ਮਿੰਨੀ ਸਕੱਤਰੇਤ ’ਚ ਮੁਫ਼ਤ ਐਕਸ-ਰੇ ਸਕਰੀਨਿੰਗ ਕੈਂਪ ਅੱਜ
30 ਨਵੰਬਰ ਨੂੰ ਆਮ ਆਦਮੀ ਕਲੀਨਿਕ ਮਿੰਨੀ ਸਕੱਤਰੇਤ ਵਿਖੇ ਲੱਗੇਗਾ ਮੁਫ਼ਤ ਐਕਸ-ਰੇ ਸਕਰੀਨਿੰਗ ਕੈਂਪ
Publish Date: Sun, 29 Nov 2026 03:24 PM (IST)
Updated Date: Sun, 29 Nov 2026 03:25 PM (IST)
ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ ਕੈਂਪ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਲਾਭ ਉਠਾਉਣ ਦਾ ਸੱਦਾ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ,ਰੂਪਨਗਰ : ਟੀ.ਬੀ. (ਤਪਦਿਕ) ਦੀ ਬਿਮਾਰੀ ਦੀ ਮੁੱਢਲੀ ਪਛਾਣ ਤੇ ਇਸ ਦੀ ਰੋਕਥਾਮ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ 30 ਨਵੰਬਰ ਸੋਮਵਾਰ ਨੂੰ ਆਮ ਆਦਮੀ ਕਲੀਨਿਕ, ਮਿੰਨੀ ਸਕੱਤਰੇਤ, ਰੋਪੜ ਵਿਖੇ ਵਿਸ਼ੇਸ਼ ਮੁਫ਼ਤ ਐਕਸ-ਰੇ ਸਕਰੀਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡੀਕਲ ਅਫ਼ਸਰ ਡਾ. ਸੁਖਮਨੀਤ ਕੌਰ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਟੀ.ਬੀ. ਦੀ ਬਿਮਾਰੀ ਦੀ ਸਮੇਂ ਸਿਰ ਪਛਾਣ ਕਰਨਾ ਤੇ ਸੰਭਾਵਿਤ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਤੁਰੰਤ ਲੋੜੀਂਦੀ ਸਿਹਤ ਸਹੂਲਤ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ ਲੋਕਾਂ ਦੀ ਮੁਫ਼ਤ ਐਕਸ-ਰੇ ਸਕਰੀਨਿੰਗ ਕੀਤੀ ਜਾਵੇਗੀ। ਡਾ. ਸੁਖਮਨੀਤ ਕੌਰ ਨੇ ਸਪੱਸ਼ਟ ਕੀਤਾ ਕਿ ਟੀ.ਬੀ. ਇੱਕ ਪੂਰੀ ਤਰ੍ਹਾਂ ਇਲਾਜਯੋਗ ਬਿਮਾਰੀ ਹੈ ਤੇ ਮੁੱਢਲੇ ਪੜਾਅ ’ਤੇ ਇਸ ਦੀ ਪਛਾਣ ਹੋਣ ਨਾਲ ਮਰੀਜ਼ ਦਾ ਸਹੀ ਇਲਾਜ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਲੋੜ ਪੈਣ ’ਤੇ ਬਿਨਾਂ ਕਿਸੇ ਝਿਜਕ ਦੇ ਸਿਹਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ।