ਸੁਰੱਖਿਆ ਤੇ ਟ੍ਰੈਫਿਕ ਪ੍ਰਬੰਧਾਂ ਲਈ ਤਾਇਨਾਤ ਹੋਣਗੇ ਪੁਲਿਸ ਕਰਮਚਾਰੀ : ਡੀਐੱਸਪੀ ਸ੍ਰੀ ਅਨੰਦਪੁਰ ਸਾਹਿਬ ਵਿਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਹੋਈ ਮੀਟਿੰਗ
Publish Date: Tue, 28 Jul 2026 04:21 PM (IST)
Updated Date: Wed, 29 Jul 2026 04:01 AM (IST)
ਸ੍ਰੀ ਅਨੰਦਪੁਰ ਸਾਹਿਬ ’ਚ ਉਪ ਮੰਡਲ ਪੱਧਰ ਦਾ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਸਬੰਧੀ ਮੀਟਿੰਗ, ਸੁਖਪਾਲ ਸਿੰਘ ਐੱਸਡੀਐੱਮ ਵੱਲੋ ਲਗਾਈਆਂ ਗਈਆਂ ਅਧਿਕਾਰੀਆਂ ਦੀਆਂ ਡਿਊਟੀਆਂ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸੁਤੰਤਰਤਾ ਦਿਵਸ ਸਮਾਰੋਹ 15 ਅਗਸਤ ਨੂੰ ਉਪ ਮੰਡਲ ਪੱਧਰ ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ। 30 ਜੁਲਾਈ ਨੂੰ ਸਵੇਰੇ 9 ਵਜੇ ਆਈਟਮਾਂ ਦੀ ਚੋਣ ਕੀਤੀ ਜਾਵੇਗੀ, 11 ਤੇ 12 ਅਗਸਤ ਨੂੰ ਰਿਹਰਸਲ ਤੇ 13 ਅਗਸਤ ਨੂੰ ਫੁੱਲ ਡਰੈਸ ਰਿਹਰਸਲ ਕਰਵਾਈ ਜਾਵੇਗੀ। ਇਹ ਪ੍ਰਗਟਾਵਾ ਅੱਜ ਸੁਖਪਾਲ ਸਿੰਘ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਦਫਤਰ ਦੇ ਮੀਟਿੰਗ ਹਾਲ ’ਚ ਸੁਤੰਤਰਤਾ ਦਿਵਸ ਮਨਾਉਣ ਸਬੰਧੀ ਹੋਈ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅਜ਼ਾਦੀ ਦਿਵਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ’ਚ ਪ੍ਰਭਾਵਸ਼ਾਲੀ ਢੰਗ ਨਾਲ ਮਨਾਏ ਜਾਣ ਵਾਲੇ ਅਜਾਦੀ ਦਿਵਸ ਸਮਾਰੋਹ ਮੌਕੇ ਸਕੂਲਾ ਤੇ ਕਾਲਜਾ ਦੇ ਵਿਦਿਆਰਥੀਆ ਸੱਭਿਆਚਾਰਕ ’ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੇਣਗੇ, ਪਰੇਡ, ਪੀ.ਟੀ.ਸ਼ੋਅ ਸਮਾਰੋਹ ਦੇ ਮੁੱਖ ਆਕਰਸ਼ਣ ਹੋਣਗੇ। ਉਨ੍ਹਾਂ ਨੇ ਕਿਹਾ ਕਿ ਆਜਾਦੀ ਦਿਹਾੜੇ ਦੇ ਸਮਾਰੋਹ ਸਾਡੇ ਦੇਸ਼ ਵਿੱਚ ਇੱਕ ਸਮੇਂ ਹਰ ਖੇਤਰ ਵਿੱਚ ਮਨਾਏ ਜਾਣ ਵਾਲੇ ਸਮਾਰੋਹ ਹਨ, ਜੋ ਸਾਨੂੰ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਮਾਰੋਹ ਵਾਲੇ ਸਥਾਨ ਤੇ ਸਾਰੀਆਂ ਤਿਆਰੀਆਂ ਢੁਕਵੇ ਢੰਗ ਨਾਲ ਕੀਤੀਆਂ ਜਾਣ। ਇਸ ਮੌਕੇ ਅਜ਼ਾਦੀ ਦਿਵਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਜਸ਼ਨਦੀਪ ਸਿੰਘ ਡੀ.ਐਸ.ਪੀ ਨੇ ਦੱਸਿਆ ਕਿ ਉਪ ਮੰਡਲ ਦੇ ਅਜਾਦੀ ਦਿਵਸ ਸਮਾਰੋਹ ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ, ਜਿੱਥੇ ਪਹੁੰਚਣ ਵਾਲੇ ਵਿਦਿਆਰਥੀਆਂ, ਦਰਸ਼ਕਾਂ ਤੇ ਪਤਵੰਤੇ ਸ਼ਹਿਰ ਵਾਸੀਆਂ ਲਈ ਸੁਚਾਰੂ ਟ੍ਰੈਫਿਕ ਤੇ ਸਮਾਰੋਹ ਵਾਲੇ ਸਥਾਨ ਤੇ ਵਿਸ਼ੇਸ ਸੁਰੱਖਿਆ ਪ੍ਰਬੰਧ ਹੋਣਗੇ। ਇਸ ਮੌਕੇ ਤਹਿਸੀਲਦਾਰ ਸੰਦੀਪ ਕੁਮਾਰ, ਇਸ਼ਾਨ ਚੋਧਰੀ ਬੀਡੀਪੀਓ, ਭਾਵਨਾ ਦੀਵਾਨ ਐਸ.ਡੀ.ਓ, ਸੰਜੀਵ ਕੁਮਾਰ ਬੀਪੀਈਓ, ਰਣਜੀਤ ਸਿੰਘ ਐਨ.ਸੀ.ਸੀ.ਅਫਸਰ, ਹਰਵਿੰਦਰ ਕੁਮਾਰ, ਸਤੀਸ਼ ਕੁਮਾਰ, ਸੀਮਾ ਜੱਸਲ, ਭਾਰਤ ਭੂਸ਼ਣ ਬਾਗਬਾਨੀ ਅਫਸਰ, ਇੰਦਰਪਾਲ ਸਿੰਘ ਬੀਪੀਈਓ, ਰਾਜਵਿੰਦਰ ਸਿੰਘ ਇੰਸਟਰਕਟਰ, ਸਿਮਰਨਪਾਲ ਸਿੰਘ, ਕੁਲਜੀਤ ਸਿੰਘ, ਗੁਰਦੀਪ ਕੌਰ, ਜਸਵਿੰਦਰ ਕੌਰ, ਜਸਵਿੰਦਰ ਕੌਰ, ਡਾ.ਅਮਰਿੰਦਰ ਸਿੰਘ, ਅਮਰੀਕ ਸਿੰਘ, ਬਲਜਿੰਦਰ ਸਿੰਘ ’ਤੇ ਵੱਡੀ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ।