ਸੀਨੀਅਰ ਸਿਟੀਜ਼ਨਜ਼ ਹੋਮ ਬਜ਼ੁਰਗਾਂ ਦੇ ‘ਆਪਣਾ ਘਰ’ ’ਚ ਸੈਮੀਨਾਰ ਸੀਨੀਅਰ ਸਿਟੀਜ਼ਨਜ਼ ਹੋਮ ਬਜ਼ੁਰਗਾ ਦੇ ‘ਆਪਣਾ ਘਰ’ ‘ਚ ਸੈਮੀਨਾਰ
Publish Date: Sun, 11 Oct 2026 03:46 PM (IST)
Updated Date: Sun, 11 Oct 2026 03:47 PM (IST)
ਮੁਫਤ ਕਾਨੂੰਨੀ ਸੇਵਾਵਾਂ ਆਰਥਿਕ ਪੱਖੋ ਕਮਜ਼ੋਰ ਲੋਕਾਂ ਲਈ ਲਾਭਕਾਰੀ : ਅਰਵਿੰਦ ਸਿੰਘ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਸੀਨੀਅਰ ਸਿਟੀਜ਼ਨਜ਼ ਰੋਮ ਬਜ਼ੁਰਗਾ ਦੇ ‘ਆਪਣਾ ਘਰ’ ਹਵੇਲੀ ਕਲਾਂ ਵਿਖੇ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਨੀਨਾਰ ਦੌਰਾਨ ਮੁਫਤ ਕਾਨੂੰਨੀ ਸੇਵਾਵਾਂ ਨੂੰ ਆਰਥਿਕ ਪੱਖੋਂ ਲੋਕਾਂ ਲਈ ਲਾਭਕਾਰੀ ਕਰਾਰ ਦਿੰਦੇ ਹੋਏ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵਲੋਂ ਪੈਨਲ ਵਕੀਲ ਅਰਵਿੰਦ ਸਿੰਘ ਨੇ ਮੁਫਤ ਕਾਨੂੰਨੀ ਸੇਵਾਵਾਂ ਦੇ ਮੁੱਖ ਉਦੇਸ਼ ਬਾਰੇ ਵਿਸਥਾਰਪੂਰਬਕ ਜਾਣਕਾਰੀ ਸੀਨੀਅਰ ਸਿਟੀਜ਼ਨਜ਼ ਨਾਲ ਸਾਂਝੀ ਕੀਤੀ ਤੇ ਦੱਸਿਆ ਕਿ ਸਕੀਮ ਅਧੀਨ ਕਿਹੜੇ ਲੋਕੀ ਕਵਰ ਹੁੰਦੇ ਹਨ ਤੇ ਲੋੜਵੰਦ ਕਿਸ ਢੰਗ ਨਾਲ ਇਸ ਦਾ ਲਾਭ ਲੈ ਸਕਦੇ ਹਨ। ਸਕੀਮ ਦਾ ਲਾਭ ਲੈਣ ਵਾਲਿਆਂ ਦਾ ਖੁਦ ਦਾ ਕੋਈ ਖਰਚ ਨਹੀਂ ਹੁੰਦਾ ਤੇ ਇਸ ਸਕੀਮ ਦਾ ਲਾਭ ਲੈਣ ਲਈ ਉਹ ਜ਼ਿਲ੍ਹਾ ਸਦਰ ਮੁਕਾਮ ਜਾ ਤਹਿਸੀਲ ਪੱਧਰ ’ਤੇ ਕਾਨੂੰਨੀ ਸੇਵਾਵਾਂ ਨਾਲ ਸਬੰਧ ਅਧਿਕਾਰੀ ਨਾਲ ਸੰਪਰਕ ਕਰ ਲੈ ਸਕਦੇ ਹਨ। ਇਥੋ ਤੱਕ ਕਿ ਜੇਲਾਂ ’ਚ ਬੰਦ ਕੈਦੀ ਵੀ ਅਗਰ ਉਹ ਸਮਝਦੇ ਹਨ ਉਨ੍ਹਾਂ ਨੂੰ ਗਲਤ ਸਜ਼ਾ ਹੋਈ ਹੈ ਤਾਂ ਉਹ ਦੁਬਾਰਾ ਇਸ ਸਕੀਮ ਤਹਿਤ ਕੇਸ ਲੜ੍ਹ ਸਕਦੇ ਹਨ, ਇਸ ਸਕੀਮ ਦੀ ਜਾਣਕਾਰੀ ਜੇਲਾਂ ’ਚ ਬੰਦ ਕੈਦੀਆ ਨੂੰ ਅਥਾਰਟੀ ਵਲੋਂ ਦਿੱਤੀ ਜਾਂਦੀ ਹੈ। ਸਕੀਮ ਅਧੀਨ ਹਰ ਉਹ ਪੀੜਤ ਵਿਅਕਤੀ ਕਵਰ ਹੈ ਜੋ ਆਰਥਿਕ ਪਖੋਂ ਕਮਜ਼ੋਰ ਹੈ ਤੇ ਇਨਸਾਫ ਲੈਣ ਲਈ ਕਾਨੂੰਨੀ ਖਰਚੇ ਤੋਂ ਡਰਦਾ ਹੈ। ਉਨ੍ਹਾਂ ਇਸ ਮੌਕੇ ਹਾਜ਼ਰ ਸੀਨੀਅਰ ਸਿਟੀਜ਼ਨਜ਼ ਦੇ ਸਵਾਲਾ ਦੇ ਉਤਰ ਵੀ ਦਿੱਤੇ। ਇਸ ਮੌਕੇ ਤੇ ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਆਈ ਟੀਮ ਤੇ ਵਕੀਲ ਅਰਵਿੰਦ ਸਿੰਘ ਵਲੋਂ ਦਿੱਤੀ ਵਿਸਥਾਰਪੂਰਵਕ ਜਾਣਕਰੀ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਸਕੀਮ ਨੂੰ ਹੋਰ ਵਧੇਰੇ ਪ੍ਰਸਿੱਧ ਬਣਾਉਣ ਲਈ ਲਾਭ ਲੈ ਚੁਕੇ ਕੁਝ ਲਾਭਪਾਤਰੀਆਂ ਦੀ ਇੰਟਰਵਿੳ ਆਦਿ ਸੋਸ਼ਲ ਮੀਡੀਆ ਰਾਹੀਂ ਵੀ ਸਾਂਝੀ ਹੋਣੀ ਚਾਹੀਦੀ ਹੈ। ਇਸ ਮੌਕੇ ਸੰਸਥਾ ਦੇ ਟਰੱਸਟੀ ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ ਨੇ ਲੌੜਵੰਦਾ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲੇਣ ਲਈ ਕਿਹਾ। ਇਸ ਮੌਕੇ ਸੰਸਥਾ ਦੇ ਟਰੱਸਟੀ ਅਮਰਜੀਤ ਸਿੰਘ, ਜਗਦੇਵ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਹਰਚਰਨ ਦਾਸ ਸੇਰ, ਸੀਨੀਅਰ ਸਿਟੀਜ਼ਨਜ਼ ਤਰਸੇਮ ਸਿੰਘ, ਤਾਰਾ ਸਿੰਘ, ਹਰਮੇਸ ਲਾਲ, ਸੁਰਮੁੱਖ ਸਿੰਘ, ਅਸ਼ਵਨੀ ਸਹਿਗਲ, ਭੁਪਿੰਦਰ ਸਿੰਘ, ਐਸਐਮ. ਸਿੰਘ ਮੁੰਡਰਾ, ਡਾ. ਜਸਵੰਤ ਸਿੰਘ ਬੇਲਾ, ਵਰਿੰਦਰਪਾਲ ਸਿੰਘ, ਸੁਰਿੰਦਰ ਸਿੰਘ, ਭਗਤ ਰਾਮ, ਮਨਜੀਤ ਸਿੰਘ ਪੈਰਾ ਲੀਗਲ ਵਲਾਂਟੀਅਰ, ਜਿੰਦਰ ਸਿੰਘ, ਕੂਸ਼ਲ ਕੁਮਾਰ ਆਦਿ ਹਾਜ਼ਰ ਸਨ।