰੂਆਤ ਸ੍ਰੋਮਣੀ ਅਕਾਲੀ ਦਲ ਵੱਲੋਂ ਘਰ ਘਰ ਜਨ ਸੰਪਰਕ ਮੁਹਿੰਮ ਦੀ ਪਿੰਡ ਭਲਿਆਣ ਤੋਂ ਸ਼ੁਰੂਆਤ
Publish Date: Tue, 06 Oct 2026 03:33 PM (IST)
Updated Date: Tue, 06 Oct 2026 03:35 PM (IST)
ਭਲਾਈ ਸਕੀਮਾਂ ਅਤੇ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਬਾਰੇ ਕਰਵਾਇਆ ਜਾਣੂ ਗੁਰਮੁੱਖ ਸਿੰਘ ਸਲਾਹਪੁਰੀ, ਪੰਜਾਬੀ ਜਾਗਰਣ, ਬੇਲਾ/ਬਹਿਰਾਮਪੁਰ : ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਨੂੰ ਲੈ ਕੇ ‘ਘਰ ਘਰ ਜਨ ਸੰਪਰਕ’ ਮੁਹਿੰਮ ਦਾ ਪਿੰਡ ਭਲਿਆਣ ਤੋਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਜਿਲਾ ਯੂਥ ਅਕਾਲੀ ਦਲ ਦੇ ਪ੍ਰਧਾਨ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ,ਬੀਸੀ ਵਿੰਗ ਦੇ ਮੀਤ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਰਾਏਪੁਰ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਇਸ ਮੌਕੇ ਹਰਮੋਹਣ ਸਿੰਘ ਸੰਧੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਮੋਟਰਾਂ ਦੇ ਕਨੈਕਸ਼ਨ, ਮੁਫਤ ਬਿਜਲੀ ਨਹਿਰੀ ਪਾਣੀ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਆਟਾ-ਦਾਲ ਸਕੀਮ, ਚਾਰ ਅਤੇ ਛੇ ਮਾਰਗੀ ਸੜਕਾਂ, ਪੁਲ਼ ਬਾਈਪਾਸ ਬਣਾਏ ਪ੍ਰੰਤੂ ਅੱਜ ਮੌਜੂਦਾ ਸਰਕਾਰ ਨੇ ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾ ਕੇ ਰੱਖ ਦਿੱਤਾ ਲੱਖਾਂ ਕਰੋੜਾਂ ਦਾ ਪੰਜਾਬ ਨੂੰ ਕਰਜ਼ਾਈ ਬਣਾ ਦਿੱਤਾ ਅਮਨ ਕਾਨੂੰਨ ਪੰਜਾਬ ਚੋਂ ਭੰਗ ਹੋ ਗਿਆ ਰੋਜਾਨਾ ਦਿਨ-ਦਿਹਾੜੇ ਕਤਲ ਡਾਕੇ ਲੁੱਟਾਂ-ਖੋਹਾਂ ਹੋ ਰਹੀਆਂ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਸੜਕਾਂ ਤੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਲਗਾ ਕੇ ਆਪਣੇ ਕੰਮ ਗਿਣਾ ਰਿਹਾ ਜੇਕਰ ਭਗਵੰਤ ਮਾਨ ਨੇ ਕੰਮ ਕਰਵਾਏ ਹੁੰਦੇ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੂੰ ਆਪੇ ਨਜ਼ਰ ਆਉਣੇ ਸਨ। ਜਥੇਦਾਰ ਲੱਖੇਵਾਲ ਨੇ ਕਿਹਾ ਕਿ ਵਾਧੂ ਬਿਜਲੀ ਅਤੇ ਦਿਨੇ ਬਿਜਲੀ ਦੇਣ ਦਾ ਰੌਲ਼ਾ ਪਾਉਣ ਵਾਲਾ ਭਗਵੰਤ ਮਾਨ ਲੋਕਾਂ ਨੂੰ ਇਹ ਵੀ ਦੱਸੇ ਕਿ ਪੰਜ ਸਾਲਾਂ ’ਚ ਪੰਜਾਬ ਸਰਕਾਰ ਵੱਲੋਂ ਕਿਹੜਾ ਥਰਮਲ ਪਲਾਂਟ ਲਗਾਇਆ, ਗਰਮੀਆਂ ’ਚ 12 ਤੋਂ 14 ਘੰਟੇ ਦੇ ਕੱਟ ਲੱਗਦੇ ਰਹੇ ਹਨ ਕਿਸਾਨਾਂ ਨੂੰ ਮੋਟਰਾਂ ਲਈ ਤਿੰਨ ਚਾਰ ਘੰਟੇ ਬਿਜਲੀ ਦਿੱਤੀ ਗਈ ਅਤੇ ਉਸ ਦਾ ਵੀ ਕੋਈ ਸਮਾਂ ਨਹੀਂ ਸੀ ਲੋਕਾਂ ਨੂੰ ਹਜਾਰਾਂ ਰੁਪਏ ਦਾ ਡੀਜਲ ਫੂਕਣਾ ਪਿਆ ਘੱਟ ਪਾਣੀ ਮਿਲਣ ਕਰਕੇ ਅੱਜ ਝੋਨੇ ਦਾ ਝਾੜ ਅੱਧਾ ਰਹਿ ਗਿਆ। ਜਿਲ੍ਹਾ ਪ੍ਰਧਾਨ ਰੁਪਿੰਦਰ ਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਇਮਾਨਦਾਰੀ ਦਾ ਢਿਡੌਰਾ ਪਿੱਟਣ ਵਾਲੀ ਸਰਕਾਰ ਵਿਰੁੱਧ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਘਪਲਿਆਂ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਮੌਕੇ ਜਸਪਾਲ ਸਿੰਘ ਐਮਡੀ, ਅੰਮ੍ਰਿਤਪਾਲ ਸਿੰਘ ਰਾਏਪੁਰ,ਕੁਲਵੀਰ ਸਿੰਘ ਸੈਣੀ ਅਸਰਪੁਰ, ਬਿੰਦਰਾ ਜੰਡ ਸਾਹਿਬ, ਬਹਾਦਰ ਸਿੰਘ, ਗਿਆਨੀ ਅਮਰਜੀਤ ਸਿੰਘ, ਚਰਨਜੀਤ ਸਿੰਘ ਸਿਲੋਮਾਸਕੋ, ਹਰਜੀਤ ਸਿੰਘ ਰਾਏਪੁਰ, ਗਿਆਨੀ ਸੁਰਜੀਤ ਸਿੰਘ,ਅਜੋਬ ਸਿੰਘ, ਕ੍ਰਿਪਾਲ ਸਿੰਘ ਬੇਲਾ, ਸੂਬੇਦਾਰ ਬਲਵੀਰ ਸਿੰਘ, ਗੁਰਿੰਦਰ ਕੌਰ, ਹਰਜੀਤ ਕੌਰ, ਬਲਵਿੰਦਰ ਕੌਰ, ਕੁਲਵਿੰਦਰ ਕੌਰ, ਗਗਨਦੀਪ ਸਿੰਘ ਭਲਿਆਣ, ਗੁਲਸ਼ਨ ਸਿੰਘ, ਗਗਨ ਸੁਰਤਾਪੁਰ, ਰੂਬਲਪ੍ਰੀਤ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ।