ਭਾਖੜਾ ਮੇਨ ਲਾਈਨ ਦੀਆਂ ਟੇਪਰ ਸਲੈਬਾਂ ’ਤੇ ਉੱਗੀਆਂ ਝਾੜੀਆਂ ਤੇ ਦਰੱਖਤ ਬਣੇ ਸੁਰੱਖਿਆ ਨੂੰ ਖ਼ਤਰਾ ਭਾਖੜਾ ਮੇਨ ਲਾਇਨ ਦੀਆਂ ਟੇਪਰ ਸਲੈਬਾਂ ‘ਤੇ ਉੱਗੀਆ ਝਾੜੀਆ ਤੇ ਛੋਟੇ ਦਰੱਖਤ ਬਣੇ ਸੁਰੱਖਿਆ ਨੂੰ ਖਤਰਾਂ
Publish Date: Tue, 30 Jun 2026 06:35 PM (IST)
Updated Date: Wed, 01 Jul 2026 04:08 AM (IST)
ਸਫਾਈ ਕਰਮਚਾਰੀਆ ਦੀ ਭਰਤੀ ਲਈ ਸਰਕਾਰ ਨੂੰ ਭੇਜੀ ਗਈ ਹੈ ਪ੍ਰਪੋਜਲ : ਐਕਸੀਅਨ, ਇਸ ਸਮੇਂ ਨਹਿਰ ’ਚ ਚੱਲ ਰਿਹਾ 11710 ਕਿਊਸਿਕ ਪਾਣੀ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਰੂਪਨਗਰ ਜ਼ਿਲ੍ਹੇ ਅਧੀਨ ਆਉਣ ਵਾਲੀ ਭਾਖੜਾ ਮੇਨ ਲਾਇਨ ਬੀਐਮਐਲ ਦੇ ਦੋਵੇ ਪਾਸੇ ਸਲੈਬਾਂ ‘ਤੇ ਉੱਗੀਆ ਝਾੜੀਆਂ ਤੇ ਛੋਟੇ ਦਰੱਖਤਾਂ ਦੀ ਸਫਾਈ ਨਾ ਹੋਣਾ ਨਹਿਰ ਦੀ ਸੁਰੱਖਿਆ ਨੂੰ ਖਤਰਾ ਪੈਦਾ ਕਰ ਸਕਦੀਆਂ ਹਨ ਹੈ ਜਿਸ ਤੋਂ ਵਿਭਾਗ ਬੇਖ਼ਬਰ ਲੱਗ ਰਿਹਾ ਹੈ, ਉੱਧਰ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਾਸੀ ਬਰਸਾਤ ਦੇ ਮੌਸਮ ਨੂੰ ਲੈ ਕੇ ਚਿੰਤਤ ਹਨ ਜਦਕਿ ਨਹਿਰ ਵਿਚ ਪਾਣੀ ਸਮਰੱਥਾ ਅਨਸਾਰ ਫੁੱਲ ਚੱਲ ਰਿਹਾ ਹੈ। ਜਾਣਕਾਰੀ ਅਨਸਾਰ ਬਲਾਕ ਰੂਪਨਗਰ,ਮੋਰਿੰਡਾ ਤੇ ਸ੍ਰੀ ਚਮਕੌਰ ਸਾਹਿਬ ਅਧੀਨ ਆਉਣ ਵਾਲੀ ਬੀਐਮਐਲ ਨਹਿਰ ਦੇ ਦੋਵੇ ਪਾਸਿਆ ਦੀ ਸਫਾਈ ਵਿਭਾਗ ਕੋਲ ਲੋੜੀਦਾਂ ਸਟਾਫ ਨਾ ਹੋਣ ਕਾਰਨ ਨਹੀ ਹੋ ਰਹੀ, ਜਿਸ ਦੇ ਚੱਲਦਿਆਂ ਨਹਿਰ ਦੇ ਦੋਵੇ ਪਾਸੇ ਦੀਆਂ ਸਲੈਬਾਂ ‘ਤੇ ਝਾਂੜੀਆ ਤੇ ਦਰੱਖਤ ਉੱਗੇ ਹੋਏ ਹਨ ਕਈ ਥਾਂਵਾਂ ‘ਤੇ ਦਰੱਖਤਾਂ ਨੇ ਸਲੈਬਾਂ ਵਿਚ ਤਰੇੜਾ ਵੀ ਪਾਈਆ ਹਨ, ਦੂਜਾ ਵਿਭਾਗ ਨੇ ਕਈ ਥਾਂਵਾਂ ‘ਤੇ ਮਿੱਟੀ ਦੇ ਥੈਲੇ ਲਗਾ ਕੇ ਖਾਰ ਨੂੰ ਬੰਦ ਕੀਤਾ ਹੋਇਆ ਹੈ ਪਰ ਉਨ੍ਹਾਂ ਥੈਲਿਆਂ ਨੂੰ ਪਾਣੀ ਦਾ ਤੇਜ਼ ਵਹਾਅ ਦਿਨ ਪ੍ਰਤੀ ਦਿਨ ਖੋਰਾ ਲਗਾ ਰਿਹਾ ਹੈ ਹਲਾਤ ਇਹ ਹਨ ਕਿ ਨਹਿਰ ਦੀ ਪੱਟੜੀ ਨੂੰ ਦੇਖ ਕੇ ਡਰ ਲੱਗਦਾ ਹੈ। ਬੀਐੱਮਐੱਲ ਨਹਿਰ ਵਿਚ ਸ਼ਾਮ 6 :10 ਵਜ਼ੇ 11710 ਕਿਊਸਿਕ ਪਾਣੀ ਚੱਲ ਰਿਹਾ ਹੈ ਚਿੰਤਾਂ ਵਾਲੀ ਗੱਲ ਇਹ ਹੈ ਕਿ ਬਰਸਾਤ ਸ਼ੁਰੂ ਹੋਣ ਵਾਲੀ ਹੈ, ਸਲੈਬਾਂ ‘ਤੇ ਖੜਾ ਜੰਗਲ ਪਿੰਡਾਂ ਦੇ ਵਾਸੀਆ ਨੂੰ ਸਿਤਾ ਰਿਹਾ ਹੈ। ਉਧਰ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਭਾਖੜਾ ਮੇਨ ਲਾਈਨ ਦੀਆ ਟੇਪਰ ਪੱਟੜੀਆ ਦੀ ਸਫਾਈ ਤੇ ਰਿਪੇਅਰ ਲਈ ਪਹਿਲਾ ਵਿਭਾਗ ਕੋਲ ਮੇਟ, ਬੇਲਦਾਰ,ਵਰਕ ਮਿਸਤਰੀ ਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਸੇਵਾਮੁਕਤੀ ਜਾਂ ਪ੍ਰਮੋਸ਼ਨ ਤੋਂ ਬਾਅਦ ਇਨ੍ਹਾਂ ਜਰੂਰੀ ਪੋਸਟਾਂ ਦੀ ਭਰਤੀ ਕਰਨਾ ਸਮੇਂ ਦੀਆਂ ਸਰਕਾਰਾਂ ਨੇ ਜਰੂਰੀ ਨਹੀ ਸਮਝਿਆ ਜਿਸ ਦੇ ਕਾਰਨ ਨਹਿਰ ਦੀਆ ਸਲੈਬਾਂ ਕਿਸੇ ਜੰਗਲ ਤੋਂ ਘੱਟ ਨਹੀ ਜਾਪ ਰਹੀਆ। ਸੂਤਰ ਦੱਸਦੇ ਹਨ ਕਿ ਵਿਭਾਗ ਨੇ ਪਹਿਲਾ ਨਰੇਗਾ ਮਜਦੂਰਾਂ ਤੋਂ ਸਫਾਈ ਕਰਵਾਉਣੀ ਸ਼ੁਰੂ ਕੀਤੀ ਸੀ ਪਰ ਉਨ੍ਹਾਂ ਮਜਦੂਰਾਂ ਦੀ ਸੁਰੱਖਿਆ ਇੱਕ ਸਵਾਲ ਬਣ ਗਈ ਕਿਉਕਿ ਨਹਿਰ ਦੀਆ ਪੱਟੜੀਆ ਜਾਂ ਸਲੈਬਾਂ ਦੀ ਸਫਾਈ ਕਰਨਾ ਖ਼ਤਰੇ ਵਾਲਾ ਕੰਮ ਹੈ ਜੇਕਰ ਕਿਸੇ ਮਜਦੂਰ ਦਾ ਕੋਈ ਜਾਨੀ ਨੁਕਸਸਾਨ ਹੋ ਜਾਵੇ ਤਾਂ ਜਿੰਮੇਵਾਰ ਕੌਣ ਹੋਵੇਗਾ। ਪਹਿਲ ਦੇ ਅਧਾਰ ‘ਤੇ ਹੋਵੇ ਸਫਾਈ ਬੀਐਮਐਲ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਆਗੂ ਬਲਾਕ ਸੰਮਤੀ ਮੋਰਿੰਡਾ ਦੇ ਵਾਈਸ ਚੇਅਰਮੈਨ ਨਰਿੰਦਰ ਸਿੰਘ, ਸੁਰਿੰਦਰ ਸਿੰਘ ਮਗਰੋੜ, ਮੋਹਰ ਸਿੰਘ, ਜਰਨੈਲ ਸਿੰਘ, ਅਵਤਾਰ ਸਿੰਘ ਪੱਪੀ, ਜਥੇਦਾਰ ਅਜਮੇਰ ਸਿੰਘ ਕੋਟਲਾ ਨਿਹੰਗ, ਹਰਗੁਰਿੰਦਰ ਸਿੰਘ ਸੈਣੀ, ਬਲਵੰਤ ਸਿੰਘ ਗਿੱਲ, ਅਮਰਜੀਤ ਸਿੰਘ ਨੇ ਕਿਹਾਕਿ ਭਾਖੜਾ ਮੇਨ ਲਾਇਨ ਦੇ ਦੋਵੇ ਪਾਸਿਆ ਨੂੰ ਝਾਂੜੀਆ ਤੇ ਦਰੱਖਤਾਂ ਨੇ ਘੇਰਿਆ ਹੋਇਆ ਹੈ ਜਿਸ ਕਾਰਨ ਨਹਿਰ ਦੇ ਕਿਨਾਰੇ ਕਮਜੋਰ ਹੋ ਰਹੇ ਹਨ ਜਿਸ ਨਾਲ ਪਿੰਡਾਂ ਦੀ ਸੁਰੱਖਿਆ ਵੀ ਖ਼ਤਰਾ ਵਿਚ ਪੈ ਸਕਦੀ ਹੈ। ਉਨ੍ਹਾਂ ਕਿਹਾਕਿ ਨਹਿਰ ਦੇ ਪ੍ਰਬੰਧਕ ਅਧਿਕਾਰੀਆ ਨੂੰ ਨਹਿਰ ਦੇ ਦੋਵੇ ਪਾਸੇ ਦੀਆਂ ਪੱਟੜੀਆਂ ਤੇ ਸਲੈਬਾਂ ਦੀ ਸਫਾਈ ਪਹਿਲ ਦੇ ਅਧਾਰ ‘ਤੇ ਕਰਵਾਉਣੀ ਚਾਹੀਦੀ ਹੈ ਤੇ ਜਿੱਥੇ ਨਹਿਰ ਦੀਆ ਸਲੈਬਾਂ ਨੂੰ ਤਰੇੜਾਂ ਪਈਆ ਹੋਈਆ ਹਨ ਉਨ੍ਹਾਂ ਦੀ ਰਿਪੇਅਰ ਕਰਨੀ ਚਾਹੀਦੀ ਹੈ। ਪਹਿਲਾ ਨਰੇਗਾਂ ਵਰਕਰਾਂ ਦਾ ਸਰਕਾਰ 50 ਲੱਖ ਦਾ ਬੀਮਾ ਕਰਵਾਏ : ਬਾਗੀ ਸੀਟੂ ਦੇ ਸਕੱਤਰ ਗੁਰਦੇਵ ਸਿੰਘ ਬਾਗੀ ਨੇ ਕਿਹਾਕਿ ਨਰੇਗਾ ਮਜਦੂਰਾਂ ਨੂੰ ਤਾਂ ਕੰਮ ਚਾਹੀਦਾ ਹੈ ਪ੍ਰੰਤੂ ਉਨ੍ਹਾਂ ਦੀ ਸੁਰੱਖਿਆ ਨੂੰ ਸਰਕਾਰ ਜਾਂ ਕੰਮ ਕਰਵਾਉਣ ਵਾਲਾ ਵਿਭਾਗ ਯਕੀਨੀ ਬਣਾਏ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੀਡੀਆਂ ਵਿਚ ਵੀ ਖ਼ਬਰਾਂ ਪ੍ਰਕਾਸ਼ਿਤ ਹੋਈਆ ਸੀ ਕਿ ਨਰੇਗਾ ਵਰਕਰ ਆਪਣੇ ਲੱਕਾਂ ਨੂੰ ਰੱਸੇ ਬੰਨ ਕੇ ਨਹਿਰ ਦੀਆਂ ਪਟੱੜੀਆ ‘ਤੇ ਸਫਾਈ ਕਰ ਰਹੀਆ ਸਨ। ਬਾਗੀ ਨੇ ਕਿਹਾਕਿ ਜੇਕਰ ਸਰਕਾਰ ਨੇ ਨਰੇਗਾ ਵਰਕਰਾਂ ਤੋਂ ਅਜਿਹਾ ਖਤਰੇ ਵਾਲਾ ਕੰਮ ਲੈਣਾ ਹੈ ਤਾਂ ਪਹਿਲਾ ਉਨ੍ਹਾਂ ਦਾ ਘੱਟੋ ਘੱਟ ਪੰਜਾਹ ਪੰਜਾਹ ਲੱਖ ਰੁਪਏ ਦਾ ਬੀਮਾਂ ਕਰਵਾਇਆ ਜਾਵੇ। ਸਫ਼ਾਈ ਕਾਮਿਆਂ ਦੀ ਭਰਤੀ ਲਈ ਪ੍ਰਪੋ਼ਜਲ ਭੇਜੀ ਗਈ ਹੈ: ਐਕਸੀਅਨ ਭਾਖੜਾ ਮੇਨ ਲਾਇਨ ਦੇ ਐਕਸੀਅਨ ਗੁਰਸ਼ਰਨਜੀਤ ਸਿੰਘ ਵਿਰਕ ਨੇ ਦੱਸਿਆ ਕਿ ਨਹਿਰ ਦੀਆਂ ਟੇਪਰ ਸਲੈਬਾ ਤੇ ਪੱਟੜੀਆ ਦੀ ਸਫਾਈ ਲਈ ਸਰਕਾਰ ਨੂੰ ਨਵੀ ਭਰਤੀ ਲਈ ਪ੍ਰਪੋਜ਼ਲ ਬਣਾ ਕੇ ਭੇਜਿਆ ਹੋਇਆ ਹੈ ਉਮੀਦ ਹੈ ਜਲਦ ਪ੍ਰਵਾਨਗੀ ਮਿਲੇਗੀ। ਉਨ੍ਹਾਂ ਕਿਹਾਕਿ ਪਹਿਲਾ ਵਿਭਾਗ ਕੋਲ ਬੇਲਦਾਰ ਤੇ ਹੋਰ ਸਟਾਫ਼ ਨਹਿਰ ਦੀ ਪੱਟੜੀਆ ਤੇ ਸਲੈਬਾਂ ਦੀ ਸਫਾਈ ਲਈ ਹੁੰਦਾਂ ਸੀ ਪਰ ਉਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਨਵੀ ਭਰਤੀ ਨਹੀ ਹੋ ਸਕੀ। ਉਨ੍ਹਾਂ ਕਿਹਾਕਿ ਪਹਿਲੇ ਨਰੇਗਾਂ ਮਜਦੂਰਾਂ ਤੋਂ ਸਫਾਈ ਸ਼ੁਰੂ ਕਰਵਾਈ ਸੀ ਪਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੰਮ ਕਰਵਾਉਣਾ ਬੰਦ ਕਰ ਦਿੱਤਾ ਸੀ।