ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੇ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੇ ਗਏ
Publish Date: Tue, 25 Aug 2026 04:55 PM (IST)
Updated Date: Tue, 25 Aug 2026 04:58 PM (IST)
ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ ਸ੍ਰੀ ਅਨੰਦਪੁਰ ਸਾਹਿਬ : ਸਥਾਨਕ ਐਸ ਜੀ ਐਸ ਖ਼ਾਲਸਾ ਸੀ ਸੈ ਸਕੂਲ ਦੇ ਵਿਦਿਆਰਥੀਆਂ ਨੂੰ ਮਾਤਾ ਗੰਗਾ ਜੀ ਚਰਨ ਸਿੰਘ ਯਾਦਗਾਰੀ ਸਕਾਲਰਸ਼ਿਪ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਮਾਤਾ ਗੰਗਾ ਦੇਵੀ ਚਰਨ ਸਿੰਘ ਯਾਦਗਾਰੀ ਸਕਾਲਰਸ਼ਿਪ ਅਧੀਨ ਅੱਜ ਖਾਲਸਾ ਸਕੂਲ ਦੇ ਬੋਰਡ ਦੀਆਂ ਜਮਾਤਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਲਗਭਗਇਕ ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ। ਅੱਜ ਦੇ ਇਸ ਸਕਾਲਰਸ਼ਿਪ ਨੂੰ ਵੰਡਣ ਦੇ ਲਈ ਸਕੂਲ ਦੇ ਪੁਰਾਤਨ ਵਿਦਿਆਰਥੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਉਪ ਪ੍ਰਧਾਨ ਸੰਤੋਖ ਸਿੰਘ ਸੇਠੀ , ਡਾ ਮਨਮੋਹਨ ਸਿੰਘ ਐਡੀਸ਼ਨ ਸੈਕਟਰੀ ਅਤੇ ਸ ਅਮਰਜੀਤ ਸਿੰਘ ਅੰਡਰ ਸੈਕਟਰੀ ਚੀਫ਼ ਖ਼ਾਲਸਾ ਦੀਵਾਨ ਉਚੇਚੇ ਤੌਰ ’ਤੇ ਸ਼ਾਮਿਲ ਹੋਏ । ਡਾ. ਮਨਮੋਹਨ ਸਿੰਘ ਐਡੀਸ਼ਨਲ ਸੈਕਟਰੀ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਅਤੇ ਜੀਵਨ ਵਿੱਚ ਉਚੇਰੇ ਮੁਕਾਮ ਪ੍ਰਾਪਤ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ । ਸਕੂਲ ਦੇ ਪੁਰਾਤਨ ਵਿਦਿਆਰਥੀ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਉਪ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਉੱਤੇ ਮੁਬਾਰਕਬਾਦ ਦਿੱਤੀ । ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਸਕੂਲ ਪ੍ਰਬੰਧ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਉੱਥੇ ਸਕੂਲ ਪੱਤਰ ਵਿਹਾਰਕ ਪਾਖਰ ਸਿੰਘ ਭੱਠਲ , ਕਮੇਟੀ ਮੈਂਬਰ ਮਹਿੰਦਰ ਸਿੰਘ ਵਾਲੀਆ ਅਤੇ ਕੁਲਦੀਪ ਸਿੰਘ ਨੰਬਰਦਾਰ, ਰਣਜੀਤ ਸਿੰਘ ਐਨਸੀਸੀ ਅਫ਼ਸਰ, ਡਾ. ਹਰਮਨਪ੍ਰੀਤ ਸਿੰਘ, ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਸਟਾਫ ਦੇ ਵਿਦਿਆਰਥੀ ਹਾਜ਼ਰ ਸਨ ।