ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੇ ਵਧੇ ਰੇਟਾਂ ਖਿਲਾਫ਼ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
ਡੀਜ਼ਲ ਪੈਟਰੋਲ ਤੇ ਰਸੋਈ ਗੈਸ ਦੇ ਵਧੇ ਰੇਟਾਂ ਖਿਲਾਫ਼ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Sun, 31 May 2026 06:29 PM (IST)
Updated Date: Mon, 01 Jun 2026 04:11 AM (IST)

ਬਲਦ ਤੇ ਖੱਚਰ ਰੇਹੜਿਆਂ ’ਤੇ ਸਵਾਰ ਹੋ ਕੇ ਕਾਂਗਰਸੀ ਆਗੂਆਂ ਨੇ ਸ਼ਹਿਰ ’ਚ ਕੀਤਾ ਰੋਸ ਪ੍ਰਦਰਸ਼ਨ ਲਖਵੀਰ ਖਾਬੜਾ, ਪੰਜਾਬੀ ਜਾਗਰਣ, ਰੂਪਨਗਰ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਡੀਜ਼ਲ, ਪੈਟਰੋਲ, ਰਸੋਈ ਗੈਸ ਅਤੇ ਖਾਦਾਂ ਦੇ ਵਧਾਏ ਜਾ ਰਹੇ ਲਗਾਤਾਰ ਰੇਟਾਂ ਦੇ ਖਿਲਾਫ਼ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਵੱਲੋਂ ਐਤਵਾਰ ਨੂੰ ਬਲਦ ਅਤੇ ਖੱਚਰ ਰੇਹੜਿਆ ‘ਤੇ ਸਵਾਰ ਹੋ ਕੇ ਕਾਂਗਰਸ ਭਵਨ ਰੂਪਨਗਰ ਤੋਂ ਅੰਬੇਦਕਰ ਚੌਕ ਤੱਕ ਰੋਸ ਰੈਲੀ ਕੱਢੀ ਅਤੇ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਦੇਸ਼ ਦਾ ਹਰੇਕ ਆਮ ਨਾਗਰਿਕ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ ਹਲਾਤ ਇਹ ਬਣੇ ਹੋਏ ਹਨ ਕਿ ਮਜਦੂਰ ਵਰਗ ਨੂੰ ਆਪਣੀ ਰੋਜ ਦੀਆਂ ਜਰੂਰਤਾਂ ਲਈ ਸ਼ੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਘਰ ਦਾ ਬਜਟ ਖਰਾਬ ਹੋ ਗਿਆ ਹੈ ਕਿਉਕਿ ਅੱਜ ਹਰ ਘਰ ਵਿਚ ਗੈਸ ਸਿਲੰਡਰ ਵਰਤੇ ਜਾ ਰਹੇ ਹਨ ਹੁਣ ਮਹਿੰਗੇ ਭਾਅ ‘ਤੇ ਸਿਲੰਡਰ ਭਰਾਉਣਾ ਲੋਕਾਂ ਦੀ ਜਰੂਰਤ ਬਣ ਗਿਆ ਹੈ। ਉਨ੍ਹਾਂ ਕਿਹਾਕਿ ਜਿੰਨਾਂ ਸਮਾਂ ਕਾਂਗਰਸ ਸਰਕਾਰ ਨੇ ਰਸੋਈ ਗੈਸ ਦੇ ਰੇਟਾਂ ‘ਤੇ ਨਕੇਲ ਪਾ ਕੇ ਰੱਖੀ ਸੀ ਏਥੋ ਤੱਕ ਕਿ ਸੰਸਾਰ ਭਰ ਵਿਚ ਮੰਦੀ ਦੀ ਮਾਰ ਪੈਣ ਦੇ ਬਾਵਜੂਦ ਤਤਕਾਲੀ ਪ੍ਰਧਾਨ ਮੰਤਰੀ ਸਵਰਗੀ ਡਾ ਮਨਮੋਹਨ ਸਿੰਘ ਨੇ ਮੰਦੀ ਦੇ ਪਰਛਾਵੇਂ ਤੋਂ ਦੇਸ਼ ਨੂੰ ਬਚਾ ਕੇ ਰੱਖਿਆ। ਉਨ੍ਹਾਂ ਕਿਹਾਕਿ ਡੀਜ਼ਲ ਦਾ ਰੇਟ ਵਧਣ ਨਾਲ ਹਰੇਕ ਕਿਸਾਨ ਨੂੰ ਝੋਨੇ ਦੀ ਸੀਜ਼ਨ ਵਿਚ ਆਰਥਿਕ ਘਾਟਾ ਪਵੇਗਾ। ਉਨ੍ਹਾਂ ਕਿਹਾਕਿ ਸੀਜ਼ਨ ਜੇਕਰ ਇੱਕਲੇ ਪੰਜਾਬ ਸੂਬੇ ਦੀ ਗੱਲ ਕਰੀਏਂ ਤਾਂ ਲੱਖਾਂ ਲੀਟਰ ਡੀਜਲ ਦੀ ਰੋਜ ਖਪਤ ਹੋਵੇਗੀ ਮੈ ਸਮਝਦਾਂ ਹਾਂ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਹਰੇਕ ਨਾਗਰਿਕ ਨੂੰ ਖਮਿਆਜਾ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾਕਿ ਵਪਾਰੀ ਵਰਗ ਮੰਦੀ ਦਾ ਸ਼ਿਕਾਰ ਹੋਵੇਗਾ ਕਿਉਕਿ ਡੀਜ਼ਲ ਪੈਟਰੋਲ ਦੀਆ ਕੀਮਤਾਂ ਵਧਣ ਨਾਲ ਢੋਆਂ ਢੁਆਈ ਦੇ ਰੇਟ ਵਧਣਗੇ ਜਿਸ ਕਾਰਨ ਮਹਿੰਗਾਈ ਵਧੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਫਾਇਦਾ ਦੇਣ ਲਈ ਦੇਸ ਦੇ ਲੋਕਾਂ ਨੂੰ ਮਹਿੰਗਾਈ ਦੀ ਅੱਗ ਵਿਚ ਸੁੱਟ ਰਿਹਾ ਹੈ ਉੱਧਰ ਪੰਜਾਬ ਭਾਜਪਾ ਦੇ ਲੀਡਰ ਆਪਣੇ ਕੇਂਦਰੀ ਆਗੂਆਂ ਦੇ ਸੋਹਲੇ ਗਾਉਣ ਤੋਂ ਪਿਛੇ ਨਹੀ ਹੱਟ ਰਹੇ। ਉਨ੍ਹਾਂ ਕਿਹਾਕਿ ਮੈਂ ਪਿੰਡਾਂ ਸ਼ਹਿਰਾਂ ਦੇ ਵਾਸੀਆਂ ਨੂੰ ਅਪੀਲ ਕਰਦਾਂ ਹਾਂ ਕਿ ਭਾਜਪਾ ਦੇ ਆਗੂ ਜਦੋਂ ਤੁਹਾਡੇ ਕੋਲ ਆਉਦੇ ਹਨ ਤਾਂ ਇਨ੍ਹਾਂ ਨੂੰ ਪੁੱਛਿਆ ਕਿ ਡੀਜ਼ਲ, ਪੈਟਰੋਲ, ਰਸੋਈ ਗੈਸ, ਖਾਦਾਂ ਦੇ ਰੇਟ ਦਿਨ ਪ੍ਰਤੀ ਦਿਨ ਵਧਾ ਕੇ ਕਾਰਪੋਰੇਟ ਘਰਾਣਿਆ ਨੂੰ ਕਿਵੁ ਖੁਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਕੇਂਦਰ ਸਰਕਾਰ ਨਾਲ ਲੜਾਈ ਲੜ੍ਰ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਜ਼ੇਸ਼ਵਰ ਲਾਲੀ ਨੇ ਕਿਹਾਕਿ ਕੇਂਦਰੀ ਸਰਕਾਰ ਦੇਸ਼ ਦੇ ਲੋਕਾਂ ਨੂੰ ਧ੍ਰੋਹ ਕਮਾ ਰਹੀ ਹੈ ਅੱਜ ਦੇਸ਼ ਦਾ ਹਰ ਵਰਗ ਦੁਖੀ ਹੈ ਕਿਉਕਿ ਸਾਡੇ ਸੰਵਿਧਾਨਿਕ ਹੱਕਾਂ ‘ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾਕਿ ਜੇਕਰ ਕੇਂਦਰ ਸਰਕਾਰ ਨੇ ਵਧਾਏ ਰੇਟਾਂ ਨੂੰ ਵਾਪਸ ਨਾ ਲਿਆ ਤਾਂ ਕਾਂਗਰਸ ਪਾਰਟੀ ਸੰਘਰਸ਼ ਕਰਨ ਤੋਂ ਗੁਰੇਜ਼ ਨਹੀ ਕਰੇਗੀ। ਇਸ ਮੌਕੇ ਸੋਨੀਆ ਪੂਰੀ, ਬਲਵਿੰਦਰ ਕੌਰ ਸੰਮਤੀ ਮੈਂਬਰ, ਅਵਨੀਸ਼ ਮੋਦਗਿਲ ਸੰਮਤੀ ਮੈਂਬਰ, ਭਰਤ ਵਾਲੀਆ, ਜਗਮੋਹਨ ਸਿੰਘ ਯੂਥ ਆਗੂ, ਰਾਣਾ ਰਵਨੀਤ ਕੰਗ, ਸੂਰਜ ਧੀਮਾਨ, ਰਾਣਾ ਸੁਰਿੰਦਰ ਮਕਾਰੀ, ਨਿਤਿਨ, ਨਿਖਿਲ, ਪਵਿੱਤਰ, ਗੁਰਕੀਰਤ, ਇਸ਼ਪ੍ਰਿਤ ਘਨੌਲੀ, ਗੌਤਮ, ਲੰਬੜਦਾਰ ਇੰਦਰਜੀਤ, ਬਲਬੀਰ ਸੈਣੀ ਮਾਜਰਾ ਜੱਟ ਪੱਟੀ, ਮਨੀ ਗਰਦਲਾ, ਰਾਕੇਸ਼ ਸਾਹੋ ਮਾਜਰਾ, ਗੁਰਦੀਪ ਘਨੋਲਾ, ਮਨਪ੍ਰੀਤ ਰਸੂਲਪੁਰ, ਭੁਪਿੰਦਰ ਆਫਿਸ ਇੰਚਾਰਜ ਆਦਿ ਹਾਜਰ ਸਨ।