ਐੱਸਡੀਐੱਮ ਵੱਲੋਂ ਨਾਗਰਿਕਾਂ ਨੂੰ ਸਵੈਗਣਨਾ ਕਰਨ ਦੀ ਅਪੀਲ
ਐੱਸਡੀਐੱਮ ਵੱਲੋਂ ਨਾਗਰਿਕਾਂ ਨੂੰ ਸਵੈਗਣਨਾ ਕਰਨ ਦੀ ਅਪੀਲ
Publish Date: Wed, 25 Nov 2026 03:35 PM (IST)
Updated Date: Wed, 25 Nov 2026 03:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ : ਜਨਗਣਨਾ 2026 ਫੇਜ਼ 2 ਦੌਰਾਨ ਮਿਤੀ 16 ਨਵੰਬਰ 2026 ਤੋਂ 30 ਨਵੰਬਰ 2026 ਤੱਕ ਸਵੈਗਣਨਾ ਦਾ ਦੌਰ ਚੱਲ ਰਿਹਾ ਹੈ । ਇਸ ਲਈ ਸਬਡਵੀਜ਼ਨ ਚਮਕੌਰ ਸਾਹਿਬ ਦੇ ਉੱਪ ਮੰਡਲ ਮੈਜਿਸਟਰੇਟ ਰਜਨੀਸ਼ ਅਰੋੜਾ ਨੇ ਇਲਾਕੇ ਦੇ ਸਮੂਹ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਸਵੈਗਣਨਾ ਦੇ ਚੱਲ ਰਹੇ ਕੰਮ ’ਚ ਵੱਧ ਤੋਂ ਵੱਧ ਰਜਿਸਟਰ ਕਰਨ ਤੇ ਆਪਣੇ ਸੁਵਿਧਾ ਦੇ ਅਨੁਸਾਰ ਸਵੈ ਜਨਗਣਨਾ ਲਈ ਆਪਣਾ- ਆਪਣਾ ਡਾਟਾ ਭਰਨ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਹੀ ਤੇ ਸਟੀਕ ਜਾਣਕਾਰੀ ਭਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਦਹਾਕੇ ਵਿਚ ਸਰਕਾਰ ਨੂੰ ਵੱਧ ਤੋਂ ਵੱਧ ਵਿਕਾਸ ਕਰਨ ਲਈ ਤੇ ਲੋਕਾਂ ਦੀ ਭਲਾਈ ਲਈ ਨੀਤੀਆਂ ਘੜਨ ’ਚ ਮਦਦ ਮਿਲ ਸਕੇ। ਇਸ ਮੌਕੇ ਉਨ੍ਹਾਂ ਫੀਲਡ ਟ੍ਰੇਨਰ ਲਖਵਿੰਦਰ ਸਿੰਘ ਤੇ ਸ੍ਰੀ ਧਰਮਪਾਲ ਦੀ ਸਹਿਯੋਗ ਨਾਲ ਆਪਣੇ ਪਰਿਵਾਰ ਦੀ ਸਵੈ ਜਨਗਣਨਾ ਵੀ ਕਰਵਾਈ । ਇਸ ਮੌਕੇ ਸਟੇਟ ਜਨਗਣਨਾ ਟੀਮ ਤੋਂ ਮੈਡਮ ਸੁਪਿ੍ਆ ਤੇ ਰੋਹਿਤ ਸੈਣੀ, ਟੀ ਏ ਪ੍ਰਭਜੋਤ ਕੌਰ, ਜਗਜੋਤ ਸਿੰਘ ਸਮੇਤ ਸਮੂਹ ਐੱਸਡੀਐੱਮ ਦਫਤਰ ਸਟਾਫ਼ ਮੌਜੂਦ ਸੀ ।