ਭਾਜਪਾ ਵਰਕਰਾਂ ਨੇ ਸਮੂਹਿਕ ਤੌਰ ’ਤੇ ਸੁਣਿਆ ਨਰਿੰਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਰੂਪਨਗਰ : ਲਹਿਰੀ ਸ਼ਾਹ ਮੰਦਰ ਹਾਲ ਰੂਪਨਗਰ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਰੂਪਨਗਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦਾ 136ਵਾਂ ਐਪੀਸੋਡ ਸਾਮੂਹਿਕ ਤੌਰ ’ਤੇ ਸੁਣਿਆ ਗਿਆ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂਆਂ, ਵਰਕਰਾਂ ਅਤੇ ਸ਼ਹਿਰ ਵਾਸੀਆਂ ਨੇ ਪੀਐੱਮ ਦੇ ਵਿਚਾਰ ਸੁਣੇ। ਇਸ ਮੌਕੇ ਜਗਦੀਸ਼ ਚੰਦਰ ਕਾਜਲਾ ਨੇ ਐਡਵੋਕੇਟ ਸੂਰਜ ਪ੍ਰਕਾਸ਼ ਕੌਸ਼ਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨ ਕੀ ਬਾਤ ਸਿਰਫ਼ ਇੱਕ ਰੇਡੀਓ ਪ੍ਰੋਗਰਾਮ ਨਹੀਂ, ਸਗੋਂ ਦੇਸ਼ ਦੀ ਤਰੱਕੀ ਦਾ ਮੰਤਰ ਹੈ। ਉਨ੍ਹਾਂ ਕਿਹਾ ਕਿ ਇਸ ਰਾਹੀਂ ਪੀਐੱਮ ਦੇਸ਼ ਦੇ ਹਰ ਵਰਗ ਨੂੰ ਰਾਸ਼ਟਰ ਨਿਰਮਾਣ, ਸੇਵਾ ਭਾਵਨਾ, ਨਵੀਨਤਾ, ਵਿਗਿਆਨ, ਖੇਡਾਂ, ਸੰਸਕ੍ਰਿਤੀ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਪ੍ਰੇਰਿਤ ਕਰਦੇ ਹਨ। ਇਹ ਪ੍ਰੋਗਰਾਮ ਹਰ ਭਾਰਤੀ ਨੂੰ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਕਾਰਗਿਲ ਵਿਜੇ ਦਿਵਸ ਮੌਕੇ ਦੇਸ਼ ਦੇ ਬਹਾਦਰ ਸ਼ਹੀਦਾਂ ਅਤੇ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ 26 ਜੁਲਾਈ ਹਰ ਭਾਰਤੀ ਲਈ ਮਾਣ ਅਤੇ ਗੌਰਵ ਦਾ ਦਿਨ ਹੈ, ਜੋ ਸਾਨੂੰ ਵੀਰ ਸੈਨਿਕਾਂ ਦੀ ਅਦੁੱਤੀ ਕੁਰਬਾਨੀ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਸ਼ੌਰਿਆ ਵਿਜੇ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸੰਦੇਸ਼ ਵੰਨ ਨੇਸ਼ਨ, ਵੰਨ ਰਾਈਡ, ਵੰਨ ਸੈਲਿਊਟ (ਇੱਕ ਰਾਸ਼ਟਰ, ਇੱਕ ਸਵਾਰੀ, ਇੱਕ ਸਲਾਮ) ਦੇਸ਼ ਵਾਸੀਆਂ ਵਿਚ ਦੇਸ਼ਭਗਤੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੀਐੱਮ ਨੇ ਪੀਵੀ ਸਿੰਧੂ ਨੂੰ ਜਾਪਾਨ ਓਪਨ ਬੈਡਮਿੰਟਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ’ਤੇ ਵਧਾਈ ਦਿੱਤੀ, ਜਦਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਲਾਰਡਜ਼ ਮੈਦਾਨ ਤੇ ਪਹਿਲੀ ਵਾਰ ਟੈਸਟ ਮੈਚ ਜਿੱਤਣ ਨੂੰ ਭਾਰਤੀ ਖੇਡ ਇਤਿਹਾਸ ਦਾ ਸੁਨਹਿਰੀ ਪਲ ਕਰਾਰ ਦਿੱਤਾ। ਉਨ੍ਹਾਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਦੇਸ਼ ਦੀਆਂ ਇਤਿਹਾਸਕ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਪਹਿਲੇ ਰਾਕੇਟ ਵਿਕਰਮ-1 ਦੇ ਸਫਲ ਪ੍ਰੀਖਣ ਨੂੰ ਦੇਸ਼ ਲਈ ਮਾਣ ਵਾਲੀ ਉਪਲੱਬਧੀ ਦੱਸਿਆ। ਉਨ੍ਹਾਂ ਅੰਤਰਰਾਸ਼ਟਰੀ ਵਿਗਿਆਨ ਓਲੰਪਿਆਡਾਂ ਵਿਚ ਭਾਰਤੀ ਵਿਦਿਆਰਥੀਆਂ ਵੱਲੋਂ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਭਾਰਤੀ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਸੰਭਾਲਣ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਕਿਹਾ ਕਿ ਮਨ ਕੀ ਬਾਤ ਇੱਕ ਅਜਿਹਾ ਮੰਚ ਹੈ ਜੋ ਦੇਸ਼ ਨੂੰ ਸਕਾਰਾਤਮਕ ਸੋਚ, ਰਾਸ਼ਟਰ ਪਹਿਲਾਂ ਦੀ ਭਾਵਨਾ ਅਤੇ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੋੜਦਾ ਹੈ। ਇਸ ਮੌਕੇ ਮਨਜੀਤ ਸਿੰਘ ਮਾਂਗਟ, ਵਿਜੈ ਸੈਣੀ, ਹਿੰਮਤ ਸਿੰਘ, ਜਸਕਰਨ ਸਿੰਘ, ਅਨਿਲ ਕੁਮਾਰ ਸਿੰਘ, ਵਿਨੋਦ ਭੰਡਾਰੀ, ਰਾਮ ਮਿਲਨ, ਮਨਮੋਹਨ ਕਪਿਲ, ਰੰਜੀਤ ਕੁਮਾਰ, ਵਰਿੰਦਰ ਸ਼ਰਮਾ, ਸੁਖਰਾਮ ਚੌਧਰੀ, ਟੋਨੀ ਵਰਮਾ, ਸਤੀਸ਼ ਕਸ਼ਯਪ, ਰਾਜ ਕੁਮਾਰ ਭੱਲਾ, ਰਾਜਵੀਰ ਸਿੰਘ, ਧਰਮਿੰਦਰ, ਅਵਤਾਰ ਸਿੰਘ, ਰਾਜੇਸ਼ਵਰ ਨੱਢਾ, ਜੋਤੀ ਨਾਗੀ, ਨਰਿੰਦਰ ਸ਼ਰਮਾ, ਬੋਧ ਰਾਜ, ਗੁਰਮੀਤ ਸਿੰਘ ਫੌਜੀ, ਪੁਨੀਸ਼ ਕਾਜਲਾ, ਅਸ਼ੋਕ ਕੁਮਾਰ, ਰਮੇਸ਼ਵਰ, ਅਸ਼ਵਨੀ ਕੁਮਾਰ, ਭਗਤ ਸਿੰਘ, ਵਿਪਨ ਕੁਮਾਰ, ਜਗਪਾਲ ਸਿੰਘ, ਕਮਲਜੀਤ ਸਿੰਘ, ਦੀਪਕ, ਚੇਤਨਾ ਵਰਮਾ, ਰਾਜ ਕੁਮਾਰ, ਯੋਗੇਸ਼ ਗਰਗ, ਜਗਪਾਲ ਸਿੰਘ ਜੈਕੀ, ਜੀਤ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਰਾਏ, ਸੰਜੇ ਪ੍ਰਤਾਪ ਜੈਨ, ਅਮਨ ਕਾਬੜਵਾਲ, ਰਕੇਸ਼ ਚੋਪੜਾ, ਚਮਨ ਲਾਲ ਵਰਮਾ, ਖੂਬ ਸਿੰਘ, ਵਿਜੈ ਕੱਕੜ, ਪ੍ਰਮੋਦ ਕੁਮਾਰ, ਅੰਕੁਰ ਗੁਪਤਾ, ਮੋਨੂੰ ਵਰਮਾ, ਸੂਰਜ ਪ੍ਰਕਾਸ਼, ਰਾਮ ਪਾਲ, ਮਹਾਂਵੀਰ ਜੈਨ, ਦੀਪਕ ਰਾਣਾ, ਅਰੁਣ ਕੁਮਾਰ, ਤਿਲਕ ਰਾਜ, ਗੁਰਨਾਮ ਸਿੰਘ, ਦੀਦਾਰ, ਅਸ਼ੋਕ ਕੁਮਾਰ, ਕਿਹਰ ਸਿੰਘ, ਕੋਹਲੀ ਆੜ੍ਹਤੀ, ਸੁਸ਼ੀਲ ਕੁਮਾਰ ਸ਼ੀਲਾ ਆਦਿ ਹਾਜ਼ਰ ਸਨ।