- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਮਵਾਰ ਨੂੰ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਖੁੱਲ੍ਹਣ ਉਪਰੰਤ ਥਰਮਲ ਪ੍ਰਬੰਧਕਾਂ ਨੂੰ ਵੱਡੀ ਰਾਹਤ ਮਿਲੀ ਹੈ। ਬੀਤੀ ਦੇਰ ਰਾਤ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਉਪਰੰਤ ਥਰਮਲ ਪਲਾਂਟ ਪ੍ਰਬੰਧਕਾਂ ਵੱਲੋਂ ਬੰਦ ਹੋਏ ਯੂਨਿਟਾਂ ਨੂੰ ਮੁੜ ਚਲਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।

ਪੁਸ਼ਵਿੰਦਰ ਗੋਲੀਆ, ਪੰਜਾਬੀ ਜਾਰਗਣ, ਘਨੌਲੀ : ਸੋਮਵਾਰ ਨੂੰ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਖੁੱਲ੍ਹਣ ਉਪਰੰਤ ਥਰਮਲ ਪ੍ਰਬੰਧਕਾਂ ਨੂੰ ਵੱਡੀ ਰਾਹਤ ਮਿਲੀ ਹੈ। ਬੀਤੀ ਦੇਰ ਰਾਤ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਹੋਣ ਉਪਰੰਤ ਥਰਮਲ ਪਲਾਂਟ ਪ੍ਰਬੰਧਕਾਂ ਵੱਲੋਂ ਬੰਦ ਹੋਏ ਯੂਨਿਟਾਂ ਨੂੰ ਮੁੜ ਚਲਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਿਕ ਥਰਮਲ ਪਲਾਂਟ ਰੂਪਨਗਰ ਦੇ 4 ਨੰਬਰ ਯੂਨਿਟ ਨੇ ਅੱਧੀ ਰਾਤ ਨੂੰ ਬਿਜਲੀ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਸੀ, ਜਿਸ ਤੋਂ ਬਾਅਦ 5 ਨੰਬਰ ਯੂਨਿਟ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਵਾਰ-ਵਾਰ ਨੁਕਸ ਪੈਣ ਕਾਰਨ ਇਸ ਯੂਨਿਟ ਨੂੰ ਸੋਮਵਾਰ ਦੁਪਹਿਰ ਤੱਕ ਲਾਈਟ ਅੱਪ ਕਰ ਦਿੱਤਾ ਗਿਆ ਤੇ ਖ਼ਬਰ ਲਿਖੇ ਜਾਣ ਸਮੇਂ 3 ਨੰਬਰ ਯੂਨਿਟਾਂ ਨੂੰ ਚਾਲੂ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਪਰਵਿੰਦਰਜੀਤ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਉਪਰੰਤ ਕੰਮ ਤੇ ਪਰਤੇ ਕਾਮਿਆਂ ਨੇ ਪੂਰੀ ਤਨਦੇਹੀ ਨਾਲ ਯੂਨਿਟਾਂ ਨੂੰ ਮੁੜ ਚਾਲੂ ਕਰਨ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸੋਮਵਾਰ ਦੇਰ ਰਾਤ ਤੱਕ ਸਾਰੇ ਯੂਨਿਟ ਬਿਜਲੀ ਉਤਪਾਦਨ ਸ਼ੁਰੂ ਕਰ ਦੇਣਗੇ। ਉੱਧਰ ਖ਼ਬਰ ਲਿਖੇ ਜਾਣ ਸਮੇਂ ਤੱਕ ਥਰਮਲ ਪਲਾਂਟ ਰੂਪਨਗਰ ਦਾ 6 ਨੰਬਰ ਯੂਨਿਟ 144 ਮੈਗਾਵਾਟ ਅਤੇ 4 ਨੰਬਰ ਯੂਨਿਟ 136 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਸੀ। 5 ਨੰਬਰ ਯੂਨਿਟ ਦੀ ਚਿਮਨੀ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਚੁੱਕਿਆ ਸੀ, ਪਰ ਹਾਲੇ ਇਸ ਯੂਨਿਟ ਤੋਂ ਬਿਜਲੀ ਦੀ ਪੈਦਾਵਾਰ ਹੋਣੀ ਸ਼ੁਰੂ ਨਹੀਂ ਸੀ ਹੋਈ। ਥਰਮਲ ਪਲਾਂਟ ਦੇ ਇੰਜੀਨੀਅਰ 3 ਨੰਬਰ ਯੂਨਿਟ ਨੂੰ ਚਲਾਉਣ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ। ਸੂਬੇ ਅੰਦਰ ਬਿਜਲੀ ਦੀ ਮੰਗ 15000 ਮੈਗਾਵਾਟ ਤੋਂ ਉੱਪਰ ਚੱਲ ਰਹੀ ਸੀ।