- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖ਼ਾਲਸਾ ਕਾਲਜ ਵਿਚ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਅੰਤਰ ਸਕੂਲ ਮੁਕਾਬਲੇ

ਰਾਜਵੀਰ ਸਿੰਘ ਚੌਂਤਾ, ਪੰਜਾਬੀ ਜਾਗਰਣ, ਸ੍ਰੀ ਚਮਕੌਰ ਸਾਹਿਬ: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਭਗਤ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਪੱਧਰ ਦੇ ਵਿਦਿਆਰਥੀਆਂ ’ਚ ਧਰਮ, ਵਿਰਸੇ, ਸਾਹਿਤ ਤੇ ਸੱਭਿਆਚਾਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੇ ਪ੍ਰਤਿਭਾ ਨੂੰ ਉਭਾਰਨ ਹਿੱਤ 16 ਵੱਖੋ-ਵੱਖਰੀਆਂ ਵੰਨਗੀਆਂ ਦੇ ਅੰਤਰ ਸਕੂਲ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਇਲਾਕੇ ਦੇ 30 ਸਕੂਲਾਂ ਦੇ 350 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਮੁਕਾਬਲਿਆਂ ਦੀ ਆਰੰਭਤਾ ਸਿੱਖ ਰਵਾਇਤਾਂ ਅਨੁਸਾਰ ਕਾਲਜ ਸ਼ਬਦ ਨਾਲ ਕੀਤੀ ਗਈ। ਇਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪਰਮਜੀਤ ਸਿੰਘ ਲੱਖੇਵਾਲ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਾਲਜ ਪ੍ਰਸ਼ਾਸਨ ਵੱਲੋਂ 650 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਕੂਲ ਪੱਧਰ ਤੇ ਵਿਦਿਆਰਥੀਆਂ ਲਈ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਵਿਦਿਆਰਥੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਉੱਚਾ ਸੁੱਚਾ ਜੀਵਨ ਜਿਊਣ ਤੇ ਸਮਾਜ ਲਈ ਚਾਨਣ ਮੁਨਾਰਾ ਬਣਨ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਗੁਰਮੁਖ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਸਿੰਘ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਵੱਖੋ-ਵੱਖਰੇ ਸਕੂਲਾਂ ਦੇ ਅਧਿਆਪਕ ਸਾਹਿਬਾਨ ਤੇ ਪ੍ਰਤੀਯੋਗੀਆਂ ਦਾ ਰਸਮੀ ਸਵਾਗਤ ਕਰਦਿਆਂ ਕਾਲਜ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ, ਗਤੀਵਿਧੀਆਂ, ਵਿੱਦਿਅਕ ਤੇ ਸਹਿ-ਵਿਦਿਅਕ ਖੇਤਰਾਂ ਵਿੱਚ ਸਾਰੇ ਵਿਦਿਆਰਥੀਆਂ ਦੁਆਰਾ ਕੀਤੇ ਸ਼ਾਨਦਾਰ ਪ੍ਰਦਰਸ਼ਨ ਤੋਂ ਜਾਣੂੰ ਕਰਵਾਇਆ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਗਰੂਪ ਸਿੰਘ ਤੇ ਪ੍ਰੋ. ਸੁਖਵਿੰਦਰ ਕੌਰ ਪੰਜਾਬੀ ਵਿਭਾਗ ਨੇ ਬਾਖੂਬੀ ਨਿਭਾਈ। ਮੁਕਾਬਲਿਆਂ ਦੀ ਜੱਜਮੈਂਟ ਲਈ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਤੋਂ ਡਾ. ਗੁਰਪ੍ਰੀਤ ਕੌਰ ਅੰਗਰੇਜ਼ੀ ਵਿਭਾਗ, ਡਾ.ਮਨਪ੍ਰੀਤ ਕੌਰ ਪੰਜਾਬੀ ਵਿਭਾਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
=========
ਵੱਖੋ-ਵੱਖਰੀਆਂ ਵੰਨਗੀਆਂ ਦੇ ਨਤੀਜੇ ਇਸ ਪ੍ਰਕਾਰ ਰਹੇ- ਭਾਸ਼ਣ ਕਲਾ ਮੁਕਾਬਲੇ ’ਚ ਹਰਲੀਨ ਕੌਰ ਸ.ਸੀ.ਸੈ.ਸਕੂਲ, ਮਾਛੀਵਾੜਾ ਸਾਹਿਬ ਨੇ ਪਹਿਲਾ, ਨਵਨੀਤ ਕੌਰ ਸ੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ, ਬਹਿਰਾਮਪੁਰ ਬੇਟ ਨੇ ਦੂਜਾ, ਸੁਖਮਨੀ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲ ਮਾਜਰਾ ਨੇ ਤੀਜਾ, ਕਾਵਿ ਉਚਾਰਨ ਮੁਕਾਬਲੇ ਵਿੱਚ ਸੁਰਸਿਮਰ ਕੌਰ ਖ਼ਾਲਸਾ ਸੀਸੈ.ਸਕੂਲ, ਰੋਪੜ ਨੇ ਪਹਿਲਾ, ਅਨਮੋਲਕ ਸਿੰਘ ਸਸਸੈ. ਸਕੂਲ, ਬਹਿਰਾਮਪੁਰ ਜ਼ਿੰਮੀਦਾਰਾ ਨੇ ਦੂਜਾ, ਮਨਸਿਮਰਨ ਕੌਰ ਗੁਰੂ ਨਾਨਕ ਪਬਲਿਕ ਸਕੂਲ, ਖੰਟ ਮਾਨਪੁਰ ਨੇ ਤੀਜਾ, ਲੇਖ ਰਚਨਾ ਮੁਕਾਬਲੇ ’ਚ ਦਿਵਿਆਂਸ਼ੀ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ, ਮਾਛੀਵਾੜਾ ਸਾਹਿਬ ਨੇ ਪਹਿਲਾ, ਗੁਰਸਿਮਰਨ ਕੌਰ ਗੁਰੂ ਨਾਨਕ ਪਬਲਿਕ ਸੀਸੈ.ਸਕੂਲ, ਖੰਟ ਮਾਨਪੁਰ ਨੇ ਦੂਜਾ, ਜੈਸਮੀਨ ਸੰਤ ਬਾਬਾ ਪਿਆਰਾ ਸਿੰਘ ਪਬਲਿਕ ਸੀਸੈ.ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਤੀਜਾ, ਸੁੰਦਰ ਲਿਖਾਈ ਮੁਕਾਬਲੇ ’ਚ ਹਰਮਨਪ੍ਰੀਤ ਕੌਰ ਹਰਸਿਮਰਨ ਪਬਲਿਕ ਸੀ.ਸੈ.ਸਕੂਲ, ਕੱਚਾ ਮਾਛੀਵਾੜਾ ਨੇ ਪਹਿਲਾ, ਜਸਨੂਰ ਕੌਰ ਸਕੂਲ ਆਫ਼ ਐਮੀਨੈਂਸ (ਲੜਕੀਆਂ), ਸ੍ਰੀ ਚਮਕੌਰ ਸਾਹਿਬ ਨੇ ਦੂਜਾ, ਜਸਪ੍ਰੀਤ ਕੌਰ ਗੁਰੂ ਨਾਨਕ ਪਬਲਿਕ ਸੀਸੈ. ਸਕੂਲ, ਖੰਟ ਮਾਨਪੁਰ ਨੇ ਤੀਜਾ, ਦਸਤਾਰ ਸਜਾਉਣਾ ਮੁਕਾਬਲੇ ’ਚ ਗੁਰਸ਼ਰਨ ਸਿੰਘ ਸਸਸ.ਸਕੂਲ (ਲੜਕੇ), ਮਾਛੀਵਾੜਾ ਸਾਹਿਬ ਨੇ ਪਹਿਲਾ, ਯੁਗਰਾਜ ਸਿੰਘ ਡਰੀਮਲੈਂਡ ਪਬਲਿਕ ਸਕੂਲ, ਬੱਸੀ ਗੁਜਰਾਂ ਨੇ ਦੂਜਾ, ਦਮਨਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਪਬਲਿਕ ਸੀਸੈ. ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਤੀਜਾ, ਗੁਰਬਾਣੀ ਕੰਠ ਮੁਕਾਬਲੇ ’ਚ ਪ੍ਰਭਜੀਤ ਸਿੰਘ ਗੁਰੂ ਨਾਨਕ ਪਬਲਿਕ ਸੀਸੈ.ਸਕੂਲ, ਖੰਟ ਮਾਨਪੁਰ ਨੇ ਪਹਿਲਾ, ਖੁਸ਼ਹਾਲ ਸਿੰਘ ਗੁਰੂ ਨਾਨਕ ਪਬਲਿਕ ਸੀਸੈ.ਸਕੂਲ, ਖੰਟ ਮਾਨਪੁਰ ਨੇ ਦੂਜਾ, ਦਮਨਪ੍ਰੀਤ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਸੈ.ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਤੀਜਾ, ਕੈਰਮ ਮੁਕਾਬਲੇ ਵਿੱਚ ਪ੍ਰਭਜੋਤ ਸਿੰਘ ਖ਼ਾਲਸਾ ਸੀਸੈ.ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਪਹਿਲਾ, ਯੁਵਰਾਜ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਸੈ.ਸਕੂਲ, ਸ੍ਰੀ ਚਮਕੌਰ ਸਾਹਿਬ ਨੇ ਦੂਜਾ, ਲਵਪ੍ਰੀਤ ਸਿੰਘ ਪੀਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆਂ ਨੇ ਤੀਜਾ, ਚੈੱਸ ਮੁਕਾਬਲੇ ’ਚ ਸਾਹਿਬਜੋਤ ਸਿੰਘ ਗੁਰੂ ਨਾਨਕ ਪਬਲਿਕ ਸੀਸੈ. ਸਕੂਲ, ਖੰਟ ਮਾਨਪੁਰ ਨੇ ਪਹਿਲਾ, ਗੁਰਨੂਰ ਸਿੰਘ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ, ਮਾਛੀਵਾੜਾ ਸਾਹਿਬ ਨੇ ਦੂਜਾ, ਤਨਵੀਰ ਸਿੰਘ ਪੀ.ਐਮ. ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਨੇ ਤੀਜਾ, ਸਲੋਗਨ ਲੇਖਣ ਮੁਕਾਬਲੇ ’ਚ ਪਲਕ ਕੰਗ ਮੈਮੋਰੀਅਲ ਸਕੂਲ, ਬੱਸੀ ਗੁੱਜਰਾਂ ਨੇ ਪਹਿਲਾ, ਰਵਲੀਨ ਕੌਰ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ, ਪਿੱਪਲਮਾਜਰਾ ਨੇ ਦੂਜਾ, ਹਰਕੀਰਤ ਕੌਰ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਨੇ ਤੀਜਾ, ਪੋਸਟਰ ਮੇਕਿੰਗ ਮੁਕਾਬਲੇ ’ਚ ਅੰਮ੍ਰਿਤਾ ਕੁਮਾਰੀ ਸਸਸ.ਸਕੂਲ, ਮਾਛੀਵਾੜਾ ਸਾਹਿਬ ਨੇ ਪਹਿਲਾ, ਯਸ਼ਵੀ ਜੋਸ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਸੈ. ਸਕੂਲ, ਚਮਕੌਰ ਸਾਹਿਬ ਨੇ ਦੂਜਾ, ਜਸਪ੍ਰੀਤ ਸਿੰਘ ਪੀ. ਐੱਮ. ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆ ਨੇ ਤੀਜਾ, ਮੌਕੇ ’ਤੇ ਚਿੱਤਰਕਾਰੀ ਮੁਕਾਬਲੇ ਵਿੱਚ ਅਰਸ਼ਪ੍ਰੀਤ ਕੌਰ ਖਾਲਸਾ ਸੀਸੈ. ਸਕੂਲ, ਰੋਪੜ ਨੇ ਪਹਿਲਾ, ਹਰਪ੍ਰੀਤ ਸਿੰਘ ਪੀਐੱਮ. ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆ ਨੇ ਦੂਜਾ, ਸੁਲਤਾਨ ਪੀਐੱਮ. ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆ ਨੇ ਤੀਜਾ, ਰੰਗੋਲੀ ਮੁਕਾਬਲੇ ਵਿੱਚ ਸਲੋਨੀ ਖਾਲਸਾ ਸੀਸੈ. ਸਕੂਲ, ਰੋਪੜ ਨੇ ਪਹਿਲਾ, ਰਣਜੀਤ ਕੌਰ ਪੀਐੱਮ. ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆ ਨੇ ਦੂਜਾ, ਸੋਨਮਪ੍ਰੀਤ ਕੌਰ ਸਕੂਲ ਆੱਫ ਐਮੀਨੈਂਸ (ਲੜਕੀਆਂ) ਸ੍ਰੀ ਚਮਕੌਰ ਸਾਹਿਬ ਨੇ ਤੀਜਾ, ਏਆਈ. ਆਰਟ ਤੇ ਡਿਜ਼ੀਟਲ ਪੋਸਟਰ ਚੈਲੇਂਜ ਵਿੱਚ ਤਰਨਜੋਤ ਸਿੰਘ ਹਰਸਿਮਰਨ ਪਬਲਿਕ ਸੀਸੈ. ਸਕੂਲ, ਕੱਚਾ ਮਾਛੀਵਾੜਾ ਨੇ ਪਹਿਲਾ, ਅੰਮ੍ਰਿਤਪਾਲ ਸਿੰਘ ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ, ਬੇਲਾ ਨੇ ਦੂਜਾ, ਜਤਿੰਦਰ ਸਿੰਘ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਨੇ ਤੀਜਾ, ਸਾਇੰਸ ਵਰਕਿੰਗ ਮਾਡਲ ਮੁਕਾਬਲੇ ਵਿੱਚ ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਂਡੇਸ਼ਨ, ਝਾੜ ਸਾਹਿਬ ਦੀ ਟੀਮ ਨੇ ਪਹਿਲਾ, ਸ਼ਹੀਦ ਭਗਤ ਸਿੰਘ ਪਬਲਿਕ ਹਾਈ ਸਕੂਲ, ਮਾਛੀਵਾੜਾ ਸਾਹਿਬ ਦੀ ਟੀਮ ਨੇ ਦੂਜਾ, ਹਰਸਿਮਰਨ ਪਬਲਿਕ ਸੀਸੈ. ਸਕੂਲ, ਕੱਚਾ ਮਾਛੀਵਾੜਾ ਤੇ ਡਰੀਮਲੈਂਡ ਪਬਲਿਕ ਸਕੂਲ, ਬੱਸੀ ਗੁੱਜਰਾਂ ਦੀ ਟੀਮ ਨੇ ਤੀਜਾ, ਪ੍ਰਸ਼ਨੋਤਰੀ ਮੁਕਾਬਲੇ ਵਿੱਚ ਸੰਤ ਬਾਬਾ ਪਿਆਰਾ ਸਿੰਘ ਸੀਸੈ. ਸਕੂਲ, ਸ੍ਰੀ ਚਮਕੌਰ ਸਾਹਿਬ ਦੀ ਟੀਮ ਨੇ ਪਹਿਲਾ, ਹਰਸਿਮਰਨ ਪਬਲਿਕ ਸੀ. ਸੈ. ਸਕੂਲ, ਕੱਚਾ ਮਾਛੀਵਾੜਾ ਦੀ ਟੀਮ ਨੇ ਦੂਜਾ, ਪੀਐੱਮ. ਜਵਾਹਰ ਨਵੋਦਿਆ ਵਿਦਿਆਲਿਆ, ਸੰਧੂਆ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਮੁੱਖ ਮਹਿਮਾਨ ਪਰਮਜੀਤ ਸਿੰਘ ਜੀ ਲੱਖੇਵਾਲ ਤੇ ਕਾਲਜ ਪ੍ਰਬੰਧਕਾਂ ਵੱਲੋਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਤੇ ਸਮੂਹ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖੋ-ਵੱਖਰੇ ਸਕੂਲਾਂ ਦੇ ਅਧਿਆਪਕ ਸਾਹਿਬਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਖੀਰ ’ਚ ਪ੍ਰੋਗਰਾਮ ਕਨਵੀਨਰ ਡਾ. ਅੰਮ੍ਰਿਤਾ ਸੇਖੋਂ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਮੁਲਖ ਰਾਜ ਰਾਣਾ ਸਮਾਜ ਸੇਵੀ, ਤਜਿੰਦਰਪਾਲ ਸਿੰਘ ਗ੍ਰਾਫ਼ਿਕ ਸਟੂਡੀਓ, ਵੱਖੋ-ਵੱਖਰੇ ਸਕੂਲਾਂ ਦੇ ਇੰਚਾਰਜ ਅਧਿਆਪਕ ਸਾਹਿਬਾਨ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।