- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪਨਗਰ ਪੁਲਿਸ ਨੇ 10 ਕਿਸਾਨ ਆਗੂਆਂ ਸਮੇਤ ਕੁਝ ਅਗਿਆਤ ਲੋਕਾਂ ਖਿਲਾਫ ਨੇਸ਼ਨਲ ਹਾਈਵੇ ਰੋਕਣ ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇਕਿਸਾਨ ਆਗੂ ਜੁਝਾਰ ਸਿੰਘ, ਜਸਪ੍ਰੀਤ ਸਿੰਘ ,ਅਵਤਾਰ ਸਿੰਘ ਹੀਰਾ, ਮੁਖਤਿਆਰ ਸਿੰਘ, ਕਰਨਵੀਰ ਸਿੰਘ ,ਦਲਜੀਤ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ,ਹਰਵਿੰਦਰ ਸਿੰਘ, ਪ੍ਰਦੀਪ ਸਿੰਘ ਸਮੇਤ ਕੁਝ ਨਾ ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ।

ਲਖਵੀਰ ਖਾਬਰਾ, ਪੰਜਾਬੀ ਜਾਗਰਣ, ਰੂਪਨਗਰ - ਰੂਪਨਗਰ ਪੁਲਿਸ ਨੇ 10 ਕਿਸਾਨ ਆਗੂਆਂ ਸਮੇਤ ਕੁਝ ਅਗਿਆਤ ਲੋਕਾਂ ਖਿਲਾਫ ਨੇਸ਼ਨਲ ਹਾਈਵੇ ਰੋਕਣ ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਅਨੁਸਾਰ ਸਿਟੀ ਪੁਲਿਸ ਨੇਕਿਸਾਨ ਆਗੂ ਜੁਝਾਰ ਸਿੰਘ, ਜਸਪ੍ਰੀਤ ਸਿੰਘ ,ਅਵਤਾਰ ਸਿੰਘ ਹੀਰਾ, ਮੁਖਤਿਆਰ ਸਿੰਘ, ਕਰਨਵੀਰ ਸਿੰਘ ,ਦਲਜੀਤ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ,ਹਰਵਿੰਦਰ ਸਿੰਘ, ਪ੍ਰਦੀਪ ਸਿੰਘ ਸਮੇਤ ਕੁਝ ਨਾ ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ ।
ਦੱਸਣ ਯੋਗ ਹੈ ਮੰਗਲਵਾਰ ਨੂੰ ਵੱਖ ਵੱਖ ਕਿਸਾਨ ਯੂਨੀਅਨ ਦੀ ਆਗੂਆਂ ਨੇ ਰੂਪਨਗਰ ਅਨਾਜ ਮੰਡੀ ਵਿੱਚ ਲਿਫਟਿੰਗ ਨਾ ਹੋਣ ਅਤੇ ਆੜਤੀਆਂ ਵੱਲੋਂ ਝੋਨੇ ਦੀ ਫਸਲ ਉੱਤੇ ਕੱਟ ਲਗਾਉਣ ਦੀਆਂ ਕਿਆਸਰਾਈਆਂ ਦੇ ਰੋਸ ਵਿੱਚ ਨੈਸ਼ਨਲ ਹਾਈਵੇ ਉੱਤੇ ਨੇੜੇ ਜੀਆਰ ਸਿਨਮਾ ਸਾਹਮਣੇ ਰੋਸ ਧਰਨਾ ਲਗਾ ਕੇ ਟਰੈਫਿਕ ਜਾਮ ਕੀਤੀ ਸੀ ਜਿਸ ਦੇ ਚਲਦੇ ਆ ਨੈਸ਼ਨਲ ਹਾਈਵੇ ਉੱਤੇ ਜਾਣ ਵਾਲੇ ਰਾਹਗੀਰਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਦੂਜੇ ਪਾਸੇ ਮਾਮਲਾ ਦਰਜ ਹੋਣ ਤੇ ਕਿਸਾਨ ਯੂਨੀਅਨ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਹੈ ਪਤਾ ਲੱਗਿਆ ਹੈ ਕਿ ਬੁੱਧਵਾਰ ਨੂੰ ਐਮਰਜੈਂਸੀ ਮੀਟਿੰਗ ਕਾਲ ਕਰਕੇ ਪੁਲਿਸ ਦੀ ਕਾਰਵਾਈ ਦੇ ਵਿਰੁੱਧ ਅਗਲਾ ਸੰਘਰਸ਼ ਵਿੱਢਣ ਲਈ ਵਿਚਾਰਾ ਕੀਤੀਆਂ ਜਾਣਗੀਆਂ।