ਲੋੜਵੰਦ ਲੋਕਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ : ਕਰਨੈਲ ਜੀਤ ਲੋੜਵੰਦ ਲੋਕਾਂ ਦੀ ਸੇਵਾ ਸਭ ਤੋਂ ਉਤਮ ਸੇਵਾ - ਕਰਨੈਲ ਜੀਤ
Publish Date: Sun, 01 Nov 2026 04:26 PM (IST)
Updated Date: Sun, 01 Nov 2026 04:29 PM (IST)
ਜੋਲੀ ਸੂਦ, ਪੰਜਾਬੀ ਜਾਗਰਣ,ਮੋਰਿੰਡਾ : ਅਜ਼ਾਦ ਸੋਸ਼ਲ ਵੈਲਫੇਅਰ ਸੋਸਾਇਟੀ ਮੋਰਿੰਡਾ ਵਲੋਂ 31 ਵਾਂ ਸਥਾਪਨਾ ਦਿਵਸ ਸਥਾਨਕ ਕ੍ਰਾਉਨ ਹੋਟਲ ਵਿਖੇ ਉਤਸਾਹ ਪੂਰਵਕ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਸੀਤਾ ਰਾਮ ਰਾਣਾ, ਸੁਖਦੇਵ ਸਿੰਘ ਮਾਵੀ ਤੇ ਸੇਰ ਸਿੰਘ ਸੰਧੂ ਦੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉਘੇ ਸਮਾਜ ਸੇਵਕ ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀਏਡੀ ਬੈਂਕ ਤੇ ਕਾਮਰੇਡ ਕਾਕਾ ਰਾਮ ਪ੍ਰਧਾਨ ਯੂਥ ਵੈਲਫੇਅਰ ਕਲੱਬ ਮੋਰਿੰਡਾ ਪਹੁੰਚੇ। ਜਨਰਲ ਸਕੱਤਰ ਨੇ ਦੱਸਿਆ ਕਿ ਸਭ ਤੋ ਪਹਿਲਾਂ ਸੋਸਾਇਟੀ ਦੇ ਫਾਊਂਡਰ ਪ੍ਰਧਾਨ ਮੋਹਨ ਲਾਲ ਤੇ ਜੇਈ ਤਿਲਕ ਰਾਜ ਸਾਬਕਾ ਪ੍ਰਧਾਨ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਦੋ ਮਿੰਟ ਦਾ ਮੋਨ ਰਖ ਕੇ ਉਨ੍ਹਾਂ ਨੂੰ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਉਨ੍ਹਾਂ ਵਲੋਂ ਦਰਸਾਏ ਮਾਰਗ ਤੇ ਚਲਣ ਦਾ ਪ੍ਰਣ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਉਘੇ ਸਮਾਜ ਸੇਵਕ ਕਰਨੈਲ ਸਿੰਘ ਜੀਤ ਵਾਇਸ ਚੇਅਰਮੈਨ ਪੀ ਏ ਡੀ ਬੈਂਕ ਨੇ ਅਜਾਦ ਸੋਸ਼ਲ ਵੈਲਫੇਅਰ ਸੁਸਾਇਟੀ ਮੋਰਿੰਡਾ ਦੇ ਸਥਾਪਨਾ ਦੇ 30 ਸਾਲ ਪੁਰੇ ਹੋਣ ’ਤੇ ਮੁਬਾਰਕਬਾਦ ਦਿੰਦਿਆ ਆਖਿਆ ਕਿ ਇਸ ਸੁਸਾਇਟੀ ਸਮਾਜ ਸੇਵਾ ’ਚ ਨਿਗਰਾਨ ਯੋਗਦਾਨ ਪਾ ਰਹੀ ਹੈ ਜਿਸ ਨੂੰ ਭੁਲਾਇਆ ਨਹੀ ਜਾ ਸਕਦਾ। ਉਨ੍ਹਾਂ ਆਖਿਆ ਕਿ ਸੇਵਾ ਦਾ ਖੇਤਰ ਬਹੁਤ ਵੱਡਾ ਹੈ। ਕੋਈ ਵੀ ਸੰਸਥਾ ਜਾਂ ਵਿਅਕਤੀ ਲੋਕ ਭਲਾਈ ਲਈ ਕੰਮ ਕਰਦਾ ਹੈ,ਕੰਮ ਭਾਵੇਂ ਛੋਟਾ ਹੋਵੇ ਜਾਂ ਵੱਡਾ ਸਲਾਘਾਯੋਗ ਹੈ, ਉੱਤਮ ਸੇਵਾ ਹੈ। ਸਮਾਜ ਸੇਵਾ ਕੋਈ ਤਨ ਮਨ ਨਾਲ ਕਰਦਾ ਹੈ ਕੋਈ ਧਨ ਨਾਲ ਕਰਦਾ ਹੈ। ਇਹ ਸਭ ਤੋ ਉਪਰ ਸੇਵਾ ਹੈ। ਉਨ੍ਹਾਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਦਾ ਨਿਗਰ ਅਤੇ ਸਿਹਤਮੰਦ ਸਮਾਜ ਉਸਾਰਨ ’ਚ ਅਹਿਮ ਰੋਲ ਹੈ ਕਿਉਂਕਿ ਜੇ ਕਰ ਸੰਸਥਾਵਾਂ ਲੋਕ ਭਲਾਈ ਦੇ ਕੰਮ ਨਾ ਕਰਨ ਤਾਂ ਇਲਾਜ ਬਗੈਰ ਮਰ ਰਹੇ ਹਜ਼ਾਰਾਂ ਲੋਕਾਂ ਦੀ ਗਿਣਤੀ ’ਚ ਵੱਡਾ ਵਾਧਾ ਹੋ ਸਕਦਾ ਹੈ। ਕਰਨੈਲ ਜੀਤ ਨੇ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਦਿਆਰਥੀਆਂ ਨੂੰ ਅਪਣਾ ਕੇ ਦੇਸ਼ ਦਾ ਭਵਿੱਖ ਉਜਲ ਕਰਨ ’ਚ ਅਪਣਾ ਯੋਗਦਾਨ ਪਾਉਣ। ਇਸ ਮੌਕੇ ਕਾਮਰੇਡ ਕਾਕਾ ਰਾਮ ਪ੍ਰਧਾਨ ਯੂਥ ਵੈਲਫੇਅਰ ਕਲੱਬ ਮੋਰਿੰਡਾ ਨੇ ਸੋਸਾਇਟੀ ਦੇ ਸਥਾਪਨਾ ਦਿਵਸ ’ਤੇ ਵਧਾਈ ਦਿੰਦਿਆ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਸਾਇਟੀ ਦੇ ਸੀਨੀਅਰ ਆਗੂ ਵਿਜੇ ਰਾਣਾ, ਮਨੋਜ ਕੁਮਾਰ, ਸੰਜੀਵ ਕੁਮਾਰ, ਬੀਰ ਯਾਦਵਿੰਦਰ ਸਿੰਘ, ਪ੍ਰਦੀਪ ਸਿੰਘ ਟੋਨੀ ਆਦਿ ਨੌਜਵਾਨ ਆਗੂਆਂ ਨੇ ਵੀ ਸੰਬੋਧਨ ਕੀਤਾ।