ਨੰਗਲ ‘ਚ ਬੱਚਾ ਅਗਵਾ ਹੋਣ ਦੀ ਅਫਵਾਹ ਨਿਕਲੀ ਝੂਠੀ ਨੰਗਲ ‘ਚ ਬੱਚਾ ਅਗਵਾ ਹੋਣ ਦੀ ਅਫਵਾਹ ਨਿਕਲੀ ਝੂਠੀ
Publish Date: Tue, 25 Aug 2026 05:24 PM (IST)
Updated Date: Tue, 25 Aug 2026 05:25 PM (IST)
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ: ਨੰਗਲ ਜਵਾਹਰ ਮਾਰਕੀਟ ਇਲਾਕੇ ਵਿੱਚ ਉਸ ਸਮੇਂ ਹੜਕੰਮ ਮਚ ਗਿਆ,ਜਦੋਂ ਸ਼ੋਸ਼ਲ ਮੀਡੀਆਂ ’ਤੇ ਇੱਕ ਬੱਚੇ ਨੂੰ ਉਤਰ ਪ੍ਰਦੇਸ਼ ਦੀ ਨੰਬਰ ਪਲੇਟ ਵਾਲੀ ਗੱਡੀ ਅਗਵਾ ਕਰਨ ਦੀ ਖਬਰ ਫੈਲ ਗਈ।ਇਸ ਖਬਰ ਦੀ ਨੰਗਲ ਪੁਲਿਸ ਵਲੋਂ ਗਹਿਰਾਈ ਨਾਲ ਜਾਂਚ ਕੀਤੀ ਗਈ।ਜਿਸ ਵਿੱਚ ਇਹ ਅਗਵਾ ਕਾਂਡ ਦੀ ਖਬਰ ਕੋਰੀ ਅਫਵਾਹ ਨਿਕਲੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਗਲ ਥਾਣਾ ਮੁੱਖੀ ਦਾਨਿਸ਼ਵੀਰ ਸਿੰਘ ਨੇ ਦੱਸਿਆਂ ਕਿ ਇਹ ਬੱਚਾ ਪਿੰਡ ਕਨਚੇੜਾ ਦਾ ਰਹਿਣ ਵਾਲਾ ਹੈ, ਜੋ ਕਿ ਸਰਕਾਰੀ ਹਈ ਸਕੂਲ ਪਿੰਡ ਕਥੇੜਾ ਵਿਖੇ ਅਠਵੀਂ ਜਮਾਤ ਦਾ ਵਿੱਦਿਆਰਥੀ ਹੈ।ਇਸ ਸਬੰਧੀ ਵਾਰਡ ਦੇ ਕੋਂਸਲਰ ਹਰਦੀਪ ਸਿੰਘ ਬੈਂਸ ਅਤੇ ਬੱਚੇ ਦੇ ਮਾਪੇ ਇਸ ਬੱਚੇ ਨੂੰ ਨਾਲ ਲੈ ਕੇ ਪੁਲਿਸ ਸਟੇਸ਼ਨ ਨੰਗਲ ਵਿਖੇ ਆਏ ਸਨ।ਇਸ ਦੋਰਾਨ ਬੱਚੇ ਨੂੰ ਪਿਆਰ ਨਾਲ ਬਿਠਾ ਕੇ ਪੁਛਗਿੱਛ ਕੀਤੀ ਗਈ। ਪੁਛਗਿੱਛ ਦੋਰਾਨ ਉਨਾਂ ਨੂੰ ਇਹ ਮਾਮਲਾ ਸ਼ੱਕੀ ਜਾਪਿਆਂ,ਜਿਸ ਉਪਰੰਤ ਉਨ੍ਹਾਂ ਵਲੋਂ ਇਸ ਕੇਸ ਨੂੰ ਸੰਦੇਵਨਸ਼ੀਲ ਮੰਨਦੇ ਹੋਏ ਇਲਾਕੇ ਦੇ ਸਾਰੇ ਕੈਮਰੇ ਚੈੱਕ ਕਰਵਾਏ ਗਏ।ਜਿਸ ਦੋਰਾਨ ਇਹ ਅਗਵਾ ਦਾ ਮਾਮਲਾ ਬਿਲਕੁਲ ਝੂਠਾ ਨਿਕਲਿਆਂ।ਇਸ ਉਪਰੰਤ ਬੱਚੇ ਨੂੰ ਉਸਦੇ ਮਾਪਿਆਂ ਅਤੇ ਵਾਰਡ ਦੇ ਕੌਂਸਲਰ ਦੀ ਹਾਜ਼ਰੀ ਵਿੱਚ ਬੱਚੇ ਦੀ ਕੌਂਸਲਿੰਗ ਕੀਤੀ ਗਈ।ਇਸ ਦੋਰਾਨ ਬੱਚੇ ਨੇ ਦੱਸਿਆਂ ਕਿ ਉਸ ਨੇ ਆਪਣੇ ਇੱਕ ਦੋਸਤ ਸਮੇਤ ਸਕੂਲ ਤੋਂ ਭੱਜਣ ਲਈ ਇਹ ਸਾਰੀ ਕਹਾਣੀ ਘੜੀ ਸੀ।ਕਿਸੇ ਨੇ ਉਨਾਂ ਨੂੰ ਵੇਖ ਲਿਆ,ਜਿਸ ਕਾਰਣ ਉਨਾਂ ਨੇ ਇਸ ਘਟਨਾ ਨੂੰ ਅਗਵਾ ਕਰਨ ਦੀ ਘਟਨਾ ਨਾਲ ਜੋੜ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ।