ਸਰਕਾਰੀ ਕਾਲਜ ਮਹੈਣ ’ਚ ਤੰਦਰੁਸਤ ਤੇ ਮਾਨਸਿਕ ਸਿਹਤ ’ਤੇ ਸੈਮੀਨਾਰ ਸਰਕਾਰੀ ਕਾਲਜ਼ ਮਹੈਣ ’ਚ ਤੰਦਰੁਸਤ,ਮਾਨਸਿਕ ਸਿਹਤ ’ਤੇ ਸੈਮੀਨਾਰ
Publish Date: Fri, 23 Oct 2026 04:43 PM (IST)
Updated Date: Fri, 23 Oct 2026 04:45 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਰਕਾਰੀ ਕਾਲਜ ਮਹੈਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਆਮੀ ਭੱਲਾ ਦੀ ਅਗਵਾਈ ਵਿਚ ਤੰਦਰੁਸਤ ਮਾਨਸਿਕ ਸਿਹਤ ਦੇ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਪ੍ਰੋ. ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿੱਚ ਪਹਿਲੇ ਸਥਾਨ ’ਤੇ ਆਉਣ ਵਾਲੇ ਬੀਏ ਭਾਗ ਤੀਜਾ ਦੀ ਅਨੂੰ ਦੇਵੀ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਅੱਜ ਮਨੁੱਖ ਲਈ ਮਾਨਸਿਕ ਸਿਹਤ ਦੀ ਤੰਦਰੁਸਤੀ ਇੱਕ ਮੌਲਿਕ ਲੋੜ ਹੈ। ਮਾਨਸਿਕ ਸਿਹਤ ਦੀ ਤੰਦਰੁਸਤੀ ਦੀ ਘਾਟ ਕਾਰਨ ਵਿਅਕਤੀ ਤਣਾਅ ਦਾ ਸਿਕਾਰ ਹੋ ਜਾਂਦਾ ਹੈ। ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਹਰੇਕ ਮਨੁੱਖ ਨੂੰ ਰੋਜ਼ਾਨਾ ਸੈਰ, ਕਸਰਤ ਅਤੇ ਤਣਾਅ ਘਟਾਉਣ ਲਈ ਯੋਗਾ ਕਰਨਾ ਚਾਹੀਦਾ ਹੈ। ਚੰਗੀ ਮਾਨਸਿਕ ਸਿਹਤ ਲਈ ਦਿਲ ਦੀ ਧੜਕਨ 80 ਬੀਟ ਪ੍ਰਤੀ ਮਿੰਟ, ਕਮਰ ਦਾ ਪੱਧਰ 80 ਸੈਂਟੀਮੀਟਰ, ਐੱਚਡੀਐੱਲ ਕੋਲੇਸਟ੍ਰੋਲ ਦਾ ਪੱਧਰ 80 ਅਤੇ ਕੁੱਲ ਕੋਲੇਸਟ੍ਰੋਲ ਦਾ ਪੱਧਰ 80 ਐੱਮਜੀ 2 ਹੋਣਾ ਚਾਹੀਦਾ ਹੈ। ਦੂਜੇ ਸਥਾਨ ’ਤੇ ਆਉਣ ਵਾਲੀ ਬੀਏ ਭਾਗ ਪਹਿਲਾ ਦੀ ਕੋਮਲਦੀਪ ਕੌਰ ਅਤੇ ਜੋਤੀ ਨੇ ਕਿਹਾ ਕਿ ਭੋਜਨ ਵਿਚ ਹਰੀਆਂ ਅਤੇ ਪੱਤੇਦਾਰ ਸ਼ਬਜੀਆਂ, ਦਾਲਾਂ ਤੇ ਮੌਸਮੀ ਫਲਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਮਿਠਾਈਆਂ, ਡਿੱਬਾ ਬੰਦ ਅਤੇ ਤਲੀਆਂ ਹੋਈਆਂ ਭੋਜਨ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਤੀਜੇ ਸਥਾਨ ’ਤੇ ਆਉਣ ਵਾਲੀ ਬੀਏ ਭਾਗ ਦੂਜਾ ਦੀ ਜਸ਼ਨਦੀਪ ਕੌਰ ਅਤੇ ਕਾਜਲ ਨੇ ਕਿਹਾ ਕਿ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਸਰਾਬ, ਤੰਬਾਕੂ, ਸਿਗਰਟ ਅਤੇ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮਾਨਸਿਕ ਸਿਹਤ ਦੀ ਘਾਟ ਕਾਰਨ ਦੇਸ਼ ਭਰ ’ਚ ਸੰਨ 2021 ਤੋਂ ਲੈ ਕੇ 2023 ਤੱਕ ਕਰੀਬ 40 ਹਜ਼ਾਰ 25 ਵਿਦਿਆਰਥੀਆਂ, ਕਰੀਬ 32 ਹਜ਼ਾਰ 957 ਕਿਸਾਨਾਂ ਅਤੇ ਸੈਨਾ ਅਤੇ ਸੁਰੱਖਿਆ ਬਲਾਂ ਦੇ ਕਰੀਬ 750 ਜਵਾਨਾਂ ਨੇ ਖੁਦਕੁਸ਼ੀ ਕੀਤੀ। ਤੰਦਰੁਸਤ ਮਾਨਸਿਕ ਸਿਹਤ ਖੁਦਕੁਸ਼ੀ ਦੀ ਸਮਾਜਿਕ ਬੁਰਾਈ ਨੂੰ ਖਤਮ ਕਰਨ ਵਿਚ ਬਹੁਤ ਲਾਭਦਾਇਕ ਹੈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਡਾ. ਦਿਲਰਾਜ ਕੌਰ, ਪ੍ਰੋ. ਬੌਬੀ ਅਤੇ ਡਾ. ਅਮਿਤ ਕੁਮਾਰ ਯਾਦਵ ਦੀ ਭੂਮਿਕਾ ਅਹਿਮ ਰਹੀ।