- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਮਨ ਕਰੇਤ ਸੱਪ ਦੇ ਡੰਗਣ ਨਾਲ 5 ਸਾਲਾ ਮਾਸੂਮ ਦੀ ਹੋਈ ਮੌਤ

ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਕਰੀਬੀ ਪਿੰਡ ਹੇਠਲੀ ਦੜੋਲੀ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ-ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜ ਸਾਲਾਂ ਦੀ ਮਾਸੂਮ ਬੱਚੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਹਰਗੁਨ ਕੌਰ ਵਜੋਂ ਹੋਈ ਹੈ, ਜੋ ਕਿ ਜਿੰਦਬੜੀ ਸਥਿਤ ਮਾਊਂਟ ਕਾਰਮਲ ਸਕੂਲ ਦੀ ਵਿਦਿਆਰਥਣ ਸੀ, ਜਿਸਦੀ ਉਮਰ ਕਰੀਬਨ 5 ਸਾਲ ਦੀ ਸੀ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਘਰ ਵਿੱਚ ਹੋਰ ਵੀ ਰਿਸ਼ਤੇਦਾਰ ਅਤੇ ਬੱਚੇ ਆਏ ਹੋਏ ਸਨ। ਰਾਤ ਨੂੰ ਸਾਰੇ ਬੱਚੇ ਕਮਰੇ ਵਿੱਚ ਸੁੱਤੇ ਸਨ। ਸਵੇਰੇ ਕਰੀਬ 6 ਵਜੇ ਜਦੋਂ ਹਰਗੁਨ ਰੋਜ਼ਾਨਾ ਦੀ ਤਰ੍ਹਾਂ ਉੱਠੀ, ਤਾਂ ਉਸਨੇ ਪਰਿਵਾਰ ਨੂੰ ਪੇਟ ਵਿੱਚ ਤੇਜ਼ ਦਰਦ ਹੋਣ ਬਾਰੇ ਦੱਸਿਆ। ਪਰਿਵਾਰ ਨੇ ਇਸ ਨੂੰ ਆਮ ਪੇਟ ਦਰਦ ਸਮਝਿਆ ਪਰ ਕੁਝ ਹੀ ਦੇਰ ਵਿੱਚ ਬੱਚੀ ਦੀ ਤਬੀਅਤ ਜ਼ਿਆਦਾ ਵਿਗੜ ਗਈ। ਪਰਿਵਾਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਿਆ। ਦੇਖਦੇ ਹੀ ਦੇਖਦੇ ਬੱਚੀ ਦਾ ਪਲਸ ਰੇਟ ਘਟਣ ਲੱਗ ਪਿਆ ਤੇ ਸਵੇਰੇ ਕਰੀਬ 9:30 ਉਸਦੀ ਮੌਤ ਹੋ ਗਈ। ਬੱਚੀ ਦੀ ਬੇਵਕਤੀ ਮੌਤ ਤੋਂ ਬਾਅਦ ਗਮਗੀਨ ਮਾਹੌਲ ਵਿੱਚ ਉਸਦਾ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਫੂਡ ਪੋਇਜ਼ਨਿੰਗ ਜਾਂ ਕਿਸੇ ਅੰਦਰੂਨੀ ਬਿਮਾਰੀ ਕਾਰਨ ਇਹ ਭਾਣਾ ਵਰਤਿਆ ਹੈ ਪਰ ਅਸਲ ਸੱਚਾਈ ਰਾਤ ਨੂੰ ਸਾਹਮਣੇ ਆਈ। ਰਾਤ ਨੂੰ ਕਰੀਬ 10-11 ਵਜੇ ਜਦੋਂ ਘਰ ਦੇ ਮੈਂਬਰ ਅਤੇ ਆਏ ਹੋਏ ਰਿਸ਼ਤੇਦਾਰ ਲਾਈਟਾਂ ਬੰਦ ਕਰਕੇ ਬੈੱਡ