ਲੀਡ : ਰੂਪਨਗਰ ਬਾਈਪਾਸ ’ਤੇ ਨਜਾਇਜ਼ ਕਬਜਿਆਂ ਦੀ ਭਰਮਾਰ, ਵਾਪਰੇ ਰਹੇ ਹਾਦਸੇ, ਵਿਭਾਗ ਚੁੱਪ ਰੂਪਨਗਰ ਬਾਈਪਾਸ ‘ਤੇ ਨਜਾਇਜ਼ ਕਬਜਿਆਂ ਦੀ ਭਰਮਾਰ,ਵਾਪਰੇ ਰਹੇ ਹਨ ਹਾਦਸੇ, ਵਿਭਾਗ ਚੁੱਪ
Publish Date: Fri, 11 Sep 2026 06:04 PM (IST)
Updated Date: Fri, 11 Sep 2026 06:07 PM (IST)
ਕਾਰੋਬਾਰੀਆਂ ਨੇ ਸਰਕਾਰ ਦੀ ਥਾਂ ਨੂੰ ਰਸਤੇ ਲਈ ਪ੍ਰਮੀਸ਼ਨ ਦੀ ਆੜ ਵਿਚ ਕੀਤੇ ਹੋਏ ਹਨ ਕਬਜ਼ੇ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕਰੀਬ 6 ਕਿਲੋਮੀਟਰ ਲੰਬੇ ਰੂਪਨਗਰ ਬਾਈਪਾਸ ‘ਤੇ ਨਜਾਇਜ਼ ਕਬਜਿਆ ਦੀ ਭਰਮਾਰ ਹੈ ਹਰ ਰੋਜ ਐਕਸੀਡੈਂਟ ਹੋ ਰਹੇ ਹਨ ਪ੍ਰੰਤੂ ਲੋਕ ਨਿਰਮਾਣ ਵਿਭਾਗ ਗੂੜ੍ਹੀ ਨੀਂਦ ਸੁੱਤਾ ਪਿਆ ਹੈ। ਜਦਕਿ ਕਬਜਾਧਾਰੀ ਆਪਣੀਆ ਮਨਮਰਜੀਆਂ ਚਲਾ ਰਹੇ ਹਨ। ਵਿਭਾਗੀ ਸੂਤਰਾਂ ਅਨਸਾਰ ਬਾਈਪਾਸ ਦੇ ਦੋਵੇ ਪਾਸੇ 24,24 ਫੁੱਟ ਚੋੜੀ ਸੜਕ ਬਣੀ ਹੋਈ ਹੈ 15 ਫੁੱਟ ਵਿਚਕਾਰ ਡਵਾਇਡਰ ਹੈ ਅਤੇ ਸੜਕ ਦੇ ਦੋਵੇ ਪਾਸੇ 20,20 ਮੀਟਰ ਸਰਕਾਰ ਦੀ ਥਾਂ ਹੈ ਪਰ ਸੜਕ ਦੇ ਦੋਵੇ ਕਿਨਾਰੇ ਬਣੇ ਹਸਪਤਾਲਾਂ ,ਢਾਬਿਆ ਦੀਆਂ ਪਾਰਕਿੰਗਾਂ ਵਿਚ ਵਹੀਕਲ ਖੜੇ ਰਹਿੰਦੇ ਹਨ ਅਤੇ ਕਈ ਦੁਕਾਨਦਾਰਾਂ ਨੇ ਤਾਂ ਆਪਣੇ ਵੇਚਣ ਵਾਲਾ ਸਮਾਨ ਵਿਚ ਸੜਕ ਤੋਂ ਥੋੜਾ ਦੂਰ ਹੀ ਰੱਖਿਆ ਹੋਇਆ। ਸੂਤਰ ਦੱਸਦੇ ਹਨ ਕਿ ਵਿਭਾਗ ਨੇ 2022,2023 ਵਿਚ ਕਾਬਜ਼ਾ ਧਾਰੀਆ ਨੂੰ ਨੋਟਿਸ ਕੱਢੇ ਪਰ ਉਸ ਵਿਚ ਜਿਆਦਾਤਰ ਰੇਹੜੀਆ ਵਾਲੇ ਹੀ ਸਨ। ਕਰੋੜਾ ਰੁਪਏ ਦੀ ਲਾਗਤ ਨਾਲ ਬਣੇ ਬਾਈਪਾਸ ‘ਤੇ ਪਿਛਲੇ ਕਰੀਬ ਦੋ ਦਹਾਕਿਆਂ ਵਿਚ ਕਰੋੜਾ ਰੁਪਇਆ ਰਿਪੇਅਰ ‘ਤੇ ਖਰਚ ਕੇ ਵੀ ਹਾਲ ਮਾੜਾ ਹੈ ,ਡਵਾਇਡਰ ਦੇ ਵਿਚਕਾਰ ਵਾਲੀ ਥਾਂ ਤਾਂ ਜੰਗਲ ਬਣੀ ਹੋਈ ਹੈ ਜੋ ਹਾਦਸਿਆ ਦਾ ਕਾਰਨ ਹੈ ਬਣ ਰਹੀ ਹੈ। ਵਿਭਾਗ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਚੰਡੀਗੜ੍ਹ ਤੋਂ ਅੰਮਿਤਸਰ ਜਾਣ ਵਾਲੇ ਵਹੀਕਲਾਂ ਨਾਲ ਇਹ ਬਾਈਪਾਸ ਹਰ ਸਮੇਂ ਵਿਆਸਥ ਰਹਿੰਦਾ ਹੈ ਜਿਸ ਵਿਚ ਰੂਪਨਗਰ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਤੇ ਲੀਡਰਾਂ ਵੀ ਇਸੇ ਸੜਕ ‘ਤੇ ਗੁਜਰ ਦੇ ਹਨ ਕੀ ਉਨ੍ਹਾਂ ਦੀ ਕਦੇ ਨਿਗ੍ਹਾ ਨਹੀ ਪਈ ਜਾਂ ਜਾਣ ਬੁੱਝ ਕੇ ਅੱਖਾਂ ਮੀਟ ਰੱਖੀਆਂ ਹਨ। ਵਿਭਾਗ ਇਨ੍ਹਾਂ ਕਬਜਿਆ ਸਬੰਧੀ ਇਹ ਕਹਿ ਕੇ ਪੱਲਾਂ ਝਾੜ ਲੈਦਾ ਹੈ ਕਿ ਕਾਰੋਬਾਰੀਆ ਨੇ ਰਸਤਿਆ ਦੀ ਪ੍ਰਮੀਸ਼ਨ ਲਈ ਹੋਈ ਹੈ ਪਰ ਇਹ ਤਾਂ ਨਹੀ ਕਿ ਉਹ ਪ੍ਰਮੀਸ਼ਨ ਦੀ ਆੜ ਵਿਚ ਸਰਕਾਰ ਦੀ ਜਗ੍ਹਾ ਦੀ ਨਜਾਇਜ਼ ਵਰਤੋਂ ਕਰੇ। ============== ਬਾਕਸ- ਅਸੀਂ ਤਾਂ 15 ਦਿਨਾਂ ਦਾ ਸਮਾਂ ਦਿੱਤਾ ਹੋਇਆ ਹੈ: ਆਗੂ ਪਿਛਲੇ ਦਿਨੀ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆ ਨੇ ਵੱਖ ਵੱਖ ਥਾਂਵਾ ‘ਤੇ ਕੀਤੇ ਨਜਾਇਜ਼ ਕਬਜਿਆ ਖਿਲਾਫ਼ ਚਿੰਤਾਂ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਅਦਿਤਿਆ ਡੇਚਲਵਾਲ ਨੂੰ ਮੰਗ ਪੱਤਰ ਵੀ ਦਿੱਤਾ ਸੀ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਤੋਖਗੜ੍ਹ ਨੇ ਕਿਹਾਕਿ ਰੂਪਨਗਰ ਬਾਈਪਾਸ ਸਮੇਤ ਪੂਰੇ ਜ਼ਿਲ੍ਹੇ ਵਿਚ ਹੀ ਵਿਭਾਗਾਂ ਦੀ ਖਾਲੀ ਥਾਂਵਾਂ ਤੇ ਹੋਰ ਜਨਤਕ ਥਾਵਾਂ ‘ਤੇ ਕਬਜ਼ੇ ਕੀਤੇ ਹੋਣ ਕਰਕੇ ਹਾਦਸੇ ਵਾਪਰਦੇ ਹਨ। ਉਨ੍ਹਾਂ ਕਿਹਾਕਿ ਸਬੰਧਤ ਵਿਭਾਗ ਜਾਂਚ ਕਿਉ ਨਹੀ ਕਰਦਾ ਜੇ ਨਹੀ ਕਰਦਾ ਤਾਂ ਸਵਾਲ ਖੜ੍ਰੇ ਹੁੰਦਾਂ ਹੈ ਕਿ ਫਿਰ ਉਨ੍ਹਾਂ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ ਜਾਂ ਰਾਜਸੀ ਸ੍ਰਪਰਸਤੀ ਨਾਲ । ਉਨ੍ਹਾਂ ਕਿਹਾਕਿ ਰੂਪਨਗਰ ਸ਼ਹਿਰ ਤੇ ਰੂਪਨਗਰ ਬਾਈਪਾਸ,ਨੰਗਲ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਵਿਖੇ ਜਨਤਕ ਥਾਵਾਂ ਤੇ ਕੀਤੇ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀ ਮੰਗ ਪੱਤਰ ਵਿਚ ਕਿਹਾ ਸੀ ਕਿ ਜੇਕਰ 15 ਦਿਨਾਂ ਵਿਚ ਸ਼ਹਿਰਾਂ ਵਿਚੋਂ ਨਾਜਾਇਜ਼ ਰੇਹੜੀਆਂ ਨਾ ਹਟਾਈਆਂ ਗਈਆਂ ਤਾਂ ਲੋਕਾਂ ਦੀ ਮਦਦ ਨਾਲ ਸੰਘਰਸ਼ ਕੀਤਾ ਜਾਵੇਗਾ ।ਇਸ ਮੌਕੇ ਬਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਸੈਲ, ਇੰਦਰਜੀਤ ਸਿੰਘ ਜਨਰਲ ਸਕੱਤਰ, ਨਸੀਬ ਸਿੰਘ, ਦਲਵੀਰ ਸਿੰਘ ਆਦਿ ਵੀ ਹਾਜ਼ਰ ਸਨ। ==== ਬਾਕਸ- ਨੋਟਿਸ ਵੀ ਕੱਢੇ ਸਨ, ਜਾਂਚ ਵੀ ਕੀਤੀ ਜਾਵੇਗੀ: ਐਕਸੀਅਨ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਐਸਐਸ ਭੁੱਲਰ ਨੇ ਕਿਹਾਕਿ ਪਿਛਲੇ ਸਮੇਂ ਵਿਚ ਕਈਆ ਨੂੰ ਨੋਟਿਸ ਵੀ ਕੱਢੇ ਗਏ ਸਨ । ਉਨ੍ਹਾਂ ਕਿਹਾਕਿ ਮੁਲਾਜ਼੍ਮਾਂ ਨੂੰ ਭੇਜ ਕੇ ਜਾਂਚ ਕਰਵਾਈ ਜਾਵੇਗੀ ਕਿ ਵਿਭਾਗ ਦੀ ਥਾਂ ‘ਤੇ ਕਿਸ ਕਿਸ ਨੇ ਕਬਜ਼ੇ ਕੀਤੇ ਹੋਏ ਹਨ,ਦੋਸ਼ੀ ਪਾਏ ਜਾਣ ‘ਤੇ ਕਾਰਵਾਈ ਕੀਤੀ ਜਾਵੇਗੀ।