- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤ੍ਰਿਤਿਆ ਸੋਪਾਨ ਸਕਾਊਟ ਅਤੇ ਗਾਈਡ ਟੈਸਟਿੰਗ ਕੈਂਪ ਸਮਾਪਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ: ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਭਾਰਤ ਸਕਾਊਟ ਤੇ ਗਾਈਡ ਪੰਜਾਬ ਵੱਲੋਂ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਸਕਾਊਟ ਤੇ ਗਾਈਡ ਵਿੰਗ ਓਂਕਾਰ ਸਿੰਘ ਸਟੇਟ ਔਰਗਨਾਈਜਿੰਗ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਇਆ ਗਿਆ। ਇਸ ਕੈਂਪ ਦੇ ਸਮਾਪਤੀ ਦੌਰਾਨ ਓਂਕਾਰ ਸਿੰਘ(ਐਸ.ਓ.ਸੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨਾਂ ਨੇ ਵਿਦਿਆਰਥੀਆਂ ਨੂੰ ਸਕਾਊਟ ਤੇ ਗਾਈਡ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਚਾਰ ਰੋਜ਼ਾ ਕੈਂਪ ’ਚ 228 ਸਕਾਊਟ ਤੇ ਗਾਈਡ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੈਂਪ ’ਚ ਝੰਡਾ ਵਿਧੀ, ਝੰਡਾ ਗੀਤ, ਸਕਾਊਟ ਮੋਟੋ, ਸਕਾਊਟ ਨਿਯਮ, ਰਾਸ਼ਟਰੀ ਗਾਣ, ਯੋਗਾ ਸੈਸ਼ਨ, ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ, ਪੱਟੀਆਂ, ਬੈਂਡੇਜ ਤੇ ਇਸ ਤੋਂ ਇਲਾਵਾ ਕੰਪਸ ,ਐਸਟੀਮੇਸ਼ਨ ,ਮੈਪਿੰਗ, ਬੀਪੀ 6 ਐਕਸਰਸਾਈਜ਼ਾਂ ਤੇ ਵਿਦਿਆਰਥੀਆਂ ਦੀਆਂ ਬਾਹਰਲੀਆਂ ਗਤੀਵਿਧੀਆਂ ’ਚ ਟੈਂਟ ਤੇ ਖਾਣਾ ਬਣਾਉਣਾ ਤੇ ਗਾਈਡ ਵੱਲੋਂ ਵਿਦਿਆਰਥੀਆਂ ’ਚ ਅਨੁਸ਼ਾਸਨ, ਸੇਵਾ ਭਾਵਨਾ, ਆਤਮ-ਵਿਸ਼ਵਾਸ, ਸਹਿਯੋਗ ਤੇ ਅਗਵਾਈ ਕਰਨ ਵਰਗੇ ਗੁਣ ਸਿਖਾਏ ਗਏ।