- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਮਾਈਨਿੰਗ ਮਾਮਲੇ ਵਿੱਚ ਅੱਠ ਸਾਲਾਂ ਤੋਂ ਕੀਤੀ ਜਾ ਰਹੀ ਪੈਰਵੀ ਮਗਰੋਂ ਸਵਾੜਾ ਖੱਡ ਦੇ ਠੇਕੇਦਾਰ ਮਨਪ੍ਰੀਤ ਸਿੰਘ ’ਤੇ ਲਗਾਈ 154 ਕਰੋੜ 77 ਲੱਖ 8 ਹਜ਼ਾਰ 680 ਰੁਪਏ ਦੀ ਪਨੈਲਟੀ ਬਰਕਰਾਰ ਰਹੀ ਹੈ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਮਾਈਨਿੰਗ ਮਾਮਲੇ ਵਿੱਚ ਅੱਠ ਸਾਲਾਂ ਤੋਂ ਕੀਤੀ ਜਾ ਰਹੀ ਪੈਰਵੀ ਮਗਰੋਂ ਸਵਾੜਾ ਖੱਡ ਦੇ ਠੇਕੇਦਾਰ ਮਨਪ੍ਰੀਤ ਸਿੰਘ ’ਤੇ ਲਗਾਈ 154 ਕਰੋੜ 77 ਲੱਖ 8 ਹਜ਼ਾਰ 680 ਰੁਪਏ ਦੀ ਪਨੈਲਟੀ ਬਰਕਰਾਰ ਰਹੀ ਹੈ। ਇਸ ਵਿਰੁੱਧ ਦਾਇਰ ਅਪੀਲ 12 ਨਵੰਬਰ 2026 ਨੂੰ ਅਪੀਲੀ ਅਥਾਰਟੀ ਨੇ ਖਾਰਜ ਕਰ ਦਿੱਤੀ। ਪਨੈਲਟੀ ਦੀ ਵਸੂਲੀ ਲਈ ਠੇਕੇਦਾਰ ਦੀ ਜ਼ਮੀਨ ਅਟੈਚ ਕਰਨ ਵਾਸਤੇ ਨੋਟਿਸ ਜਾਰੀ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਵਾੜਾ ਮਾਈਨਿੰਗ ਬਲਾਕ ਸਾਲ 2016-17 ਵਿੱਚ ਪੰਜ ਸਾਲਾਂ ਲਈ ਈ-ਨਿਲਾਮੀ ਰਾਹੀਂ ਮਨਪ੍ਰੀਤ ਸਿੰਘ ਨੂੰ ਅਲਾਟ ਕੀਤਾ ਗਿਆ ਸੀ। ਮਈ 2018 ਵਿੱਚ ਸਾਈਟ ਅਪ੍ਰੇਜ਼ਲ ਕਮੇਟੀ ਦੀ ਜਾਂਚ ਦੌਰਾਨ ਲਗਪਗ 91.40 ਲੱਖ ਮੀਟ੍ਰਿਕ ਟਨ ਗੈਰ-ਕਾਨੂੰਨੀ ਮਾਈਨਿੰਗ ਦਾ ਜ਼ਿਕਰ ਕੀਤਾ ਗਿਆ। ਦਿਨੇਸ਼ ਚੱਢਾ ਨੇ ਇਹ ਮਾਮਲਾ ਲਗਾਤਾਰ ਉਠਾਇਆ। ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿੱਚ ਓਏ ਨੰਬਰ 767/2018 ਤਹਿਤ ਪਹੁੰਚਿਆ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੀਡਬਲਿਊਪੀ ਨੰਬਰ 11054/2020 ਤਹਿਤ ਸੁਣਵਾਈ ਦੌਰਾਨ ਮੁੜ ਮੁਲਾਂਕਣ ਦੇ ਨਿਰਦੇਸ਼ ਦਿੱਤੇ ਗਏ। ਵਿਧਾਇਕ ਬਣਨ ਮਗਰੋਂ ਚੱਢਾ ਨੇ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਵਿੱਚ ਵੀ ਇਹ ਮੁੱਦਾ ਚੁੱਕਿਆ।