- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਟੀ ਪੁਲਿਸ ਰੂਪਨਗਰ ਨੇ ਇਕ ਹਨੀ ਟ੍ਰੈਪ ਮਾਮਲੇ ’ਚ ਇਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਦੋ ਔਰਤਾਂ ਸਮੇਤ ਤਿੰਨ ਜਣਿਆਂ ’ਤੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਉਪਰੰਤ ਰਿਮਾਂਡ ਦੌਰਾਨ ਇਨ੍ਹਾਂ ਤੋਂ ਇਕ ਕਾਰ, ਪੰਜ ਫੋਨ ਤੇ 1 ਲੱਖ 20 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਸਿਟੀ ਪੁਲਿਸ ਰੂਪਨਗਰ ਨੇ ਇਕ ਹਨੀ ਟ੍ਰੈਪ ਮਾਮਲੇ ’ਚ ਇਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਦੋ ਔਰਤਾਂ ਸਮੇਤ ਤਿੰਨ ਜਣਿਆਂ ’ਤੇ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਉਪਰੰਤ ਰਿਮਾਂਡ ਦੌਰਾਨ ਇਨ੍ਹਾਂ ਤੋਂ ਇਕ ਕਾਰ, ਪੰਜ ਫੋਨ ਤੇ 1 ਲੱਖ 20 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਦੁਕਾਨਦਾਰ ਵੱਲੋਂ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਅਗਸਤ ਮਹੀਨੇ ’ਚ ਰੁਪਿੰਦਰ ਕੌਰ ਨਾਮ ਦੀ ਔਰਤ ਦਾ ਮੋਬਾਇਲ ’ਤੇ ਫੋਨ ਆਇਆ ਤੇ ਉਸ ਨੇ ਗਾਹਕ ਸਮਝ ਕੇ ਚੁੱਕ ਲਿਆ ਤੇ ਉਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹਾਂ ਤਾਂ ਮੈਂ ਮਨ੍ਹਾ ਕਰ ਦਿੱਤਾ ਪਰ ਉਹ ਉਸ ਨੂੰ ਮਜਬੂਰ ਕਰਨ ਲੱਗੀ ਤਾਂ ਮੈਂ ਫੋਨ ਕੱਟ ਦਿੱਤਾ, ਜਿਸ ਤੋਂ ਬਾਅਦ ਉਕਤ ਨੰਬਰ ਤੋਂ ਮੈਨੂੰ ਵਾਰ-ਵਾਰ ਫੋਨ ਆਉਂਦੇ ਰਹੇ ਪਰ ਮੈ ਫੋਨ ਨਹੀਂ ਚੁੱਕਿਆ।
ਉਨ੍ਹਾਂ ਦੱਸਿਆ ਕਿ ਫਿਰ ਮੈਨੂੰ ਜਸਵਿੰਦਰ ਕੌਰ ਨਾਮ ਦੀ ਔਰਤ ਦਾ ਫੋਨ ਆਇਆ ਤੇ ਮੈਨੂੰ ਕਿਹਾ ਕਿ ਮੈ ਤੈਨੂੰ ਪਿਆਰ ਕਰਦੀ ਹਾਂ ਤੇ ਤੈਨੂੰ ਮਿਲਣਾ ਚਾਹੁੰਦੀ ਹਾਂ, ਜਿਸ ਨੂੰ ਮੈਂ ਕੋਈ ਜਵਾਬ ਨਹੀਂ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ 5 ਸਤੰਬਰ 2026 ਨੂੰ ਦੁਬਾਰਾ ਫਿਰ ਜਸਵਿੰਦਰ ਕੌਰ ਦਾ ਉਸ ਨੂੰ ਫੋਨ ਆਇਆ ਕਿ ਮੈਂ ਇਕ ਵਿਅਕਤੀ ਤੁਹਾਡੇ ਕੋਲ ਭੇਜਦੀ ਹਾਂ ਤੁਸੀ ਇਸ ਨਾਲ ਮੇਰੇ ਕੋਲ ਆ ਜਾਓ ਮੈਂ ਤੁਹਾਨੂੰ ਮਿਲ ਕੇ ਕੋਈ ਜ਼ਰੂਰੀ ਗੱਲ ਕਰਨੀ ਹੈ।
ਉਸ ਨੇ ਦੱਸਿਆ ਕਿ ਜਿਸ ਤੋਂ ਬਾਅਦ ਇਕ ਵਿਅਕਤੀ ਉਸ ਦੀ ਦੁਕਾਨ ’ਤੇ ਰੂਪਨਗਰ ਆਇਆ, ਜਿਸ ਨੂੰ ਮੈਂ ਉਸ ਦਾ ਨਾਮ-ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਸੰਦੀਪ ਕੁਮਾਰ ਪੁੱਤਰ ਗੋਗੀ ਵਾਸੀ ਕਰਾਵਰ ਥਾਣਾ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਮੈਂ ਉਸ ਦੀਆਂ ਗੱਲਾਂ ’ਚ ਆ ਕੇ ਉਸ ਨਾਲ ਚਲਾ ਗਿਆ। ਉਨ੍ਹਾਂ ਦੱਸਿਆ ਕਿ ਸੰਦੀਪ ਕੁਮਾਰ ਮੈਨੂੰ ਹੁਸ਼ਿਆਰਪੁਰ ਵਿਖੇ ਕਿਸੇ ਅਣਪਛਾਤੇ ਘਰ ਲੈ ਗਿਆ ਜਿਸ ਬਾਰੇ ਮੈਨੂੰ ਕੁੱਝ ਨਹੀ ਪਤਾ ਅਤੇ ਮੈਨੂੰ ਇੱਕ ਕਮਰੇ ਵਿਚ ਬੰਦ ਕੀਤਾ ਜਿੱਥੇ ਰੁਪਿੰਦਰ ਕੌਰ ਤੇ ਜਸਵਿੰਦਰ ਕੌਰ ਵੀ ਆ ਗਈਆਂ ਤੇ ਮੇਰੀ ਗਲਤ ਵੀਡਿਓ ਬਣਾ ਕੇ ਡਰਾਉਣ ਲੱਗ ਪਏ ਕਿ ਜੇਕਰ ਸਾਨੂੰ ਪੰਜ ਲੱਖ ਰੁਪਏ ਨਾ ਦਿੱਤੇ ਤਾਂ ਵੀਡਿਓ ਵਾਇਰਲ ਕਰ ਦੇਣਗੇ। ਮੈਂ ਡਰ ਗਿਆ ਅਤੇ ਮੌਕਾ ਪਰ ਸੰਦੀਪ ਕੁਮਾਰ ਦੇ ਸਕੈਨਰ ਪਰ 50,000/-ਰੁਪਏ ਪਾ ਦਿੱਤੇ ਅਤੇ ਮੇਰੇ ਪਰਸ ਵਿਚ 5,000/-ਰੁਪਏ ਨਕਦੀ ਅਤੇ ਪਰਸ ਵਿਚ ਮੇਰੇ ਡਾਕੂਮੈਂਟਸ ਜਿਸ ਵਿਚ ਅਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ ਤਿੰਨਾਂ ਨੇ ਮੇਰੇ ਪਾਸੋਂ ਖੋਹ ਲਏ। ਉਪਰੰਤ ਮੈਨੂੰ ਕਿਸੇ ਅਣਪਛਾਤੀ ਥਾਂ ਛੱਡ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ 06 ਸਤੰਬਰ .2026 ਨੂੰ ਮੈਨੂੰ ਫਿਰ ਜਸਵਿੰਦਰ ਕੌਰ ਉਕਤ ਦਾ ਫੋਨ ਆਇਆ ਜਿਸ ਨੇ ਮੈਨੂੰ ਧਮਕੀ ਦਿੱਤੀ ਕੇ ਤੂੰ ਹੁਣੇ ਮੈਨੂੰ 50,000/-ਰੁਪਏ ਪਾ ਨਹੀਂ ਤਾਂ ਅਸੀਂ ਤੇਰੇ ਖਿਲਾਫ ਪੁਲਿਸ ਕਾਰਵਾਈ ਕਰਵਾ ਦੇਣੀ ਹੈ ਜਿਸ ਤੋਂ ਬਾਅਦ ਮੈਂ ਡਰਦੇ ਮਾਰੇ ਨੇ ਫਿਰ 48,000/-ਰੁਪਏ ਸੰਦੀਪ ਕੁਮਾਰ ਦੇ ਸਕੈਨਰ ਵਿਚ ਪਾ ਦਿੱਤੇ ਅਤੇ ਬਾਕੀ ਬਚਦਾ 2000/-ਰੁਪਏ 07 ਸਤੰਬਰ .2026 ਨੂੰ ਪਾ ਦਿੱਤੇ। ਫਿਰ 10 ਸਤੰਬਰ 2026 ਨੂੰ ਫਿਰ ਮੈਨੂੰ ਤਿੰਨਾਂ ਵੱਲੋ 50,000/-ਰੁਪਏ ਦੀ ਮੰਗ ਕੀਤੀ ਜੋ ਮੈ ਡਰਦੇ ਮਾਰੇ ਨੇ 40,000/-ਰੁਪਏ ਭੇਜ ਦਿੱਤੇ ਜਿਸ ਤੋਂ ਮੈਨੂੰ ਕਈ ਵਾਰ ਇਨ੍ਹਾਂ ਦੇ ਫੋਨ ਆਉਂਦੇ ਰਹੇ ਪਰ ਮੈਂ ਫੋਨ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਮੈਂ ਕੁੱਲ 1,45,000/-ਰੁਪਏ ਦੇ ਚੁੱਕਾ ਹਾਂ। ਪੁਲਿਸ ਅਨੁਸਾਰ ਸ਼ਿਕਾਇਤਕਰਤਾ ਨੂੰ 15 ਸਤੰਬਰ 2026 ਨੂੰ ਮੈਨੂੰ ਫਿਰ ਫੋਨ ਆਇਆ ਕਿ ਤੂੰ ਸਾਨੂੰ ਹੁਣੇ 80,000/-ਰੁਪਏ ਪਾ ਦੇ ਉਪਰੰਤ ਉਸ ਨੇ ਆਪਣੇ ਭਰਾ ਪਰਵਿੰਦਰ ਸਿੰਘ ਨਾਲ ਕੀਤੀ ਗੱਲ ਕਰਨ ਉਪਰੰਤ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ।
ਸਿਟੀ ਪੁਲਿਸ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਦੁਕਾਨਦਾਰ ਸ਼ਕਾਇਤਕਰਤਾ ਦੀ ਸ਼ਕਾਇਤ ਦੇ ਅਧਾਰ ‘ਤੇ ਪੁਲਿਸ ਨੇ 308(1), 127(2),307,351 (2), 3 (5) ਬੀਐਨਐਸ ਤਹਿਤ ਰੁਪਿੰਦਰ ਕੋਰ ਵਾਸੀ ਹੁਸ਼ਿਆਰਪੁਰ, ਜਸਵਿੰਦਰ ਕੋਰ ਪਤਨੀ ਬਲਵੀਰ ਸਿੰਘ ਅਤੇ ਸੰਦੀਪ ਕੁਮਾਰ ਪੁੱਤਰ ਗੋਗੀ ਵਾਸੀਆਨ ਕਰਾਵਰ ਥਾਣਾ ਬਲਾਚੋਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖਿਲਾਫ਼ ਮਾਮਲਾ ਦਰਜ ਕਰਕੇ ਇਨ੍ਹਾਂ ਕੋਲੋ ਇੱਕ ਕਾਰ,ਪੰਜ ਮੋਬਾਇਲ ਤੇ 1 ਲੱਖ 20 ਹਜਾਰ ਰੁਪਏ ਬਰਾਮਦ ਕਰਕੇ ਅਗਲੇਰੀ ਕਾਰਵਾਈ ਸ਼ੁੂਰਬੂ ਕਰ ਦਿੱਤੀ ਹੈ।