ਲੈਫਟੀਨੈਂਟ ਹਰਪੁਨੀਤ ਸਿੰਘ ਨੂੰ ਕੀਤਾ ਸਨਮਾਨਿਤ ਸੈਣੀ ਭਵਨ ਰੋਪੜ੍ਹ ਵੱਲੋਂ ਲੈਫਟੀਨੈਂਟ ਹਰਪੁਨੀਤ ਸਿੰਘ ਨੂੰ ਕੀਤਾ ਸਨਮਾਨਿਤ
Publish Date: Wed, 09 Sep 2026 04:17 PM (IST)
Updated Date: Wed, 09 Sep 2026 04:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਸੈਣੀ ਭਵਨ ਰੋਪੜ੍ਹ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਲੈਫਟੀਨੈਂਟ ਹਰਪੁਨੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸੈਣੀ ਭਵਨ ਰੋਪੜ੍ਹ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਨੇ ਦੱਸਿਆ ਕਿ ਲੈਫਟੀਨੈਂਟ ਹਰਪੁਨੀਤ ਸਿੰਘ ਨੇ ਆਰਟਿਲਰੀ ਯੁਨਿਟ ਵਿਚ ਕਮਿਸ਼ਨ ਪ੍ਰਾਪਤ ਕਰਕੇ ਪਰਿਵਾਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸੈਣੀ ਭਵਨ ਵੱਲੋਂ ਵੱਖ ਵੱਖ ਸਮੇਂ ਖੇਡਾਂ, ਸਿੱਖਿਆ, ਸਰਵਿਸ ਜਾਂ ਭਾਰਤੀ ਫੌਜ ਵਿਚ ਕਮਿਸ਼ਨ ਪ੍ਰਾਪਤ ਕਰਨ ਵਾਲੇ ਅਫਸਰਾਂ ਅਤੇ ਹੋਰ ਵਿਸ਼ੇਸ਼ ਪ੍ਰਾਪਤੀ ਕਰਨ ਵਾਲੇ ਬਰਾਦਰੀ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਤ ਕੀਤਾ ਜਾਂਦਾ ਹੈ ਤਾਂ ਜੋ ਸਮਾਜ ਦੇ ਨੌਜਵਾਨ ਉਨਾਂ ਤੋਂ ਸੇਧ ਲੈ ਕੇ ਉਤਸ਼ਾਹਤ ਹੋ ਸਕਣ। ਇਸ ਮੌਕੇ ਲੈਫਟੀਨੈਂਟ ਹਰਪੁਨੀਤ ਸਿੰਘ ਦੀ ਮਾਤਾ ਜਸਵੀਰ ਕੌਰ, ਭੈਣ ਜਪਨੀਤ ਕੌਰ ਅਤੇ ਨਾਨਾ ਦਇਆ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੈਣੀ ਭਵਨ ਦੇ ਚੇਅਰਮੈਨ ਡਾ.ਅਜਮੇਰ ਸਿੰਘ, ਸਕੱਤਰ ਬਲਬੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਸੈਣੀ ਨੇ ਵੀ ਪਰਿਵਾਰ ਨੁੰ ਪੁੱਤਰ ਦੀ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਰਾਜਿੰਦਰ ਸੈਣੀ, ਡਾ.ਹਰਚਰਨ ਦਾਸ, ਗੁਰਮੁੱਖ ਸਿੰਘ ਸੈਣੀ, ਵਾਈਸ ਚੇਅਰਮੈਨ, ਰਾਜਿੰਦਰ ਸਿੰਘ ਗਿਰਨ, ਅਮਰਜੀਤ ਸਿੰਘ ਸੈਣੀ, ਗੁਰਪਾਲ ਸਿੰਘ, ਇੰਜ.ਹਰਜੀਤ ਸਿੰਘ ਸੈਣੀ, ਪ੍ਰਿਤਪਾਲ ਸਿੰਘ, ਸਾਬਕਾ ਮੈਨੇਜਰ, ਜਗਦੇਵ ਸਿੰਘ, ਬਹਾਦਰਜੀਤ ਸਿੰਘ, ਸੁਰਿੰਦਰ ਸਿੰਘ, ਰਵਿੰਦਰ ਮੁੰਦਰਾ, ਐਡਵੋਕੇਟ, ਇੰਜ.ਦੀਦਾਰ ਸਿੰਘ, ਡਾ.ਜਸਵੰਤ ਕੌਰ, ਪ੍ਰਿੰਸੀਪਲ ਰਵਿੰਦਰ ਕੌਰ, ਹਰਦੀਪ ਸਿੰਘ ਮੈਨੇਜਰ ਆਦਿ ਹਾਜ਼ਰ ਸਨ।