ਵੋਟਰ ਜਾਗਰੂਕਤਾ ਮੁਕਾਬਲਿਆਂ ’ਚ ਸਕੂਲ ਆਫ਼ ਐਮੀਨੈਂਸ ਨੇ ਮਾਰੀ ਬਾਜ਼ੀ ਵੋਟਰ ਜਾਗਰੂਕਤਾ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਮੋਰਿੰਡਾ ਨੇ ਮਾਰੀ ਬਾਜ਼ੀ
Publish Date: Tue, 17 Nov 2026 07:00 PM (IST)
Updated Date: Tue, 17 Nov 2026 07:03 PM (IST)
ਲੇਖ ਮੁਕਾਬਲੇ ’ਚ ਮੁਹੰਮਦ ਆਸਿਫ ਤੇ ਕੁਇਜ਼ ਮੁਕਾਬਲੇ ’ਚ ਮੋਰਿੰਡਾ ਦੀ ਟੀਮ ਰਹੀ ਅੱਵਲ ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੜ੍ਹੋਨਾ ਕਲਾਂ ਵਿਖੇ ਇਲੈਕਟੋਰਲ ਲਿਟਰੇਸੀ ਕਲੱਬ (ਈਐੱਲਸੀ) ਵੱਲੋਂ ਵੋਟਰ ਜਾਗਰੂਕਤਾ ਸਬੰਧੀ ਲੇਖ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬਲਵੰਤ ਸਿੰਘ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਮਹੱਤਤਾ ਤੇ ਸ਼ੁੱਧ ਵੋਟਰ ਸੂਚੀ ਪ੍ਰਤੀ ਜਾਗਰੂਕ ਕਰਨਾ ਸੀ। ਬਲਾਕ ਰਿਸੋਰਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਤੇ ਲੈਕਚਰਾਰ ਰਾਬਿੰਦਰ ਰੱਬੀ ਨੇ ਦੱਸਿਆ ਕਿ ਲੇਖ ਮੁਕਾਬਲੇ ਲਈ ‘ਵੋਟ ਪਾਉਣ ਦੀ ਮਹੱਤਤਾ’ ਤੇ ‘ਸ਼ੁੱਧ ਵੋਟਰ ਸੂਚੀ ਦੀ ਮਹੱਤਤਾ’ ਵਿਸ਼ੇ ਰੱਖੇ ਗਏ ਸਨ, ਜਦਕਿ ਕੁਇਜ਼ ਮੁਕਾਬਲੇ ’ਚ ਵੋਟਰ ਸੂਚੀ ਦੀ ਤਿਆਰੀ, ਈਵੀਐੱਮ-ਵੀਵੀਪੈਟ ਤੇ ਚੋਣ ਪ੍ਰਕਿਰਿਆ ਨਾਲ ਸਬੰਧਤ ਸਵਾਲ ਪੁੱਛੇ ਗਏ। ਲੇਖ ਮੁਕਾਬਲੇ ’ਚ ਸਕੂਲ ਆਫ਼ ਐਮੀਨੈਂਸ ਮੋਰਿੰਡਾ ਦੇ ਮੁਹੰਮਦ ਆਸਿਫ ਨੇ ਪਹਿਲਾ, ਸਰਕਾਰੀ ਹਾਈ ਸਕੂਲ ਝੱਲੀਆਂ ਕਲਾਂ ਦੀ ਨਵਪ੍ਰੀਤ ਕੌਰ ਨੇ ਦੂਜਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਸਰਬਜੀਤ ਸਿੰਘ ਤੇ ਸਰਕਾਰੀ ਹਾਈ ਸਕੂਲ ਦੁਮਣਾ ਦੀ ਤਰਨਜੀਤ ਕੌਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੁਮਨ ਨੇ ਚੌਥਾ, ਨਵਨੀਤ ਕੌਰ ਨੇ ਪੰਜਵਾਂ, ਪਵਨਜੋਤ ਸਿੰਘ ਨੇ ਛੇਵਾਂ, ਕੋਮਲਪ੍ਰੀਤ ਕੌਰ ਨੇ ਸੱਤਵਾਂ, ਹਰਸ਼ਪ੍ਰੀਤ ਕੌਰ ਨੇ ਅੱਠਵਾਂ ਤੇ ਖੁਸ਼ਬੂ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਵਿੱਚ ਸਕੂਲ ਆਫ਼ ਐਮੀਨੈਂਸ ਮੋਰਿੰਡਾ ਦੀ ਟੀਮ ਪਹਿਲੇ, ਸਰਕਾਰੀ ਹਾਈ ਸਕੂਲ ਬਜੀਦਪੁਰ ਦੀ ਟੀਮ ਦੂਜੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਨੇ ਚੌਥਾ ਤੇ ਮੇਜ਼ਬਾਨ ਸਕੂਲ ਮਕੜ੍ਹੋਨਾ ਕਲਾਂ ਨੇ ਪੰਜਵਾਂ ਸਥਾਨ ਹਾਸਲ ਕੀਤਾ। ਮੁਕਾਬਲਿਆਂ ਦੀ ਜੱਜਮੈਂਟ ਦੀ ਜ਼ਿੰਮੇਵਾਰੀ ਲੈਕਚਰਾਰ ਸਰੋਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤਪੁਰ, ਲੈਕਚਰਾਰ ਕਰਮਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ, ਲੈਕਚਰਾਰ ਸਰਬਜੀਤ ਪੁਰਖਾਲੀ ਤੇ ਲੈਕਚਰਾਰ ਰੋਮੀ ਸ਼ਰਮਾ, ਸਕੂਲ ਆਫ਼ ਐਮੀਨੈਂਸ ਮੋਰਿੰਡਾ ਨੇ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ ਸਾਰੇ ਭਾਗੀਦਾਰਾਂ ਨੂੰ ਹਰ ਵੋਟ ਜ਼ਰੂਰੀ ਹੈ ਦਾ ਸੰਦੇਸ਼ ਦਿੱਤਾ ਗਿਆ। ਚੁਣੇ ਗਏ ਵਿਦਿਆਰਥੀ 18 ਨਵੰਬਰ ਨੂੰ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਭਾਗ ਲੈਣਗੇ। ਪ੍ਰੋਗਰਾਮ ਦੀ ਰੂਪ-ਰੇਖਾ ਲੈਕਚਰਾਰ ਗੁਰਦੀਪ ਕੌਰ ਵੱਲੋਂ ਤਿਆਰ ਕੀਤੀ ਗਈ। ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਸਤਵੀਰ ਕੌਰ ਮੋਹਣ ਮਾਜਰਾ ਤੇ ਬਲਵਿੰਦਰ ਸਿੰਘ ਗੱਗੋ ਨੇ ਨਿਭਾਈ, ਜਦਕਿ ਮਨਪ੍ਰੀਤ ਕੌਰ ਨੇ ਪ੍ਰਬੰਧਾਂ ਤੇ ਸਕੋਰ ਬੋਰਡ ਦੀ ਦੇਖ-ਰੇਖ ਕੀਤੀ। ਇਸ ਮੌਕੇ ਲੈਕਚਰਾਰ ਰਾਬਿੰਦਰ ਰੱਬੀ ਨੇ ਵਿਦਿਆਰਥੀਆਂ ਤੋਂ ਵਾਧੂ ਸਵਾਲ ਪੁੱਛ ਕੇ ਉਨ੍ਹਾਂ ਦਾ ਗਿਆਨ ਵਧਾਇਆ ਤੇ ਹੌਸਲਾ ਅਫ਼ਜ਼ਾਈ ਲਈ ਇਨਾਮ ਵੀ ਦਿੱਤੇ। ਸਮਾਗਮ ਵਿੱਚ ਲੈਕਚਰਾਰ ਸੁਰਜੀਤ ਕੌਰ, ਦਵਿੰਦਰ ਸਿੰਘ, ਰਾਜਵੰਤ ਕੌਰ, ਸੁਖਜੀਤ ਕੌਰ, ਕਰਮਜੀਤ ਸਿੰਘ ਬੇਲਾ, ਰਣਧੀਰ ਸਿੰਘ, ਰੁਪਿੰਦਰ ਸਿੰਘ, ਕੇਸਰ ਸਿੰਘ, ਹਰਪ੍ਰੀਤ ਸਿੰਘ, ਕੈਪਟਨ ਗੁਰਦੀਪ ਸਿੰਘ ਸਮੇਤ ਵੱਖ-ਵੱਖ ਬਲਾਕਾਂ ਤੋਂ ਆਏ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।