ਸ਼ਹੀਦ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ਼ ਦਾ ਸਿੱਖ ਇਤਿਹਾਸ ’ਚ ਵੱਡਾ ਨਾਮ : ਬਾਬਾ ਬਲਬੀਰ ਸਿੰਘ ਸ਼ਹੀਦ ਭਾਈ ਬਚਿੱਤਰ ਸਿੰਘ ਤੇ ਬੀਬੀ ਮੁਮਤਾਜ਼ ਦਾ ਸਿੱਖ ਇਤਿਹਾਸ ਵਿਚ ਵੱਡਾ ਨਾਮ: ਬਾਬਾ ਬਲਬੀਰ ਸਿੰਘ
Publish Date: Sun, 01 Nov 2026 05:46 PM (IST)
Updated Date: Sun, 01 Nov 2026 05:47 PM (IST)
ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸਾਹਿਬ ਵਿਖੇ ਤਿੰਨ ਰੋਜਾ ਸਮਾਗਮ ਕਰਵਾਇਆ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ: ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ਼ਗੜ੍ਹ ਸ਼ਾਹਿਬ ਪਿੰਡ ਬੜੀ ਨੇੜੇ ਪੁਰਖਾਲੀ ਵਿਖੇ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਅਤੇ ਬੀਬੀ ਮੁਮਤਾਜ਼ ਜੀ ਦੀ ਯਾਦ ’ਚ ਕਰਵਾਏ ਤਿੰਨ ਰੋਜ਼ਾ ਮਹਾਨ ਗੁਰਮਿਤ ਸਮਾਗਮ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਵੱਡੀ ਗਿਣਤੀ ਸੰਗਤਾਂ ਨਤਮਸਤਕ ਹੋਈਆਂ। ਸਮਾਗਮ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਸ੍ਰੋਮਣੀ ਸੇਵਾ ਰਤਨ ਸ੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੌੜੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਸੰਗਤਾਂ ਦੇ ਸਨਮੁੱਖ ਹੁੰਦਿਆਂ ਕਿਹਾਕਿ ਸ਼ਹੀਦ ਭਾਈ ਬਚਿੱਤਰ ਸਿੰਘ ਅਤੇ ਬੀਬੀ ਮੁਮਤਾਜ਼ ਜੀ ਦਾ ਸਿੱਖ ਇਤਿਹਾਸ ਬੜਾ ਵੱਡਾ ਸਥਾਨ ਹੈ। ਉਨ੍ਹਾਂ ਕਿਹਾ ਕਿ ਬੀਬੀ ਮੁਮਤਾਜ਼ ਜੀ ਨੇ ਇਸ ਸਥਾਨ ‘ਤੇ 110 ਸਾਲ ਦੇ ਕਰੀਬ ਭਗਤੀ ਕੀਤੀ ਹੈ ਜਿੱਥੇ ਸੰਗਤਾਂ ਦੀਆਂ ਮਨਾਂ ਦੀਆਂ ਮੁਰਾਂਦਾ ਪੂਰੀਆ ਹੁੰਦੀਆ ਹਨ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਛੱਕ ਕੇ ਬਾਣੇ ਤੇ ਬਾਣੀ ਨਾਲ ਜੁੜਣ ਅਤੇ ਸਿੱਖ ਕੌਮ ਦੀ ਚੜਦੀ ਕਲਾਂ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆ ਦੇ ਹੜ੍ਹ ਤੋਂ ਬਚਾਉਣ ਲਈ ਸੁਚੱਜ਼ੀ ਅਗਵਾਈ ਕਰਨ ਦੀ ਲੋੜ ਹੈ ਸਾਡੀ ਸਾਰਿਆ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਨਸ਼ਿਆ ਦੇ ਖਿਲਾਫ ਅਵਾਜ਼ ਬੁਲੰਦ ਕਰੀਏਂ। ਗੁਰੂਘਰ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਅਤੇ ਬੀਬੀ ਮੁਮਤਾਜ਼ ਜੀ ਦੀ ਯਾਦ ’ਚ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਭੋਗ ਪੈਣ ਉਪਰੰਤ ਪ੍ਰੰਥ ਪ੍ਰਸਿੱਧ ਰਾਗੀ,ਢਾਡੀ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਬਾਰੇ ਚਾਨਣ ਪਾ ਕੇ ਸ਼ਬਦ ਗੁਰੂ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਤੇ ਬਾਬਾ ਮਲੂਕ ਸਿੰਘ ਲਾਡੀ, ਬਾਬਾ ਸਰਬਜੀਤ ਸਿੰਘ ਡੀਸੀ,ਬਾਬਾ ਤੇਜਾ ਸਿੰਘ ਦੈਹਣੀ,ਬਾਬਾ ਬਲਦੇਵ ਸਿੰਘ ਕਿਲ੍ਹਾਂ ਕੋਟਲਾ ਨਿਹੰਗ, ਕੁਲਦੀਪ ਸਿੰਘ ਸ਼ਾਹੀ ਟਿੱਬੀ,ਜਗਤ ਮਾਮਾ, ਮਨਜੀਤ ਸਿੰਘ, ਸੁਰਜੀਤ ਸਿੰਘ, ਸਾਬਕਾ ਬਲਾਕ ਸੰਮਤੀ ਮੈਂਬਰ ਜੰਗ ਸਿੰਘ ਸੋਲਖੀਆਂ, ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਕਾਂਗਰਸ ਆਗੂ ਕਾਂਗਰਸ ਆਗੂ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਬਲਵੰਤ ਸਿੰਘ ਗਿੱਲ ਮਾਜਰੀ ਜੱਟਾਂ, ਕਾਂਗਰਸ ਆਗੂ ਇਕਬਾਲ ਸਿੰਘ ਸਾਲਾਪੁਰ, ਸਮਾਜਸੇਵੀ ਸੁਖਵਿੰਦਰ ਸਿੰਘ ਗਿੱਲ, ਸੁਰਮੁੱਖ ਸਿੰਘ ਬਬਾਨੀ, ਜਥੇਦਾਰ ਜਗਤਾਰ ਸਿੰਘ ਬੜਾ ਪਿੰਡ, ਕਿਸਾਨ ਆਗੂ ਜਗਮਨਦੀਪ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ ਸਰਾੜੀ, ਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।