ਸਫਾਈ ਸੇਵਕਾਂ ਦੀ ਹੜਤਾਲ ਨੇ ਸ਼ਹਿਰਾਂ ਦਾ ਰੂਪ ਵਿਗਾੜਿਆ, ਕਰਮਚਾਰੀ ਆਪਣੀਆ ਮੰਗਾਂ ‘ਤੇ ਅੜੇ ਸਫਾਈ ਸੇਵਕਾਂ ਦੀ ਹੜਤਾਲ ਨੇ ਸ਼ਹਿਰਾਂ ਦੇ ਰੂਪ ਵਿਗਾੜਿਆ,ਕਰਮਚਾਰੀ ਆਪਣੀਆ ਮੰਗਾਂ ‘ਤੇ ਅੜੇ
Publish Date: Sun, 26 Jul 2026 07:04 PM (IST)
Updated Date: Mon, 27 Jul 2026 04:04 AM (IST)
ਗਲੀਆਂ ’ਚ ਖਿੱਲਰੇ ਕੂੜੇ-ਕਰਕਟ ਨੇ ਰਾਹਗੀਰਾਂ ਦੀ ਮੁਸ਼ਕਿਲ ਵਧਾਈ ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ : ਸਫਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਥਾਂ ਥਾਂ ਲੱਗੇ ਕੂੜੇ ਦੇ ਢੇਰਾਂ ਤੋਂ ਮਾਰ ਰਹੀ ਗੰਦੀ ਬਦਬੂ ਨੇ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਦੀ ਜੀਉਣਾ ਦੁੱਭਰ ਕਰ ਰੰਖਿਆ ਹੈ। ਉੱਧਰ ਸਫਾਈ ਕਰਮਚਾਰੀਆਂ ਦੀ ਹੜਤਾਲ 18ਵੇਂ ਦਿਨ ਵਿਚ ਅੱਜ ਸੋਮਵਾਰ ਨੂੰ ਦਾਖਲ ਹੋ ਗਈ ਹੈ ਅਤੇ ਵਿਰੋਧੀ ਪਾਰਟੀਆ ਸੱਤਾਂਧਾਰੀ ਪਾਰਟੀ ‘ਤੇ ਤੰਜ਼ ਕਸਣ ਦਾ ਮੌਕਾ ਜਾਣ ਨਹੀ ਦੇ ਰਹੀਆ। ਹੜਤਾਲ ਕਾਰਨ ਰੂਪਨਗਰ ਸ਼ਹਿਰ ਵਿਚ ਕੋਈ ਮਹੱਲਾ ਨਹੀ ਬਚਿਆ ਜਿੱਥੇ ਕੂੜੇ ਦੇ ਢੇਰ ਨਾ ਲੱਗੇ ਹੋਣ ਦੂਜਾ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਥੋੜਾ ਜਿਹਾ ਮੀਂਹ ਪੈਦਾਂ ਤਾਂ ਕੂੜੇ ਦੇ ਢੇਰਾਂ ਤੇ ਗਲੀਆ ਵਿਚ ਖਿੱਲਰਿਆ ਕੂੜੇ ਤੋਂ ਬਦਬੂ ਮਾਰਨੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਸ਼ਹਿਰ ਵਾਸੀਆ ਦਾ ਘਰੋਂ ਨਿਕਲਣਾ ਮੁਹਾਲ ਹੋ ਗਿਆ ਹੈ। ਦੂਜੇ ਪਾਸੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਆਗੂ ਸਫਾਈ ਸੇਵਕਾਂ ਦੇ ਹੱਕ ਵਿਚ ਸੱਤਾਂਧਾਰੀ ਪਾਰਟੀ ‘ਤੇ ਤੰਜ਼ ਕਸ ਰਹੇ ਹਨ ਕਿ ਨੀਟ ਦੇ ਪੇਪਰ ਲੀਕ ਹੋਣ ‘ਤੇ ਵੱਡੇ ਵੱਡੇ ਬਿਆਨ ਦੇਣ ਵਾਲੇ ਆਪ ਸਰਕਾਰ ਦੇ ਮੰਤਰੀ ਪਹਿਲਾ ਆਪਣੇ ਪੰਜਾਬ ਦਾ ਹਾਲ ਵੇਖੇ ਜਿੱਕੇ ਬਰਨਾਲਾ ਵਿਖੇ ਆਪਣੇ ਹੱਕ ਮੰਗ ਰਹੇ ਸਫਾਈ ਸੇਵਕ ਜਿਸ ਵਿਚ ਔਰਤਾਂ ਵੀ ਸ਼ਾਮਲ ਸਨ ਨੂੰ ਕੁੱਟਿਆ ਗਿਆ ਹੈ। ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਜਥੇਦਾਰ ਭਾਗ ਸਿੰਘ ਨੇ ਕਿਹਾਕਿ ਸਰਕਾਰ ਨੂੰ ਸਫਾਈ ਸੇਵਕਾਂ ਦੀਆ ਮੱਗਾਂ ਦਾ ਹੱਲ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ ਕਿਉਕਿ ਬਰਸਾਤ ਦਾ ਮੌਸਮ ਹੈ ਗੰਦਗੀ ਕਾਰਨ ਕਿਤੇ ਸ਼ਹਿਰ ਵਿਚ ਕੋਈ ਮਹਾਂਮਾਰੀ ਨਾ ਫੈਲ ਜਾਵੇ। ਉਧਰ ਸਫਾਈ ਕਰਮਚਾਰੀਆਂ ਵੱਲੋਂ ਆਪਣੀਆ ਹੱਕੀ ਮੰਗਾਂ ਦੀ ਪੂਰਤੀ ਲਈ ਕੀਤੀ ਹੜਤਾਲ ਦੇ 17 ਵੇਂ ਦਿਨ ਕਰਮਚਾਰੀਆ ਨੇ ਧਰਨੇ ਨੂੰ ਸੰਬੋਧਨ ਕਰਦਿਆ ਹਾਂ ਕਿਹਾਕਿ ਅਸੀ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਾਂ ਸਾਡੀਆ ਮੰਗਾਂ ਨੂੰ ਸਰਕਾਰ ਪੂਰਾ ਕਰ ਦੇਵੇ ਅਸੀ ਤੁਰੰਤ ਹੜਤਾਲ ਖਤਮ ਕਰਕੇ ਸਫਾਈ ਕਰ ਦਿਆਂਗੇ। ਉਨ੍ਹਾਂ ਕਿਹਾਕਿ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਸਾਨੂੰ ਸਾਡੇ ਹੱਕ ਦੇਣ ਦੀ ਬਜਾਏ ਸਾਡੇ ਸੰਘਰਸ਼ ਨੂੰ ਅਸਫਲ ਬਨਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾਕਿ ਸ਼ਹਿਰ ਸਾਡਾ ਹੈ ਅਸੀ ਵੀ ਸਾਰੇ ਇਸੇ ਸ਼ਹਿਰ ਦੇ ਵਾਸੀ ਹਾਂ ਕੂੜੇ ਦੇ ਢੇਰਾਂ ਦੀ ਬਦਬੂ ਸਾਡੇ ਘਰਾਂ ਨੂੰ ਜਾਂਦੀ ਹੈ ਪ੍ਰੰਤੂ ਸਾਨੂੰ ਸਰਕਾਰ ਨੇ ਹੜਤਾਲ ਕਰਨ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾਕਿ ਅੱਜ ਪੂਰੇ ਪੰਜਾਬ ਵਿਚ ਇਸੇ ਤਰਾਂ ਦੀਆ ਕਾਰਵਾਈਆ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਗਈਆ ਹਨ ਜਿਸ ਦੇ ਲਈ ਯੂਨੀਅਨ ਦੇ ਸੂਬਾ ਆਗੂ ਜੋ ਵੀ ਸੱਦਾ ਦੇਣਗੇ ਉਸ ਦੀ ਪਾਲਣਾ ਕਰਾਂਗੇ। ਦੱਸਣਯੋਗ ਹੈ ਕਿ ਪਿਛਲੇ ਦਿਨੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸੈਨਟਰੀ ਇਸਪੈਕਟਰ ਨੂੰ ਕੱਢੇ ਗਏ ਪੱਤਰ ਵਿਚ ਲਿਖਿਆ ਗਿਆ ਕਿ ਮਿਉਂਸਪਲ ਐਕਟ, 1911 ਦੀ ਧਾਰਾ 233 ਅਤੇ 234 ਨੂੰ ਨਗਰ ਕੌਸਲਾਂ ਲਾਗੂ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸਫਾਈ ਲਈ ਬਦਲਵੇਂ ਐਮਰਜੈਂਸੀ ਉਪਾਅ ਕਰਨ ਕਿ ਮਿਉਂਸਪਲ ਕੂੜੇ ਦਾ ਕੰਮ ਪ੍ਰਭਾਵਿਤ ਨਾ ਹੋਵੇ ਅਤੇ ਸ਼ਹਿਰ ਵਿਚ ਸਫਾਈ ਬਰਕਰਾਰ ਬਣ ਸਕੇ। ਪਿਛਲੇ ਦਿਨੀ ਪ੍ਰਸ਼ਾਸ਼ਨ ਵੱਲੋਂ ਸਫਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪ੍ਰੰਤੂ ਸਫਾਈ ਸੇਵਕਾਂ ਦੇ ਵਿਰੋਧ ਕਾਰਨ ਕੰਮ ਠੱਪ ਕਰਨਾ ਪਿਆ ਸੀ।