ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਢੇਰ ਹੋਣ ਲੱਗੇ ਵੱਡੇ, ਬਦਬੂ ਤੋਂ ਸ਼ਹਿਰ ਵਾਸੀ ਪਰੇਸ਼ਾਨ ਸਫਾਈ ਸੇਵਕਾਂ ਦੀ ਹੜਤਾਲ ਕਾਰਨ
Publish Date: Sun, 12 Jul 2026 07:33 PM (IST)
Updated Date: Mon, 13 Jul 2026 04:06 AM (IST)
ਸਫਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਢੇਰ ਹੋਣ ਲੱਗੇ ਵੱਡੇ, ਬਦਬੂ ਤੋਂ ਸ਼ਹਿਰ ਵਾਸੀ ਪਰੇਸ਼ਾਨ ਯੂਨੀਅਨ ਦੇ ਪੰਜਾਬ ਆਗੂਆ ਦੀ ਮੀਟਿੰਗ ਅੱਜ, ਅਗਲੀ ਰਣਨੀਤੀ ਹੋਵੇਗੀ ਤਿਆਰ : ਭੱਟੀ ਲਖਵੀਰ ਖਾਬੜਾ, ਪੰਜਾਬੀ ਜਾਰਗਣ, ਰੂਪਨਗਰ : ਜ਼ਿਲ੍ਹੇ ਵਿਚ ਸਫਾਈ ਸੇਵਕਾਂ ਦੀ ਆਪਣੀਆ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ ਅੱਜ ਚੌਥੇ ਦਿਨ ਵਿਚ ਦਾਖਲ ਹੋ ਗਈ ਹੈ, ਜਿਸ ਕਾਰਨ ਸ਼ਹਿਰਾਂ ਦੇ ਗਲੀ ਮਹੱਲਿਆਂ ਵਿਚ ਵੱਡੇ ਹੋ ਰਹੇ ਕੂੜੇ ਦੇ ਢੇਰਾਂ ਤੋਂ ਹਲਕੀ ਬਾਰਿਸ਼ ਹੋਣ ਕਾਰਨ ਬਦਬੂ ਮਾਰਨ ਕਰਕੇ ਸ਼ਹਿਰ ਵਾਸੀ ਪਰੇਸ਼ਾਨ ਹੋ ਰਹੇ ਹਨ ਏਥੋ ਤੱਕ ਕੇ ਘਰ ਤੋਂ ਨਿਕਲਣ ਤੋਂ ਪਹਿਲਾਂ ਸੋਚਣਾ ਪੈ ਰਿਹਾ ਹੈ। ਰੂਪਨਗਰ ਨਗਰ ਕੌਸਲ ਵਿਖੇ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਅਜੈ ਭੱਟੀ ਨੇ ਕਿਹਾਕਿ ਸੂਬਾ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਲੈ ਕੇ ਸੁਹਿਰਦ ਨਹੀ ਹੈ ਜਦੋਂ ਅਸੀ ਹੜਤਾਲ ਕਰ ਦਿੰਦਾਂ ਹਾਂ ਤਾਂ ਸਾਨੂੰ ਝੂਠੇ ਲਾਰੇ ਲਗਾ ਕੇ ਵਾਅਦੇ ਕੀਤਾ ਜਾਦੇ ਹਨ ਪਰ ਹੁੰਦਾ ਕੁਝ ਨਹੀ। ਉਨ੍ਹਾਂ ਕਿਹਾ ਕਿ ਅਸੀ ਉਹ ਸਫਾਈ ਸੇਵਕਾਂ ਹਾਂ ਜੋ ਕੋਵਿਡ ਦੇ ਸਮੇਂ ਆਪਣੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਡਿਊਟੀ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਰੂਪਨਗਰ ਸ਼ਹਿਰ ਦੀ ਗੱਲ ਕਰੀਏਂ ਤਾਂ ਰੂਪਨਗਰ ਦੇ ਰੂਪ ਨੂੰ ਨਿਖਾਰ ਕੇ ਰੱਖਣ ਵਿਚ ਸਾਡੇ ਭਾਂਈਚਾਰੇ ਦਾ ਵੱਡਾ ਰੋਲ ਹੈ । ਉਨ੍ਹਾਂ ਕਿਹਾਕਿ ਅੱਜ ਚਾਰ ਦਿਨ ਹੋ ਗਏ ਹੜਤਾਲ ਨੂੰ, ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਗਏ ਹਨ ਜਿਸ ਦਾ ਸਾਨੂੰ ਵੀ ਦੁੱਖ ਹੈ ਪਰ ਕੀ ਕਰੀਏ ਅਸੀ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਹੜਤਾਲ ਕਰਨ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਸਲ ਵੋਟਾਂ ਸਮੇਂ ਸਰਕਾਰ ਨੇ ਸਾਡੀਆਂ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਕੀਤਾ ਕੁੱਝ ਨਹੀ, ਹੁਣ ਸਾਨੂੰ ਲੱਗ ਰਿਹਾ ਹੈ ਕਿ ਰੋਸ ਮੁਜਾਹਰੇ ਤੇ ਹੜਤਾਲ ਕੀਤੇ ਬਿਨਾਂ ਸਾਡਾ ਹੱਲ ਨਹੀ ਹੈ ਕਿਉਕਿ ਇਤਿਹਾਸ ਗਵਾਹ ਹੈ ਕਿ ਆਪਣੇ ਹੱਕ ਲੈਣ ਲਈ ਸੰਘਰਸ਼ ਕਰਨਾ ਹੀ ਪੈਦਾ ਹੈ। ਉਨ੍ਹਾਂ ਕਿਹਾਕਿ ਅੱਜ 13 ਜੁਲਾਈ ਨੂੰ ਸਾਡੇ ਪੰਜਾਬ ਦੇ ਆਗੂਆਂ ਦੀ ਖਰੜ ਵਿਖੇ ਮੀਟਿੰਗ ਹੋ ਰਹੀ ਹੈ, ਜਿਸ ਵਿਚ ਹਲਾਤਾਂ ਨੂੰ ਦੇਖਦੇ ਹੋਏ ਅਗਲੇ ਸੰਘਰਸ਼ ਦੀ ਵਿਊਤਬੰਦੀ ਕਰਨ ਲਈ ਵਿਚਾਰਾਂ ਕੀਤੀਆ ਜਾਣਗੀਆ। ਇਸ ਮੌਕੇ ਆਗੂ ਅਨਿਲ ਕੁਮਾਰ, ਅਸ਼ੋਕ ਕੁਮਾਰ, ਰੌਕੀ ਕੁਮਾਰ, ਬਲਰਾਜ ਸਿੰਘ ਆਦਿ ਹਾਜ਼ਰ ਸਨ। ਵਿਧਾਇਕ ਚੱਢਾ ਸਫਾਈ ਸੇਵਕਾਂ ਦੀਆ ਮੰਗਾਂ ਦੇ ਹੱਲ ਲਈ ਸਰਗਰਮ : ਸਤਿਆਲ ਨਗਰ ਕੌਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਕਿਹਾਕਿ ਸਫਾਈ ਸੇਵਕਾਂ ਦੀਆ ਮੰਗਾਂ ਦੇ ਹੱਲ ਲਈ ਵਿਧਾਇਕ ਦਿਨੇਸ਼ ਚੱਢਾ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਮੈ ਆਪਣੇ ਕੋਸਲਰਾਂ ਨੂੰ ਨਾਲ ਲੈ ਕੇ ਹੜਤਾਲ ਵਿਚ ਗਿਆ ਸੀ ਤੇ ਹੜਤਾਲ ਤੇ ਬੈਠੇ ਕਰਮਚਾਰੀਆ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੁਹਾਡੀਆ ਮੰਗਾਂ ਦਾ ਹੱਲ ਜਰੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੜਤਾਲ ’ਤੇ ਬੈਠੇ ਕਰਮਚਾਰੀ ਸਾਡੇ ਭਾਈ ਹਨ। ਬਤੌਰ ਕੌਸਲ ਪ੍ਰਧਾਨ ਖੁੱਦ ਇਨ੍ਹਾਂ ਦੀਆ ਮੰਗਾਂ ਦੇ ਹੱਲ ਲਈ ਯਤਨਸ਼ੀਲ ਹਾਂ। ਚਾਰ ਦਿਨਾਂ ’ਚ ਇਨ੍ਹਾਂ ਆਗੂਆਂ ਨੇ ਕੀਤੀ ਸ਼ਮੂਲੀਅਤ ਸਫਾਈ ਸੇਵਕਾਂ ਦੀ ਹੜਤਾਲ ਦੌਰਾਨ ਸ਼ੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਪ੍ਰਧਾਨ ਪਰਮਜੀਤ ਸਿਘ ਮੱਕੜ ਆਪਣੇ ਸਾਥੀਆ ਸਮੇਤ ਅਤੇ ਕਾਂਗਰਸੀ ਆਗੂ ਐਡਵੋਕੇਟ ਗੁਰਪ੍ਰਤਾਪ ਸਿੰਘ ਗਿੱਲ, ਯੂਥ ਕਾਂਗਰਸ ਰੂਪਨਗਰ ਦੇ ਮੀਤ ਪ੍ਰਧਾਨ ਹਰਜਿੰਦਰ ਜਿੰਦਾ ਗਿੱਲ ਨੇ ਆਪਣੇ ਸਾਥੀਆਂ ਸਮੇਤ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਨੂੰ ਸਮਰਥਨ ਦਿੱਤਾ ਤੇ ਕਿਹਾ ਕਿ ਸਫਾਈ ਸੇਵਕਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੋਖਾ ਕੀਤਾ ਹੈ ਕਿਉਂਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਫਾਈ ਸੇਵਕਾਂ ਨੂੰ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਤੇ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ ਪਰ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਹੈ।