ਸ੍ਰੋਮਣੀ ਅਕਾਲੀ ਦਲ ਵੱਲੋਂ ਜਥੇਬੰਦਕ ਢਾਂਚੇ ਦਾ ਵਿਸਥਾਰ ਸ੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਜਥੇਬੰਦਕ ਢਾਂਚੇ ਦਾ ਕੀਤਾ ਵਿਸਥਾਰ
Publish Date: Fri, 20 Nov 2026 03:19 PM (IST)
Updated Date: Fri, 20 Nov 2026 03:22 PM (IST)
ਅਸ਼ੋਕ ਚੇਤਲ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਸ੍ਰੋਮਣੀ ਅਕਾਲੀ ਦਲ ਵੱਲੋਂ ਆਉਣ ਵਾਲੀਆਂ ਚੋਣਾਂ ਤੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ’ਚ ਆਪਣੇ ਸੰਗਠਨ ਦਾ ਵੱਡਾ ਵਿਸਥਾਰ ਕੀਤਾ ਗਿਆ ਹੈ। ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ, ਜਨਰਲ ਕੌਂਸਲ ਮੈਂਬਰਾਂ ਤੇ ਸਰਕਲ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਸਾਂਝੇ ਤੌਰ ’ਤੇ ਨਵ-ਨਿਯੁਕਤ ਆਗੂਆਂ ਨੂੰ ਨਿਯੁਕਤੀ ਪੱਤਰ ਭੇਟ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸੂਬਾਈ ਤੇ ਹਲਕਾ ਪੱਧਰੀ ਅਹਿਮ ਨਿਯੁਕਤੀਆਂ : ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਆਗੂਆਂ ਜਗੀਰ ਸਿੰਘ ਖੋਖਰਾਂ, ਮਲਕੀਤ ਸਿੰਘ ਚੱਕਲ, ਜਸਪਾਲ ਸਿੰਘ ਐੱਮਡੀ ਤੇ ਬਲਦੇਵ ਸਿੰਘ ਖੈਰਪੁਰ ਨੂੰ ਪਾਰਟੀ ਦਾ ਜਨਰਲ ਕੌਂਸਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੂਬਾਈ ਪੱਧਰ ’ਤੇ ਜ਼ਿੰਮੇਵਾਰੀ ਸੌਂਪਦਿਆਂ ਅਮਰਜੀਤ ਸਿੰਘ ਮੱਕੋਵਾਲ ਨੂੰ ਐੱਸਸੀ. ਵਿੰਗ ਤੇ ਅੰਮ੍ਰਿਤਪਾਲ ਸਿੰਘ ਰਾਏਪੁਰ ਨੂੰ ਬੀਸੀ. ਵਿੰਗ ਦਾ ਸੂਬਾਈ ਉਪ-ਪ੍ਰਧਾਨ ਥਾਪਿਆ ਗਿਆ ਹੈ। ਹਲਕਾ ਪੱਧਰ ’ਤੇ ਵੱਖ-ਵੱਖ ਵਿੰਗਾਂ ਦੀ ਕਮਾਨ ਸੌਂਪਦਿਆਂ ਗੁਰਪ੍ਰੀਤ ਸਿੰਘ ਧਨੌਰੀ ਨੂੰ ਯੂਥ ਵਿੰਗ, ਮਾਜਿਦ ਖਾਨ ਨੂੰ ਮੁਸਲਿਮ ਵਿੰਗ, ਬੀਬੀ ਗੁਰਿੰਦਰ ਕੌਰ ਬਡਵਾਲ ਨੂੰ ਇਸਤਰੀ ਵਿੰਗ, ਸੁਰਜੀਤ ਸਿੰਘ ਤਾਜਪੁਰਾ ਨੂੰ ਬੀਸੀ. ਵਿੰਗ ਤੇ ਗਗਨਦੀਪ ਸਿੰਘ ਸੂਰਤਪੁਰ ਨੂੰ ਆਈ.ਟੀ. ਵਿੰਗ ਦਾ ਹਲਕਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ===== ਹਲਕੇ ਦੇ ਵੱਖ-ਵੱਖ ਜ਼ੋਨਾਂ ’ਚ ਸਰਕਲ ਮੁਖੀਆਂ ਦਾ ਐਲਾਨ: ਸ੍ਰੀ ਚਮਕੌਰ ਸਾਹਿਬ: ਅੰਮ੍ਰਿਤਪਾਲ ਸਿੰਘ ਰਾਏਪੁਰ ਬੇਲਾ: ਪਰਮਜੀਤ ਸਿੰਘ ਸੂਰਤਪੁਰ ਬਹਿਰਾਮਪੁਰ ਬੇਟ: ਦਰਸ਼ਨ ਸਿੰਘ ਬੱਸੀ ਗੁੱਜਰਾਂ ਸਿੰਘ ਭਗਵੰਤਪੁਰ: ਦਰਸ਼ਨ ਸਿੰਘ ਕੰਗ ਮੋਰਿੰਡਾ: ਜਗਵਿੰਦਰ ਸਿੰਘ ਪੰਮੀ ਲੁਠੇੜੀ: ਹਰਪ੍ਰੀਤ ਸਿੰਘ ਸੰਗਤਪੁਰਾ ਘੜੂੰਆਂ: ਰਵਿੰਦਰ ਸਿੰਘ ਮਦਨਹੇੜੀ ਕਾਈਨੌਰ: ਬਲਜੀਤ ਸਿੰਘ ਅਰਨੋਲੀ ਨੂੰ ਸਰਕਲ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਸਰਕਲਾਂ ’ਚ ਐੱਸਸੀ., ਬੀਸੀ., ਇਸਤਰੀ, ਆਈਟੀ. ਤੇ ਯੂਥ ਵਿੰਗ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਆਗੂਆਂ ਨੂੰ ਨਿਯੁਕਤ ਕੀਤਾ ਗਿਆ ਹੈ ਜਿਸ ’ਚ ਸ੍ਰੀ ਚਮਕੌਰ ਸਾਹਿਬ ਸਰਕਲ: ਹਰਦੀਪ ਸਿੰਘ, ਮਨਜੀਤ ਕੌਰ ਰਾਏਪੁਰ, ਸੁਖਵਿੰਦਰ ਸਿੰਘ ਤੇ ਸਿਮਰਨਜੋਤ ਸਿੰਘ ਕੰਗ। ਬੇਲਾ ਸਰਕਲ: ਚਰਨਜੀਤ ਸਿੰਘ ਹੈਪੀ, ਜਸਵੰਤ ਸਿੰਘ ਬਾਮਾ ਕੁਲੀਆਂ, ਜਸਵੀਰ ਕੌਰ ਰਾਏਪੁਰ, ਸਾਹਿਬ ਸਿੰਘ ਮਨਸੂਹਾ, ਕੁਲਵਿੰਦਰ ਸਿੰਘ ਮਾਹਲਾਂ ਤੇ ਦਰਸ਼ਨ ਸਿੰਘ ਬੱਸੀ ਗੁੱਜਰਾਂ।ਬਹਿਰਾਮਪੁਰ ਬੇਟ ਸਰਕਲ: ਗੁਰਜੀਤ ਸਿੰਘ ਲਾਡੀ, ਭੁਪਿੰਦਰ ਸਿੰਘ ਭਿੰਦਾ ਤੇ ਗੁਰਦੀਪ ਸਿੰਘ।ਸਿੰਘ ਭਗਵੰਤਪੁਰਾ ਸਰਕਲ: ਜਸਵੰਤ ਸਿੰਘ ਅੱਧਰੇੜਾ ਤੇ ਹਰਿੰਦਰ ਕੌਰ ਸੋਲਖੀਆਂ। ਮੋਰਿੰਡਾ/ਲੁਠੇੜੀ ਖੇਤਰ: ਡਾ. ਗੁਰਦਰਸ਼ਨ ਸਿੰਘ ਜੋਗਾ, ਮੰਗਤ ਸਿੰਘ ਠੇਕੇਦਾਰ, ਜਸਪਾਲ ਕੌਰ, ਗੁਰਬਾਜ ਸਿੰਘ ਤੇ ਗੁਰਜਸ਼ਨਵੀਰ ਸਿੰਘ ਮਾਵੀ। ਡੂਮਛੇੜੀ ਸਰਕਲ: ਸੁਰਿੰਦਰ ਸਿੰਘ, ਪ੍ਰਦੀਪ ਸਿੰਘ, ਬਲਜੀਤ ਕੌਰ ਤੇ ਗੁਰਮੁਖ ਸਿੰਘ। ਘੜੂੰਆਂ ਸਰਕਲ: ਹਰਮਨਦੀਪ ਸਿੰਘ ਤ੍ਰਿਪੜੀ।ਕੈਨੌਰ ਸਰਕਲ: ਨਰਿੰਦਰ ਸਿੰਘ ਚਤਾਮਲੀ, ਬਲਵਿੰਦਰ ਸਿੰਘ ਧਨੌਰੀ, ਸੰਦੀਪ ਸਿੰਘ ਭਾਗੋਵਾਲ ਤੇ ਸੁਖਦੇਵ ਸਿੰਘ ਬਮਨਾੜਾ। ਪਾਰਟੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ: ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਮੋਹਨ ਸਿੰਘ ਸੰਧੂ ਤੇ ਜਥੇਦਾਰ ਪਰਮਜੀਤ ਸਿੰਘ ਲੱਖੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਸਲ ਹਿਤੈਸ਼ੀ ਪਾਰਟੀ ਹੈ। ਉਨ੍ਹਾਂ ਸਮੂਹ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉਹ ਆਪਸੀ ਇਕਜੁੱਟਤਾ ਨਾਲ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਹਲਕੇ ਦੇ ਹਰ ਪਿੰਡ ਤੇ ਘਰ-ਘਰ ਤੱਕ ਪਹੁੰਚਾਉਣ ਲਈ ਦਿਨ-ਰਾਤ ਇੱਕ ਕਰ ਦੇਣ। ਸਮਾਗਮ ਦੌਰਾਨ ਜ਼ਿਲ੍ਹਾ ਯੂਥ ਪ੍ਰਧਾਨ ਰੁਪਿੰਦਰਜੀਤ ਸਿੰਘ ਹੈਪੀ ਲੱਖੇਵਾਲ, ਅਸ਼ਵਨੀ ਸ਼ਰਮਾ ਮੋਰਿੰਡਾ, ਬੀਬੀ ਰੁਪਿੰਦਰ ਕੌਰ ਢੱਡਕ, ਬਲਦੇਵ ਸਿੰਘ ਚੱਕਲ, ਅਮਰਜੀਤ ਸਿੰਘ ਮਾਵੀ ਤੇ ਸੁਖਬੀਰ ਸਿੰਘ ਸੁੱਖਾ ਯੂ.ਕੇ. ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਆਗੂ ਹਾਜ਼ਰ ਸਨ।