- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈਨਿੰਗ ਇੰਸਪੈਕਟਰ ਰਾਜਪਾਲ ਨੇ ਦੱਸਿਆ ਕਿ ਇਹ ਕਾਰਵਾਈ 31 ਮਈ ਅਤੇ 1 ਜੂਨ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤੀ ਗਈ। ਮੌਕੇ ਤੋਂ ਜ਼ਬਤ ਕੀਤੀਆਂ ਗਈਆਂ ਮਸ਼ੀਨਾਂ ਵਿੱਚ ਹੁੰਡਈ ਕੰਪਨੀ ਦੀਆਂ 3, ਕੋਬਾਲਕੋ ਕੰਪਨੀ ਦੀਆਂ 2 ਅਤੇ ਐਲ.ਏ.ਟੀ. ਕੰਪਨੀ ਦੀ 1 ਪੋਕਲੇਨ ਮਸ਼ੀਨ ਸ਼ਾਮਲ ਹੈ। ਸਾਰੀਆਂ ਮਸ਼ੀਨਾਂ ਨੂੰ ਕਾਨੂੰਨੀ ਕਾਰਵਾਈ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

ਦਿਨੇਸ਼ ਹੱਲਣ, ਨੂਰਪੁਰਬੇਦੀ : ਰੂਪਨਗਰ ਪੁਲਿਸ ਅਤੇ ਪ੍ਰਸ਼ਾਸਨ ਨੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਕਾਰਵਾਈ ਕਰਦਿਆਂ ਪਿੰਡ ਸਵਾੜਾ ਵਿੱਚ ਛਾਪੇਮਾਰੀ ਕਰਕੇ 6 ਪੋਕਲੇਨ ਮਸ਼ੀਨਾਂ ਜ਼ਬਤ ਕੀਤੀਆਂ ਹਨ। ਅੱਧੀ ਰਾਤ ਨੂੰ ਕੀਤੀ ਗਈ ਇਸ ਕਾਰਵਾਈ ਦੌਰਾਨ ਮੌਕੇ 'ਤੇ ਚੱਲ ਰਹੇ ਨਾਜਾਇਜ਼ ਖਣਨ ਦੇ ਕੰਮ ਨੂੰ ਰੋਕਦਿਆਂ ਪੁਲਿਸ ਨੇ ਭਾਰੀ ਮਸ਼ੀਨਰੀ ਆਪਣੇ ਕਬਜ਼ੇ ਵਿੱਚ ਲੈ ਲਈ, ਜਦਕਿ ਮਸ਼ੀਨਾਂ ਚਲਾ ਰਹੇ ਵਿਅਕਤੀ ਅਤੇ ਉਨ੍ਹਾਂ ਦੇ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਐੱਸਡੀਐੱਮ ਨੰਗਲ ਅਤੇ ਸੀ.ਆਈ.ਏ. ਸਟਾਫ਼ ਰੂਪਨਗਰ ਦੀ ਸਾਂਝੀ ਟੀਮ ਨੇ ਥਾਣਾ ਨੂਰਪੁਰਬੇਦੀ ਅਧੀਨ ਪੈਂਦੇ ਪਿੰਡ ਸਵਾੜਾ ਵਿੱਚ ਗੁਪਤ ਸੂਚਨਾ ਦੇ ਆਧਾਰ 'ਤੇ ਦਬਿਸ਼ ਦਿੱਤੀ। ਛਾਪੇਮਾਰੀ ਦੌਰਾਨ ਟੀਮ ਨੇ ਦੇਖਿਆ ਕਿ ਭਾਰੀ ਮਸ਼ੀਨਾਂ ਦੀ ਮਦਦ ਨਾਲ ਕਥਿਤ ਤੌਰ 'ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਹੁੰਦਿਆਂ ਹੀ ਮੌਕੇ 'ਤੇ ਮੌਜੂਦ ਲੋਕ ਮਸ਼ੀਨਾਂ ਛੱਡ ਕੇ ਭੱਜ ਨਿਕਲੇ।
ਮਾਈਨਿੰਗ ਇੰਸਪੈਕਟਰ ਰਾਜਪਾਲ ਨੇ ਦੱਸਿਆ ਕਿ ਇਹ ਕਾਰਵਾਈ 31 ਮਈ ਅਤੇ 1 ਜੂਨ ਦੀ ਦਰਮਿਆਨੀ ਰਾਤ ਨੂੰ ਅੰਜਾਮ ਦਿੱਤੀ ਗਈ। ਮੌਕੇ ਤੋਂ ਜ਼ਬਤ ਕੀਤੀਆਂ ਗਈਆਂ ਮਸ਼ੀਨਾਂ ਵਿੱਚ ਹੁੰਡਈ ਕੰਪਨੀ ਦੀਆਂ 3, ਕੋਬਾਲਕੋ ਕੰਪਨੀ ਦੀਆਂ 2 ਅਤੇ ਐਲ.ਏ.ਟੀ. ਕੰਪਨੀ ਦੀ 1 ਪੋਕਲੇਨ ਮਸ਼ੀਨ ਸ਼ਾਮਲ ਹੈ। ਸਾਰੀਆਂ ਮਸ਼ੀਨਾਂ ਨੂੰ ਕਾਨੂੰਨੀ ਕਾਰਵਾਈ ਲਈ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਪੁਲਿਸ ਵੱਲੋਂ ਮਸ਼ੀਨਾਂ ਦੇ ਸੀਰੀਅਲ ਨੰਬਰਾਂ ਦਾ ਰਿਕਾਰਡ ਤਿਆਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਆਧਾਰ 'ਤੇ ਅਸਲ ਮਾਲਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਨੂਰਪੁਰ ਬੇਦੀ ਵਿਖੇ ਅਣਪਛਾਤੇ ਮਾਲਕਾਂ ਅਤੇ ਚਾਲਕਾਂ ਖ਼ਿਲਾਫ਼ ਮਾਈਨਜ਼ ਐਂਡ ਮਿਨਰਲਜ਼ ਐਕਟ-1957 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਧਰਮਪਾਲ ਵੱਲੋਂ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਮਾਈਨਿੰਗ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪਛਾਣ ਹੋਣ ਉਪਰੰਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਵਿਰੁੱਧ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।
6 ਪੋਕਲੇਨ ਮਸ਼ੀਨਾਂ ਨੇ ਖੋਲ੍ਹੇ ਕਈ ਰਾਜ਼, ਮਾਲਕਾਂ ਦੀ ਭਾਲ ਲਈ ਸੀਰੀਅਲ ਨੰਬਰ ਬਣੇ ਸੁਰਾਗ
ਸਵਾੜਾ ਵਿਖੇ ਹੋਈ ਛਾਪੇਮਾਰੀ ਦੌਰਾਨ ਜ਼ਬਤ ਕੀਤੀਆਂ 6 ਪੋਕਲੇਨ ਮਸ਼ੀਨਾਂ ਹੁਣ ਜਾਂਚ ਦਾ ਅਹਿਮ ਕੇਂਦਰ ਬਣ ਗਈਆਂ ਹਨ। ਪੁਲਿਸ ਅਤੇ ਮਾਈਨਿੰਗ ਵਿਭਾਗ ਨੇ ਹਰ ਮਸ਼ੀਨ ਦੇ ਸੀਰੀਅਲ ਨੰਬਰ ਰਿਕਾਰਡ ਵਿੱਚ ਦਰਜ ਕਰ ਲਏ ਹਨ ਅਤੇ ਇਨ੍ਹਾਂ ਦੇ ਆਧਾਰ 'ਤੇ ਮਾਲਕਾਂ ਅਤੇ ਸੰਭਾਵਿਤ ਸੰਚਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮਸ਼ੀਨਾਂ ਦੀ ਮਲਕੀਅਤ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਨਾਜਾਇਜ਼ ਮਾਈਨਿੰਗ ਦੇ ਪੂਰੇ ਨੈੱਟਵਰਕ ਤੱਕ ਪਹੁੰਚਣਾ ਆਸਾਨ ਹੋਵੇਗਾ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਹਰ ਵਿਅਕਤੀ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।