- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਰਿੰਡਾ ਦੇ ਨਜ਼ਦੀਕੀ ਪਿੰਡ ਸਰਹਾਣਾ ਵਿਖੇ ਘਰ ਵਿੱਚ ਖੜ੍ਹੀ ਇੱਕ ਕਾਰ ਨੂੰ ਭੇਤਭਰੀ ਹਾਲਤ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਹੈਰਾਨੀ ਅਤੇ ਚਰਚਾ ਦਾ ਮਾਹੌਲ ਹੈ।

ਧੀਮਾਨ, ਮੋਰਿੰਡਾ : ਮੋਰਿੰਡਾ ਦੇ ਨਜ਼ਦੀਕੀ ਪਿੰਡ ਸਰਹਾਣਾ ਵਿਖੇ ਘਰ ਵਿੱਚ ਖੜ੍ਹੀ ਇੱਕ ਕਾਰ ਨੂੰ ਭੇਤਭਰੀ ਹਾਲਤ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਹੈਰਾਨੀ ਅਤੇ ਚਰਚਾ ਦਾ ਮਾਹੌਲ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਸਰਹਾਣਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਦੀ ਕਾਰ ਨਾਲ ਵਾਪਰੀ। ਪਿੰਡ ਵਾਸੀਆਂ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਦੇ ਆਪਣੇ ਘਰ ਨੂੰ ਜਾਂਦਾ ਰਸਤਾ ਤੰਗ ਹੋਣ ਕਰਕੇ ਉਹ ਆਪਣੀ ਕਾਰ ਕਿਸੇ ਹੋਰ ਵਿਅਕਤੀ ਦੇ ਘਰ ਅੰਦਰ ਖੜ੍ਹੀ ਕਰਦਾ ਸੀ।
ਅੱਗ ਲੱਗਣ ਦੀ ਇਸ ਘਟਨਾ ਵਿੱਚ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਸੜ ਕੇ ਨੁਕਸਾਨਿਆ ਗਿਆ, ਜਦੋਂ ਕਿ ਅਗਲਾ ਹਿੱਸਾ ਅਤੇ ਇੰਜਣ ਅੱਗ ਤੋਂ ਸੁਰੱਖਿਅਤ ਬਚ ਗਏ ਹਨ। ਅੱਗ ਕਿਸ ਲਗਾਈ ਜਾਂ ਕਿਵੇਂ ਲੱਗੀ, ਇਸ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ।