- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਟਾਊਨ ਪਲਾਨਰ, ਰੂਪਨਗਰ ਦੇ ਰੈਗੂਲੇਟਰੀ ਵਿੰਗ ਵੱਲੋਂ ਅੱਜ ਪਿੰਡ ਕੀਮਤਪੁਰ ਅਤੇ ਭਰਤਗੜ੍ਹ ਵਿਖੇ ਬਿਨਾਂ ਮਨਜ਼ੂਰੀ ਚੱਲ ਰਹੇ ਪ੍ਰੋਜੈਕਟਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅਨੰਤਾ ਕਰਵਾਂ ਅਤੇ ਵਿਕਟਰ ਯਾਰਡਸ ਦੇ ਗੈਰ-ਕਾਨੂੰਨੀ ਸਾਈਟ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਗਿਆ।

ਲਖਵੀਰ ਖਾਬੜਾ, ਰੂਪਨਗਰ: ਜ਼ਿਲ੍ਹਾ ਟਾਊਨ ਪਲਾਨਰ, ਰੂਪਨਗਰ ਦੇ ਰੈਗੂਲੇਟਰੀ ਵਿੰਗ ਵੱਲੋਂ ਅੱਜ ਪਿੰਡ ਕੀਮਤਪੁਰ ਅਤੇ ਭਰਤਗੜ੍ਹ ਵਿਖੇ ਬਿਨਾਂ ਮਨਜ਼ੂਰੀ ਚੱਲ ਰਹੇ ਪ੍ਰੋਜੈਕਟਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਅਨੰਤਾ ਕਰਵਾਂ ਅਤੇ ਵਿਕਟਰ ਯਾਰਡਸ ਦੇ ਗੈਰ-ਕਾਨੂੰਨੀ ਸਾਈਟ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਗਿਆ।
ਇਹ ਕਾਰਵਾਈ ਜ਼ਿਲ੍ਹਾ ਟਾਊਨ ਪਲਾਨਰ ਜਗਦੀਪ ਸਿੰਘ ਓਟਾਲ ਦੀ ਅਗਵਾਈ ਹੇਠ ਅਰਸ਼ਦੀਪ ਸਿੰਘ (ਜੇ.ਈ.), ਸੁਰੱਖਿਆ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤੀ ਗਈ।
ਵਿਭਾਗੀ ਜਾਣਕਾਰੀ ਅਨੁਸਾਰ ਉਕਤ ਪ੍ਰੋਜੈਕਟ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਤੋਂ ਲੋੜੀਂਦੀ ਮਨਜ਼ੂਰੀ ਪ੍ਰਾਪਤ ਕੀਤੇ ਬਿਨਾਂ ਹੀ ਰਿਹਾਇਸ਼ੀ ਪਲਾਟਾਂ ਅਤੇ ਕਮਰਸ਼ੀਅਲ ਯੂਨਿਟਾਂ ਦੀ ਇਸ਼ਤਿਹਾਰਬਾਜ਼ੀ ਅਤੇ ਵਿਕਰੀ ਕਰ ਰਹੇ ਸਨ, ਜਿਸ ਕਾਰਨ ਨਿਯਮਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ।
ਸਮਰੱਥ ਅਥਾਰਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਿਹਨਤ ਦੀ ਕਮਾਈ ਕਿਸੇ ਵੀ ਗੈਰ-ਮਨਜ਼ੂਰਸ਼ੁਦਾ ਪ੍ਰੋਜੈਕਟ ਵਿੱਚ ਨਿਵੇਸ਼ ਨਾ ਕਰਨ। ਖ਼ਾਸ ਕਰਕੇ 'ਪ੍ਰੀ-ਲਾਂਚ' ਜਾਂ 'ਸਾਫਟ ਲਾਂਚ' ਦੇ ਨਾਂ 'ਤੇ ਕੀਤੇ ਜਾ ਰਹੇ ਪ੍ਰਚਾਰ ਤੋਂ ਸਾਵਧਾਨ ਰਹਿਣ ਅਤੇ ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਤ ਪ੍ਰੋਜੈਕਟ ਦੀ ਵਿਭਾਗੀ ਮਨਜ਼ੂਰੀ ਦੀ ਪੁਸ਼ਟੀ ਜ਼ਰੂਰ ਕਰਨ।
ਇਸ ਤੋਂ ਇਲਾਵਾ ਮੁਹਿੰਮ ਦੌਰਾਨ ਇਨ੍ਹਾਂ ਸਾਈਟ ਦਫ਼ਤਰਾਂ ਦੇ ਨਾਲ ਚੱਲ ਰਹੇ ਢਿੱਲੋਂ ਢਾਬੇ ਨੂੰ ਵੀ ਲੋੜੀਂਦੀਆਂ ਮਨਜ਼ੂਰੀਆਂ ਤੋਂ ਬਿਨਾਂ ਸੰਚਾਲਿਤ ਪਾਇਆ ਗਿਆ, ਜਿਸ ਨੂੰ ਵੀ ਵਿਭਾਗੀ ਟੀਮ ਨੇ ਸੀਲ ਕਰ ਦਿੱਤਾ।