ਬਿਜਲੀ ਕਾਮਿਆਂ ਨੇ ਮੰਨੀਆ ਮੰਗਾਂ ਮਨਾਉਣ ਲਈ ਸੰਘਰਸ਼ ਕੀਤਾ ਹੋਰ ਤੇਜ਼ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਨੀਆ ਹੋਈਆਂ ਮੰਗਾਂ ਮਨਾਉਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਗਿਆ
Publish Date: Sun, 26 Jul 2026 04:33 PM (IST)
Updated Date: Mon, 27 Jul 2026 04:01 AM (IST)
ਸਮੂਹਿਕ ਛੁੱਟੀ 6 ਵੇਂ ਦਿਨ ਵੀ ਜਾਰੀ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਅੱਜ ਇੱਥੇ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫ਼ੋਰਮ ਤੇ ਏਕਤਾ ਮੰਚ ਪੰਜਾਬ ਤੇ ਕੰਟਰੈਕਟ ਵਰਕ ਯੂਨੀਅਨ ਦੇ ਸੱਦੇ ’ਤੇ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ ਸਾਥੀ ਆਪਣੀਆ ਭਖਦੀਆਂ ’ਤੇ ਜਾਇਜ਼ ਮੰਗਾਂ ਜੋ ਬਿਜਲੀ ਨਿਗਮ ਦੀ ਮੈਨੇਜਮੈਂਟ ’ਤੇ ਪੰਜਾਬ ਸਰਕਾਰ ਵੱਲੋਂ ਮੰਨੀਆਂ ਗਈਆਂ ਹਨ ਪਰੰਤੂ ਉਨ੍ਹਾਂ ਨੂੰ ਲਾਗੂ ਕਰਨ ਤੋਂ ਅੰਨਾ ਕਾਨੀ ਕਰ ਰਹੇ ਹਨ ਦੇ ਖਿਲਾਫ ਜਨਰੇਸ਼ਨ ਸਰਕਲ ਸ਼੍ਰੀ ਅਨੰਦਪੁਰ ਸਾਹਿਬ ਦੇ ਪਾਵਰ ਕਲੋਨੀ ਗੇਟ ’ਤੇ ਮਾਸ ਕੈਜੂਅਲ ਲੀਵ (ਹੜਤਾਲ) ਦੌਰਾਨ ਬਿਜਲੀ ਮੁਲਾਜਮਾਂ ਵੱਲੋਂ ਰੈਲੀ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਅੱਜ ਡੀਏ ਜੋ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 60% ਮਿਲ ਰਿਹਾ ਹੈ ਪੰਜਾਬ ਦੇ ਮੁਲਾਜ਼ਮਾਂ ਨੂੰ 42% ਮਿਲ ਰਿਹਾ ਹੈ 60% ਡੀਏ ਦੇਣ ਤੋਂ ਪੰਜਾਬ ਸਰਕਾਰ ਆਨਾਕਾਨੀ ਕਰ ਰਹੀ ਹੈ ਅਤੇ ਕੋਰਟ ਵਿੱਚ ਕੇਸ ਲੜ ਰਹੀ ਹੈ ਜੋ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਸੀ ਉਹ ਸਿਰਫ ਇੱਕ ਸਿਆਸੀ ਸਟੰਟ ਸਾਬਿਤ ਹੋਇਆ। ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਤਾਂ ਕੀ ਕਰਨਾ ਹੈ, ਸਗੋਂ ਇੱਕ ਕੈਟਾਗਰੀ ਨੂੰ ਤਿੰਨ ਕੈਟਾਗਰੀਆਂ ਵਿੱਚ ਵੰਡ ਦਿੱਤਾ ਹੈ। CRA 267/11 281/13 249/09ਦਾ ਕੰਟਰੈਕਟ ਸਮਾਂ ਰੈਗੂਲਰ ਨਹੀਂ ਕੀਤਾ ਜਾ ਰਿਹਾ ਸਲੇਸ਼ੀਅਮ ਵਾਲੇ ਕਰਮਚਾਰੀਆਂ ਤੋਂ ਭਾਰੀ ਬਿਆਜ ਸਮੇਤ ਰਕਮ ਵਸੂਲਣ ਸਬੰਧੀ ਬਿਜਲੀ ਨਿਗਮ ਵੱਲੋਂ ਰਿਕਵਰੀ 50ਲੱਖ 60ਲੱਖ ਪਾਈ ਜਾ ਰਹੀ ਹੈ ਰੈਗੂਲਰ ਪੱਕੇ ਭਰਤੀ ਨਹੀਂ ਕੀਤੀ ਜਾ ਰਹੀ ਹੈ, ਜਿਸ ਦਾ ਜਥੇਬੰਦੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਸੰਘਰਸ਼ਾਂ ਦੇ ਰਾਹ ਪਏ ਹੋਏ ਹਨ ਪਰੰਤੂ ਸਰਕਾਰ ਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਲਗਾਤਾਰ ਦੋ ਸਾਲਾਂ ਤੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਬਿਜਲੀ ਨਿਗਮ ਵਿੱਚ ਲਗਭਗ 32 ਹਜਾਰ ਮੁਲਾਜ਼ਮ ਕੰਮ ਕਰਦੇ ਹਨ ਜਦੋਂ ਕਿ 97, ਹਜਾਰ ਦੇ ਕਰੀਬ ਆਸਾਮੀਆ ਬਿਜਲੀ ਬੋਰਡ ਵਿੱਚ ਮਨਜ਼ੂਰ ਹਨ ਬਿਜਲੀ ਦੀ ਮੰਗ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਜੋ ਕਿ 17300 ਮੈਗਾਵਾਟ ਤੋਂ ਵੱਧ ਚੁੱਕੀ ਹੈ ਜਿਸ ਨਾਲ ਕੀ ਆਮ ਨਾਗਰਿਕ ਨੂੰ ਬਿਜਲੀ ਪੂਰੀ ਮੁਹਈਆ ਕਰਾਉਣਾ ਸਰਕਾਰ ਦੇ ਬਸ ਦੀ ਗੱਲ ਨਹੀਂ ਹੈ ਤੇ ਕਰਮਚਾਰੀਆਂ ਨੂੰ ਵੀ ਉਹਨਾਂ ਦੇ ਹੱਕਾਂ ਲਈ ਜਾਇਜ ਮੰਗਾਂ ਲਈ ਧਰਨਿਆ ਹੜਤਾਲਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ ਪ੍ਰੰਤੂ ਇਹ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਆਗੂ ਸਾਥੀਆਂ ਨੇ ਬਿਜਲੀ ਬੋਰਡ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਬਿਜਲੀ ਮੁਲਾਜ਼ਮਾਂ ਦੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਅੱਗੇ ਵਧਾਇਆ ਜਾਵੇਗਾ ਤੇ ਤਿੱਖਾ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਹੋਵੇਗੀ। ਅੱਜ ਦੀ ਸਰਕਲ ਪੱਧਰੀ ਰੋਸ ਦੇ ਧਰਨੇ ਦੀ ਪ੍ਰਧਾਨਗੀ ਸ੍ਰੀ ਗੁਰਜੀਤ ਸਿੰਘ ਜੀ ਡਵੀਜ਼ਨ ਪ੍ਰਧਾਨ ਅਨੰਦਪੁਰ ਸਾਹਿਬ ਜਨਰੇਸ਼ਨ ਵੱਲੋਂ ਕੀਤੀ ਗਈ ਸਟੇਜ ਸੱਕਤਰ ਦੀ ਭੂਮਿਕਾ ਮੋਹਿਤ ਸ਼ਰਮਾ ਸਰਕਲ ਆਗੂ ਵੱਲੋਂ ਨਿਭਾਈ ਗਈ। ਇਸ ਮੌਕੇ ਬੁਲਾਰੇ ਸਾਥੀ ਸ੍ਰੀ ਅਮਨਦੀਪ ਸਿੰਘ ਸਰਕਲ ਸਕੱਤਰ, ਸ੍ਰੀ ਸੁਰਿੰਦਰ ਪਾਲ ਡਿਵੀਜ਼ਨ ਸਕੱਤਰ, ਸ਼੍ਰੀ ਗੁਰਜੀਤ ਸਿੰਘ, ਸ੍ਰੀ ਗੁਰਦੀਪ ਸਿੰਘ ਜੀ ਸਰਕਲ ਮੀਤ ਪ੍ਰਧਾਨ, ਸੁਖਰਾਜ ਸਿੰਘ,ਚਮਕੌਰ ਸਿੰਘ ਜੇਈ, ਰਵਿੰਦਰ ਸਿੰਘ ਜੇਈ, ਅਸ਼ੋਕ ਕੁਮਾਰ ਜੇਈ, ਰਜੀਵ ਕੁਮਾਰ, ਮੰਗਤ ਰਾਮ, ਸੁਖਬੀਰ ਸਿੰਘ ਕੰਟਰੈਕਟ ਵਰਕਰ ਯੂਨੀਅਨ ਪ੍ਰਧਾਨ, ਪਿਯੂਸ ਸ਼ਰਮਾ ਏਕਸ਼ ਅੱਤਰੀ, ਸੰਜੀਵ ਰਾਣਾ, ਕਸ਼ਮੀਰ ਸਿੰਘ, ਸੁਮੀਤ ਕੁਮਾਰ, ਭਵਨਦੀਪ, ਤੇਜਿੰਦਰ ਸਿੰਘ, ਰਜ਼ਨੀਸ਼ ਕੁਮਾਰ, ਹਰਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਸਾਥੀਆਂ ਨੇ ਸੰਬੋਧਨ ਕੀਤਾ। ਇਸ ਮੌਕੇ ਹਾਜ਼ਰ ਸਾਥੀ ਸੁਨੀਲ ਕੁਮਾਰ, ਰਵੀਕਾਂਤ, ਹਰਕੀਰਤ ਸਿੰਘ, ਹਰਜੋਤ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਕੁਮਾਰ ,ਗੁਰਦੇਵ ਸਿੰਘ, ਰਾਮਪਾਲ,ਰਜੇਸ਼ ਕੁਮਾਰ, ਸੰਜੀਵ ਰਾਣਾ, ਪ੍ਰਮੋਦ ਕੁਮਾਰ ,ਸਸੀਕਾਂਤ ਤੋ ਇਲਾਵਾ ਕਾਫੀ ਸਾਥੀ ਹਾਜ਼ਰ ਸਨ।