ਪੀਐੱਮ ਦੇ ਜਨਮ ਦਿਨ ਮੌਕੇ ਗਊਸ਼ਾਲਾ ’ਚ ਕੀਤੇ ਸੇਵਾ ਕਾਰਜ : ਆਹਲੂਵਾਲੀਆ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਗਊਸ਼ਾਲਾ ਵਿਚ ਸੇਵਾ ਕਾਰਜ ਕੀਤੇ ਗਏ: ਆਹਲੂਵਾਲੀਆ
Publish Date: Thu, 17 Sep 2026 04:51 PM (IST)
Updated Date: Thu, 17 Sep 2026 04:53 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਸਬੰਧ ’ਚ ਰੂਪਨਗਰ ਗਊਸ਼ਾਲਾ ’ਚ ਸੇਵਾ ਕਾਰਜ ਕਰਵਾਇਆ ਗਿਆ। ਇਹ ਸੇਵਾ ਕਾਰਜ ਪੰਜਾਬ ਭਾਜਪਾ ਕਿਸਾਨ ਮੋਰਚਾ ਦੇ ਸਕੱਤਰ ਅਤੇ ਕੌਸਲਰ ਵਾਰਡ ਨੰਬਰ 11 ਰੂਪਨਗਰ, ਹਰਮਿੰਦਰ ਪਾਲ ਸਿੰਘ ਆਹਲੂਵਾਲੀਆ (ਭੂੰਡੀ) ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਕਿਸਾਨ ਮੋਰਚਾ ਦੇ ਵਰਕਰਾਂ ਅਤੇ ਸਾਥੀਆਂ ਵੱਲੋਂ ਗਊਸ਼ਾਲਾ ਦੀ ਸਫਾਈ ਕੀਤੀ ਗਈ ਅਤੇ ਗਊਆਂ ਨੂੰ ਚਾਰਾ ਪਾ ਕੇ ਸੇਵਾ ਨਿਭਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਚੰਗੀ ਸਿਹਤ, ਲੰਬੀ ਉਮਰ ਅਤੇ ਦੇਸ਼ ਦੀ ਤਰੱਕੀ ਲਈ ਅਰਦਾਸ ਕੀਤੀ ਗਈ। ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਸੇਵਾ ਦਾ ਵਿਸ਼ੇਸ਼ ਸਥਾਨ ਹੈ ਅਤੇ ਗਊ ਸੇਵਾ ਸਾਡੇ ਧਾਰਮਿਕ ਤੇ ਸੱਭਿਆਚਾਰਕ ਮੁੱਲਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਜਨਮ ਦਿਨ ਵਰਗੇ ਮੌਕਿਆਂ ਨੂੰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਜੋੜਨਾ ਇੱਕ ਚੰਗੀ ਪਰੰਪਰਾ ਹੈ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚ ਸੇਵਾ, ਸਫਾਈ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਅਤੇ ਭਾਜਪਾ ਦੇ ਸੇਵਾ-ਸੰਕਲਪ ਨੂੰ ਘਰ-ਘਰ ਤੱਕ ਪਹੁੰਚਾਉਣ। ਇਸ ਮੌਕੇ ਕਿਸਾਨ ਮੋਰਚਾ ਦੇ ਅਹੁਦੇਦਾਰਾਂ, ਭਾਜਪਾ ਵਰਕਰਾਂ ਅਤੇ ਸੇਵਾਦਾਰਾਂ ਨੇ ਹਾਜ਼ਰੀ ਭਰ ਕੇ ਸੇਵਾ ਕਾਰਜ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਤੇ ਸੰਦੀਪ ਸ਼ਰਮਾ, ਨਿਕਸਨ ਕੁਮਾਰ, ਕਰਨ ਕੌਸ਼ਲ, ਹਰਦੀਪ ਸੈਣੀ, ਬਹਾਦਰ ਸਿੰਘ, ਜਗਧੀਰ ਸਿੰਘ, ਜੱਸੀ, ਸ਼ਿੰਕੂ, ਵਿਸ਼ੂ ਕਪਿਲਾ, ਅਜੇ ਨਿਸ਼ਚਲ, ਵਿਪਿਨ ਸ਼ਰਮਾ, ਗਗਨ ਵਰਮਾ, ਪੰਕਜ ਸ਼ਰਮਾ, ਖੂਬ ਸਿੰਘ, ਵਿਨੋਦ ਭੰਡਾਰੀ ਆਦਿ ਹਾਜ਼ਰ ਸਨ।