- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵੱਲੋਂ, ਸਥਾਨਕ ਹਿੰਦੂ ਧਰਮਸਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਆ ਰਹੀਆਂ ਸੱਮਸਿਆਵਾਂ ਦੇ ਕਾਨੂੰਨੀ ਹੱਲ ਲਈ ਐਡਵੋਕੇਟ ਪਰਮਿੰਦਰ ਸਿੰਘ ਤੂਰ ਵੱਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਉਨ੍ਹਾਂ ਨੇ ਦੱਸਿਆ ਕਿ ਜੇਕਰ ਬਜ਼ੁਰਗ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਵਿਧਾਨ ਵੱਲੋਂ ਮਿਲੇ ਕਾਨੂੰਨੀ ਹੱਕ ਮਾਰੇ ਜਾ ਰਹੇ ਹਨ ਤਾਂ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਤੇ ਸਬ ਡਵੀਜ਼ਨ ਪੱਧਰ 'ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ (ਐੱਸਡੀਐੱਮ) ਦਫਤਰ ਦੇ ਅਧਿਕਾਰੀ ਸਮਰੱਥ ਹਨ।

ਜੋਲੀ ਸੂਦ, ਮੋਰਿੰਡਾ : ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵੱਲੋਂ, ਸਥਾਨਕ ਹਿੰਦੂ ਧਰਮਸਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਦੱਸਿਆ ਕਿ ਬਜ਼ੁਰਗਾਂ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਆ ਰਹੀਆਂ ਸੱਮਸਿਆਵਾਂ ਦੇ ਕਾਨੂੰਨੀ ਹੱਲ ਲਈ ਐਡਵੋਕੇਟ ਪਰਮਿੰਦਰ ਸਿੰਘ ਤੂਰ ਵੱਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ, ਉਨ੍ਹਾਂ ਨੇ ਦੱਸਿਆ ਕਿ ਜੇਕਰ ਬਜ਼ੁਰਗ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸਵਿਧਾਨ ਵੱਲੋਂ ਮਿਲੇ ਕਾਨੂੰਨੀ ਹੱਕ ਮਾਰੇ ਜਾ ਰਹੇ ਹਨ ਤਾਂ ਮੁਫਤ ਕਾਨੂੰਨੀ ਸਹਾਇਤਾ ਲੈਣ ਲਈ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਤੇ ਸਬ ਡਵੀਜ਼ਨ ਪੱਧਰ 'ਤੇ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ (ਐੱਸਡੀਐੱਮ) ਦਫਤਰ ਦੇ ਅਧਿਕਾਰੀ ਸਮਰੱਥ ਹਨ। ਇਸ ਮੰਤਵ ਲਈ ਪਰਮਿੰਦਰ ਸਿੰਘ ਤੂਰ ਵੱਲੋਂ ਹਰ ਜ਼ਰੂਰੀ ਜਾਣਕਾਰੀ ਦੇਣ ਹਿੱਤ ਆਪਣੀਆਂ ਸੇਵਾਵਾਂ ਵੀ ਪੇਸ਼ ਕੀਤੀਆਂ ਗਈਆਂ ਹਨ। ਪਿਛਲੇ ਲੰਮੇ ਸਮੇਂ ਤੋਂ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਵਿਅਕਤੀਆਂ ਦੇ ਹੌਸਲੇ ਬੁਲੰਦ ਕਰਨ ਲਈ ਕੌਂਸਲ ਯਤਨਸ਼ੀਲ ਹੈ। ਇਸ ਲੜੀ ਤਹਿਤ ਲੱਗਭਗ 30 ਸਾਲਾਂ ਤੋਂ ਰਤਨ ਸਿੰਘ ਕੰਗ ਮੈਮੋਰੀਅਲ ਤੇ ਐਜੂਕੇਸ਼ਨਲ ਟਰੱਸਟ ਰੋਲੂਮਾਜਰਾ ਰਾਹੀਂ ਵੱਖ-ਵੱਖ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਲੱਖਾਂ ਰੁਪਏ ਵਿੱਤੀ ਸਹਾਇਤਾ ਕਰਨ ਵਾਲੇ ਸੇਵਾ ਮੁਕਤ ਅਧਿਕਾਰੀ ਪ੍ਰਕਾਸ਼ ਕੌਰ ਕੰਗ ਨੂੰ ਵੀ ਸਨਮਾਨਿਤ ਕੀਤਾ ਗਿਆ। ਕੰਗ ਨੇ ਇਸ ਸੇਵਾ ਨੂੰ ਪੂਰੀ ਤਰਾਂ੍ਹ ਨਾਲ ਲਾਗੂ ਕਰਨ ਲਈ ਪੇ੍ਰਰਨਾ ਸਰੋਤਾਂ ਸਬੰਧੀ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੇ ਅਖੀਰ 'ਚ ਜਿਹੜੇ ਕੌਂਸਲ ਮੈਂਬਰਾਂ ਦੇ ਜਨਮ ਦਿਨ ਪਿਛਲੇ ਮਹੀਨੇ 'ਚ ਆਉਂਦੇ ਹਨ ਉਨ੍ਹਾਂ ਨੂੰ ਸੈਲੀਬਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਗਏ। ਕਾਮਰੇਡ ਕਾਕਾ ਰਾਮ ਵੱਲੋ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਸ਼ੇਅਰੋ ਸ਼ਾਇਰੀ ਰਾਹੀਂ ਉਨ੍ਹਾਂ ਦਾ ਮੰਨੋਰੰਜਨ ਵੀ ਕੀਤਾ ਗਿਆ। ਇਸ ਮੌਕੇ ਕਾਰਜਕਾਰਨੀ ਮੈਂਬਰ ਪ੍ਰਮਾਤਮਾ ਸਿੰਘ ਢੀਂਡਸਾ, ਚਰਨਜੀਤ ਸਿੰਘ ਕਲਸੀ, ਜਗਦੀਸ਼ ਕੁਮਾਰ ਵਰਮਾ, ਹਰਮਿੰਦਰ ਸਿੰਘ ਸਿੱਧੂ, ਹਰਮੀਤ ਸਿੰਘ ਪਨੈਚਾਂ, ਬਲਰਾਮ ਸ਼ੁਕਲਾ, ਪੰਡਿਤ ਵਜੀਰ ਚੰਦ, ਸੇਵਾ ਮੁਕਤ ਅਧਿਕਾਰੀ ਚੌਧਰੀ ਕੌਰ ਸਿੰਘ, ਮਾਸਟਰ ਹਾਕਮ ਸਿੰਘ ਤੇ ਜਸਪਾਲ ਸਿੰਘ ਮਾਨ ਤੋਂ ਇਲਾਵਾ ਦੂਜੇ ਕੌਂਸਲ ਮੈਂਬਰ ਹਾਜ਼ਰ ਸਨ।