ਜੀਨੀਅਸ ਸਕੂਲ ਦੇ 38 ਵਿਦਿਆਰਥੀਆਂ ਦਾ ‘ਸਕਾਊਟ ਐਂਡ ਗਾਈਡ ਕੈਂਪ’ ਸਫਲਤਾਪੂਰਵਕ ਸੰਪੰਨ ਜੀਨੀਅਸ ਸਕੂਲ ਦੇ 38 ਵਿਦਿਆਰਥੀਆਂ ਦਾ ਸਕਾਊਟ ਐਂਡ ਗਾਈਡ ਕੈਂਪ ਸਫਲਤਾਪੂਰਵਕ ਸੰਪੰਨ
Publish Date: Wed, 07 Oct 2026 03:33 PM (IST)
Updated Date: Wed, 07 Oct 2026 03:35 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ,ਰੂਪਨਗਰ : ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ, ਰੂਪਨਗਰ ਦੇ 38 ਵਿਦਿਆਰਥੀਆਂ ਨੇ ਭਾਰਤ ਸਕਾਊਟ ਐਂਡ ਗਾਈਡ ਟ੍ਰੇਨਿੰਗ ਕੈਂਪ, ਤਾਰਾ ਦੇਵੀ, ਸ਼ਿਮਲਾ ਵਿਖੇ ਆਯੋਜਿਤ ਚਾਰ ਰੋਜ਼ਾ ਕੈਂਪ ਵਿਚ ਉਤਸ਼ਾਹ ਨਾਲ ਭਾਗ ਲਿਆ। ਇਹ ਕੈਂਪ 1 ਅਕਤੂਬਰ ਤੋਂ 4 ਅਕਤੂਬਰ 2026 ਤੱਕ ਆਯੋਜਿਤ ਕੀਤਾ ਗਿਆ। ਇਹ ਕੈਂਪ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਓਮਕਾਰ ਸਿੰਘ ਦੀ ਰਹਿਨੁਮਾਈ ਹੇਠ ਬਹੁਤ ਹੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਹਾਈਕਿੰਗ, ਟ੍ਰੈਕਿੰਗ ਅਤੇ ਐਡਵੈਂਚਰ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੇ ਅੰਦਰ ਸਾਹਸ, ਆਤਮ-ਵਿਸ਼ਵਾਸ ਅਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕੀਤਾ। ਕੈਂਪ ਵਿਚ ਜਤਿੰਦਰ ਕੁਮਾਰ ਨੇ ਬਤੌਰ ਸਪੋਰਟਸ ਇੰਸਟਰਕਟਰ ਅਤੇ ਐਡਵੈਂਚਰ ਟ੍ਰੇਨਰ ਆਪਣੀ ਡਿਊਟੀ ਬਾਖੂਬੀ ਨਿਭਾਈ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਸਾਹਸਿਕ ਗਤੀਵਿਧੀਆਂ ਸਬੰਧੀ ਸਿਖਲਾਈ ਦਿੱਤੀ। ਉਨ੍ਹਾਂ ਦੇ ਨਾਲ ਨਿਸ਼ਾਨ ਸਿੰਘ, ਤਰਨ ਤਾਰਨ ਨੇ ਵੀ ਵਿਦਿਆਰਥੀਆਂ ਦੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਕੈਂਪ ਦੌਰਾਨ ਵਿਦਿਆਰਥੀਆਂ ਨੇ ਹਾਈਕਿੰਗ, ਟ੍ਰੈਕਿੰਗ, ਰਾਕ ਕਲਾਈਮਬਿੰਗ ਆਦਿ ਗਤੀਵਿਧੀਆਂ ਵਿਚ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਉਨ੍ਹਾਂ ਨੇ ਅਨੁਸ਼ਾਸਨ, ਆਤਮ-ਨਿਰਭਰਤਾ, ਜ਼ਿੰਮੇਵਾਰੀ, ਟੀਮ ਭਾਵਨਾ ਅਤੇ ਨੇਤ੍ਰਿਤਵ ਵਰਗੇ ਮਹੱਤਵਪੂਰਨ ਜੀਵਨ-ਮੁੱਲ ਸਿੱਖੇ। ਕੈਂਪ ਦੇ ਆਖਰੀ ਦਿਨ ਵਿਦਿਆਰਥੀਆਂ ਨੂੰ ਸ਼ਿਮਲਾ ਦੀ ਸੈਰ ਵੀ ਕਰਵਾਈ ਗਈ, ਜਿੱਥੇ ਉਨ੍ਹਾਂ ਨੇ ਕੁਦਰਤੀ ਸੁੰਦਰਤਾ ਅਤੇ ਵੱਖ-ਵੱਖ ਸਥਾਨਾਂ ਦਾ ਆਨੰਦ ਮਾਣਿਆ। ਕੈਂਪ ਦੌਰਾਨ ਸਕੂਲ ਵੱਲੋਂ ਚਰਨਜੀਤ ਸਿੰਘ, ਮਨਰੀਤ ਕੌਰ ਅਤੇ ਵੰਦਨਾ ਵਰਮਾ ਵਿਦਿਆਰਥੀਆਂ ਦੇ ਨਾਲ ਰਹੇ ਅਤੇ ਉਨ੍ਹਾਂ ਦੀ ਸੁਰੱਖਿਆ, ਅਨੁਸ਼ਾਸਨ ਅਤੇ ਮਾਰਗਦਰਸ਼ਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਸਫਲ ਆਯੋਜਨ ਲਈ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੂਬਾ ਭੁਪਿੰਦਰ ਸਿੰਘ ਅਤੇ ਗੁਣਵੰਤ ਕੌਰ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟ੍ਰੇਨਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਕੂਲ ਦੀ ਪ੍ਰਿੰਸੀਪਲ ਆਰ.ਭੁਵਨਾ ਨੇ ਵੀ ਸਾਰੇ 38 ਵਿਦਿਆਰਥੀਆਂ ਨੂੰ ਇਸ ਸਫਲ ਭਾਗੀਦਾਰੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਕਾਊਟ ਐਂਡ ਗਾਈਡ ਵਰਗੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਨਿਰਭਰਤਾ, ਸਾਹਸ ਅਤੇ ਨੇਤ੍ਰਿਤਵ ਦੇ ਗੁਣ ਪੈਦਾ ਕਰਨ ਵਿਚ ਸਹਾਇਕ ਹੁੰਦੇ ਹਨ।