- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਰ ਤੇ ਸਕੂਟਰ ਦੀ ਟੱਕਰ ਵਿਚ ਸਕੂਟਰ ਸਵਾਰ ਜਖਮੀ ਪੀਜੀਆਈ ਦਾਖਲ

ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ,ਮੋਰਿੰਡਾ : ਮੋਰਿੰਡਾ ਦੇ ਦਰਪਨ ਇਨਕਲੇਵ ਨੇੜੇ ਇੱਕ ਥਾਰ ਗੱਡੀ ਤੇ ਸਕੂਟਰ ਦੀ ਟੱਕਰ ਦਰਮਿਆਨ ਸਕੂਟਰ ਸਵਾਰ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ ਜਦਕਿ ਮੋਰਿੰਡਾ ਪੁਲਿਸ ਅਨੁਸਾਰ ਥਾਰ ਕਬਜੇ ’ਚ ਲੈ ਲਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੰਭੀਰ ਰੂਪ ’ਚ ਜਖ਼ਮੀ ਹੋਏ ਸਕੂਟਰ ਚਾਲਕ ਸਤਨਾਮ ਸਿੰਘ ਪਾਪੂਲਰ ਦੇ ਕਰੀਬੀ ਰਿਸ਼ਤੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਇੱਕ ਥਾਰ ਗੱਡੀ ਵੱਲੋਂ ਸਕੂਟਰ ਨੂੰ ਹਿੱਟ ਕਰ ਦਿੱਤਾ ਗਿਆ ਤੇ ਸਕੂਟਰ ਸਵਾਰ ਸਤਨਾਮ ਸਿੰਘ ਪਾਪੂਲਰ ਦੂਰ ਜਾ ਡਿੱਗਾ ਅਤੇ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ।
ਉਨਾਂ ਦੱਸਿਆ ਕਿ ਗੰਭੀਰ ਰੂਪ ’ਚ ਜਖ਼ਮੀ ਹੋਏ ਸਤਨਾਮ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ ਤੇ ਗੰਭੀਰ ਹਾਲਤ ’ਚ ਹੈ। ਉਧਰ ਇਸ ਸਬੰਧ ’ਚ ਮਾਮਲੇ ਦੇ ਆਈਓ ਐੱਸਆਈ ਰਮਨ ਕੁਮਾਰ ਨੇ ਦੱਸਿਆ ਕਿ ਥਾਰ ਗੱਡੀ ਨੂੰ ਕਬਜ਼ੇ ’ਚ ਲੈ ਲਿਆ ਹੈ ਤੇ ਥਾਰ ਚਾਲਕ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬਿਆਨਾਂ ਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।