- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਬਾਲਿਗ ਲੜਕੀ ਦੇ ਗੁੰਮ ਹੋਣ ਦੀ ਇਤਲਾਹ ਮਿਲਣ ‘ਤੇ ਪੜਤਾਲ ਦੌਰਾਨ ਬਿਕਾਸ ਕੁਮਾਰ ਨੇ ਮੰਨਿਆ ਕਿ ਉਸ ਨੇ ਪਹਿਲਾਂ ਲੜਕੀ ਨੂੰ ਦਸ ਰੁਪਏ ਦੇ ਕੇ ਕੁਰਕੁਰਿਆਂ ਦਾ ਪੈਕਟ ਦਿਵਾਇਆ ਤੇ ਲੜਕੀ ਨੂੰ ਜੰਗਲ ’ਚ ਲੈ ਗਿਆ।

ਲਖਵੀਰ ਖਾਬੜਾ,ਪੰਜਾਬੀ ਜਾਗਰਣ, ਰੂਪਨਗਰ : ਸਿਟੀ ਪੁਲਿਸ ਨੇ ਇੱਕ ਨਾਬਾਲਿਗ ਲੜਕੀ ਦੀ ਸ਼ੱਕੀ ਹਾਲਤ ’ਚ ਲਾਸ਼ ਨਾਨਕਪੁਰਾ ਨੇੜੇ ਜੰਗਲਨੁਮਾ ਇਲਾਕੇ ’ਚ ਰੱਸੀ ਨਾਲ ਹੱਥ ਪਰ ਬੰਨ੍ਹੇ ਹੋਏ ਦੀ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲੇ ਮੁੱਢਲੀ ਜਾਂਚ ਦੌਰਾਨ ਹੀ 10 ਘੰਟਿਆ ’ਚ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ, ਜਦਕਿ ਉਹ ਰੇਲਵੇ ਸਟੇਸ਼ਨ ਤੋਂ ਬਿਹਾਰ ਭੱਜਣ ਦੀ ਫਿਰਾਕ ’ਚ ਸੀ।
ਇਸ ਬਾਰੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਪਤਾਨ ਪੁਲਿਸ (ਡੀਟੈਕਟਿਵ) ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ 22 ਨਵੰਬਰ ਨੂੰ ਸੱਤ ਸਾਲਾਂ ਦੀ ਨਾਬਾਲਿਗ ਲੜਕੀ ਦੇ ਗੁੰਮ ਹੋਣ ਦੀ ਇਤਲਾਹ ਮਿਲਣ ‘ਤੇ ਪੜਤਾਲ ਦੌਰਾਨ ਬਿਕਾਸ ਕੁਮਾਰ ਨੇ ਮੰਨਿਆ ਕਿ ਉਸ ਨੇ ਪਹਿਲਾਂ ਲੜਕੀ ਨੂੰ ਦਸ ਰੁਪਏ ਦੇ ਕੇ ਕੁਰਕੁਰਿਆਂ ਦਾ ਪੈਕਟ ਦਿਵਾਇਆ ਤੇ ਲੜਕੀ ਨੂੰ ਜੰਗਲ ’ਚ ਲੈ ਗਿਆ। ਜਿੱਥੇ ਉਸ ਵੱਲੋਂ ਲੜਕੀ ਦੀਆਂ ਬਾਹਾਂ ਇੱਕ ਦਰੱਖਤ ਨਾਲ ਬੰਨ੍ਹ ਕੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਲੜਕੀ ਵੱਲੋਂ ਰੌਲ਼ਾ ਪਾਉਣ ‘ਤੇ ਉਸ ਦੇ ਮੂੰਹ ਉੱਤੇ ਇੱਕ ਹੱਥ ਧਰ ਕੇ ਦੂਜੇ ਹੱਥ ਨਾਲ ਉਸ ਦਾ ਗਲਾ ਘੋਟ ਕੇ ਮਾਰ ਦਿੱਤਾ ਗਿਆ। ਜਿਸ ਉਪਰੰਤ ਉਸ ਦੀ ਲਾਸ਼ ਨੂੰ ਚੁੱਕ ਕੇ ਨੇੜੇ ਹੀ ਪਾਣੀ ’ਚ ਸੁੱਟ ਦਿੱਤਾ ਗਿਆ।
ਐੱਸਪੀ ਨੇ ਦੱਸਿਆ ਕਿ ਪੁਲਿਸ ਨੇ ਰਾਤ ਵੇਲੇ ਮੁਲਜ਼ਮ ਜੋ ਨਸ਼ੇ ਦੀ ਹਾਲਤ ’ਚ ਸੀ ਉਹ ਸਾਫ਼ ਨਹੀਂ ਦੱਸ ਪਾ ਰਿਹਾ ਸੀ ਕਿ ਲਾਸ਼ ਜੰਗਲ ’ਚ ਸੁੱਟ ਦਿੱਤੀ ਹੈ। ਇਸ ਦੌਰਾਨ ਰਾਤ ਤੋਂ ਹੀ ਪੁਲਿਸ ਦੀਆਂ ਟੀਮਾਂ ਲੜਕੀ ਦੀ ਭਾਲ ਜੰਗਲ ’ਚ ਕਰ ਰਹੀਆਂ ਸਨ ਤਾਂ ਮੁੱਖ ਅਫਸਰ ਥਾਣਾ ਸਿਟੀ ਬਲਵਿੰਦਰ ਸਿੰਘ ਨੇ ਲੜਕੀ ਦੀ ਡੈੱਡ ਬਾਡੀ ਜੰਗਲ ਦੀਆਂ ਝਾੜੀਆਂ ’ਚ ਵਹਿ ਰਹੇ ਪਾਣੀ ’ਚ ਮੁੱਧੇ ਮੂੰਹ ਅਰਧ ਨਗਨ ਹਾਲਤ ’ਚ ਬਰਾਮਦ ਕੀਤਾ, ਜਿਸ ਦੀ ਗਰਦਨ ‘ਤੇ ਗਲਾ ਘੁੱਟਣ ਦੇ ਨਿਸ਼ਾਨ ਸਨ ਤੇ ਬੁੱਲ੍ਹਾਂ ’ਤੇ ਵੀ ਜਖਮ ਦੇ ਨਿਸ਼ਾਨ ਸਨ।
ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਮੌਕੇ ’ਤੇ ਹੀ ਮੁੱਖ ਅਫਸਰ ਵੱਲੋਂ ਫੋਰੈਂਸਿਕ ਟੀਮਾਂ ਨੂੰ ਬੁਲਾ ਕੇ ਲੜਕੀ ਦਾ ਮੁਲਾਹਜ਼ਾ ਕਰਕੇ ਲੜਕੀ ਦੀ ਲਾਸ਼ ਨੂੰ ਪਾਣੀ ’ਚੋਂ ਬਾਹਰ ਕੱਢਿਆ ਤੇ ਵਾਰਦਾਤ ਵਾਲੀ ਜਗ੍ਹਾ ਉੱਤੇ ਹੋਰ ਬਾਰੀਕੀ ਨਾਲ ਭਾਲ ਕੀਤੀ ਤਾਂ ਨੇੜੇ ਹੀ ਦਰੱਖਤ ਨਾਲ ਬੰਨ੍ਹੀ ਹੋਈ ਪਲਾਸਟਿਕ ਦੀ ਰੱਸੀ ਮਿਲੀ। ਜਿਸ ਤੋਂ ਜਾਪਦਾ ਸੀ ਕਿ ਲੜਕੀ ਨੂੰ ਪਹਿਲਾਂ ਦਰੱਖਤ ਨਾਲ ਬੰਨ੍ਹ ਕੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹ ਰੱਸੀ ਵੀ ਬਰਾਮਦ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਮੋਰਚਰੀ ’ਚ ਰਖਵਾਇਆ ਗਿਆ ਹੈ ਜੇਕਰ ਪੋਸਟ ਮਾਰਟਮ ਰਿਪੋਰਟ ਵਿੱਚ ਰੇਪ ਦੀ ਪੁਸ਼ਟੀ ਹੁੰਦੀ ਹੈ ਤਾਂ ਬਣਦੀਆਂ ਧਾਰਾਵਾਂ ਦਰਜ ਕੀਤੀਆਂ ਜਾਣਗੀਆਂ। ਲਾਸ਼ ਮਿਲਣ ਉਪਰੰਤ ਜੁਰਮ 103 ਬੀ.ਐੱਨ.ਐੱਸ. ਦਾ ਵਾਧਾ ਕੀਤਾ ਗਿਆ ਹੈ। ਇਸ ਮੌਕੇ ਤੇ ਡੀਐੱਸਪੀ ਦਪਿੰਦਰ ਸਿੰਘ ਤੇ ਥਾਣਾ ਮੁਖੀ ਸਿਟੀ ਰੂਪਨਗਰ ਬਲਵਿੰਦਰ ਸਿੰਘ ਹਾਜ਼ਰ ਸਨ।